ਫ਼ਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ : ਕਾਹਨ ਸਿੰਘ ਪੰਨੂ
Published : Dec 4, 2018, 5:24 pm IST
Updated : Apr 10, 2020, 11:54 am IST
SHARE ARTICLE
Fruits with Stickers
Fruits with Stickers

ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ...

ਚੰਡੀਗੜ (ਸ.ਸ.ਸ) : ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦਾ ਖਰੀਦ ਵੇਚ ਨਾ ਕੀਤੀ ਜਾਵੇ।

ਇਸ ਸਬੰਧੀ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ, ਕੀਮਤ ਤੇ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੁਰਾਕੀ ਵਸਤਾਂ ਉਤੇ ਸਟਿੱਕਰ ਚਿਪਕਾਉਣ ਦਾ ਰੁਝਾਨ ਪੂਰੀ ਦੁਨੀਆ ਵਿੱਚ ਇਕ ਆਮ ਵਰਤਾਰਾ ਹੈ ਪਰ ਜ਼ਿਆਦਾਤਰ ਇਹ ਪਾਇਆ ਗਿਆ ਹੈ ਕਿ ਇਹ ਸਟਿੱਕਰ ਸਬਜ਼ੀਆਂ ਅਤੇ ਫਲਾਂ ਜਿਵੇਂ ਸੇਬ, ਕੀਵੀ, ਅੰਬ, ਕੇਲਾ, ਸੰਤਰਾ, ਨਾਸ਼ਪਾਤੀ, ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਆਦਿ ਦੀ ਬਾਹਰੀ ਪਰਤ ਉਪਰ ਸਿੱਧੇ ਤੌਰ 'ਤੇ ਚਿਪਕਾਏ ਹੁੰਦੇ ਹਨ।

ਸ੍ਰੀ ਪੰਨੂ ਨੇ ਕਿਹਾ ਪੰਜਾਬ ਵਿੱਚ ਇਹ ਦੇਖਿਆ ਗਿਆ ਹੈ ਕਿ ਵਪਾਰੀ ਵੱਲੋਂ ਆਪਣੇ ਪਦਾਰਥਾਂ ਨੂੰ ਚੰਗੀ ਗੁਣਵੱਤਾ ਦਾ ਦਰਸਾਉਣ ਲਈ ਜਾਂ ਕਿਸੇ ਕਿਸਮ ਦੀ ਖਾਮੀ ਨੂੰ ਛਪਾਉਣ ਲਈ ਸਟਿੱਕਰ ਲਾਏ ਜਾਂਦੇ ਹਨ। “ਟੈਸਟਡ ਓਕੇ”,“ਗੁੱਡ ਕੁਆਲਟੀ” ਜਾਂ “ਪਦਾਰਥ ਦਾ ਨਾਮ” ਆਦਿ ਸ਼ਬਦ ਸਟਿੱਕਰਾਂ ਉਤੇ ਲਿਖੇ ਹੁੰਦੇ ਹਨ ਅਤੇ ਇਨਾਂ ਸਟਿੱਕਰਾਂ ਦੀ ਕੋਈ ਉਪਯੋਗਤਾ ਨਹੀਂ ਹੁੰਦੀ। ਇਨਾਂ ਸਟਿੱਕਰਾਂ ਨੂੰ ਚਿਪਕਾਉਣ ਲਈ ਕਈ ਕਿਸਮ ਦੇ ਪਦਾਰਥ ਵਰਤੇ ਜਾਂਦੇ ਹਨ , ਜਿਨਾਂ ਦੀ ਗੁਣਵੱਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਸ ਸਬੰਧੀ ਕੀਤੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਤੱਤ ਮੌਜੂਦ ਹਨ। ਉਨਾਂ ਕਿਹਾ ਕਿ ਆਮ ਤੌਰ 'ਤੇ ਲੋਕ ਫਲਾਂ ਤੇ ਸਬਜ਼ੀਆਂ ਤੋਂ ਸਟਿੱਕਰ ਉਤਾਰ ਕੇ ਇਨਾਂ ਪਦਾਰਥਾਂ ਨੂੰ ਵਰਤ ਲੈਂਦੇ ਹਨ, ਜਦੋਂ ਕਿ ਚਿਪਕਾਉਣ ਵਾਲੇ ਪਦਾਰਥ ਦੇ ਕੁਝ ਅੰਸ਼ ਇਨਾਂ ਪਦਾਰਥਾਂ ਵਿੱਚ ਘਰ ਕਰ ਜਾਂਦੇ ਹਨ। ਖੁੱਲੇ ਬਾਜ਼ਾਰਾਂ ਵਿੱਚ ਵਿਕਦੇ ਫਲਾਂ ਤੇ ਸਬਜ਼ੀਆਂ ਵਿੱਚ ਸੂਰਜ ਦੀ ਤਪਸ਼ ਅਤੇ ਰੌਸ਼ਨੀ ਹਾਨੀਕਾਰਕ ਕੈਮੀਕਲਾਂ ਦੇ ਸੰਚਾਰ ਨੂੰ ਵਧਾਉਣ ਵਿੱਚ ਸਹਿਯੋਗੀ ਸਿੱਧ ਹੁੰਦੀ ਹੈ।

 ਜਿਸ ਕਾਰਨ ਛਿਲਕੇ ਵਾਲੇ ਫਲ ਤੇ ਸਬਜ਼ੀਆਂ ਵਿੱਚ ਇਸ ਕੈਮੀਕਲ ਨੂੰ ਨਿਗਲਣ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਅਜਿਹੇ ਫਲ਼ ਤੇ ਸਬਜ਼ੀਆਂ ਦੀ ਵਿਕਰੀ ਨੂੰ ਰੋਕਣ ਅਤੇ ਵਪਾਰੀਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ, 2006 ਤੋਂ ਜਾਣੂੰ ਕਰਾਉਣ ਸਬੰਧੀ ਫੂਡ ਸੇਫਟੀ ਦੀਆਂ ਟੀਮਾਂ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਐਕਟ ਮੁਤਾਬਕ ਕੋਈ ਵਪਾਰੀ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ, ਵੰਡ ਜਾਂ ਜਮਾਂਖੋਰੀ ਨਹੀਂ ਕਰ ਸਕਦਾ। ਟੀਮਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ।

ਕਿ ਜੇ ਸੁਪਰ ਮਾਰਕੀਟ ਵਾਂਗ ਗਰੇਡ, ਕੀਮਤ ਜਾਂ ਬਾਰਕੋਡ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਪਦਾਰਥਾਂ 'ਤੇ ਸਟਿੱਕਰ ਲਾਉਣੇ ਲਾਜ਼ਮੀ ਵੀ ਹੋਣ ਤਾਂ ਇਨਾਂ ਸਟਿੱਕਰਾਂ ਨੂੰ ਸਿੱਧੇ ਤੌਰ 'ਤੇ  ਫਲਾਂ, ਸਬਜ਼ੀਆਂ ਦੀ ਪਰਤ ਉਤੇ ਨਾ ਲਾਇਆ ਜਾਵੇ, ਸਗੋਂ ਪਦਾਰਥ ਉਪਰ ਇਕ ਸੁਰੱਖਿਅਤ ਪਾਰਦਰਸ਼ੀ ਪਤਲੀ ਫਿਲਮ ਚੜਾ ਕੇ ਉਸ ਫਿਲਮ 'ਤੇ ਸਟਿੱਕਰ ਲਾਇਆ ਜਾਵੇ। ਸਟਿੱਕਰਾਂ ਦੀ ਛਪਾਈ ਲਈ ਵਰਤੀ ਗਈ ਸਿਆਹੀ ਫੂਡ ਗਰੇਡ ਦੀ ਹੋਣੀ ਚਾਹੀਦੀ ਹੈ ਅਤੇ ਪਦਾਰਥ ਵਿੱਚ ਸੰਚਾਰਿਤ ਨਹੀਂ ਹੋਣੀ ਚਾਹੀਦੀ।

ਗਾਹਕਾਂ ਨੂੰ ਸੁਚੇਤ ਕਰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸਟਿੱਕਰ ਲੱਗੇ ਫਲ਼ ਤੇ ਸਬਜ਼ੀਆਂ ਵਧੀਆ ਗੁਣਵੱਤਾ ਦੇ ਹੀ ਹੋਣ ਅਜਿਹੇ ਪਦਾਰਥਾਂ ਨੂੰ ਖ਼ਰੀਦਣ ਤੋਂ ਪਹਿਲਾਂ ਚੰਗੀ ਤਰਾਂ ਗੁਣਵੱਤਾ ਦੀ ਪਰਖ਼ ਕਰ ਲੈਣੀ ਚਾਹੀਦੀ ਹੈ। ਇਸ ਸਬੰਧੀ ਐਫ.ਐਸ.ਐਸ.ਏ.ਆਈ. ਵੱਲੋਂ ਜਾਰੀ ਕੀਤੀ ਐਡਵਾਇਜ਼ਰੀ ਨੂੰ ਮੁੜ ਦੁਹਰਾਉਂਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਫਲਾਂ ਤੇ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ  ਸਟਿੱਕਰ ਨੂੰ ਚੰਗੀ ਤਰਾਂ ਉਤਾਰ ਦੇਣਾ ਚਾਹੀਦਾ ਹੈ। ਹਾਨੀਕਾਰਕ ਪਦਾਰਥ ਨੂੰ ਖਾਣ ਤੋਂ ਬਚਣ ਲਈ ਫਲਾਂ ਅਤੇ ਸਬਜ਼ੀਆਂ 'ਤੇ ਸਟਿੱਕਰ ਲੱਗੀ ਥਾਂ ਵਾਲੇ ਹਿੱਸੇ ਨੂੰ ਛਿਲਕੇ ਜਾਂ ਕੱਟ ਕੇ ਛਿਲਕਾ ਉਤਾਰ ਦੇਣਾ ਚਾਹੀਦਾ ਹੈ ਅਤੇ ਚੰਗੀ ਤਰਾਂ ਧੋ ਕੇ ਹੀ ਇਨਾਂ ਪਦਾਰਥਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement