
ਨਵਾਂ ਟ੍ਰੇੈਫ਼ਿਕ ਰੂਲ ਸਾਰੇ ਦੇਸ਼ 'ਚ ਲਾਗੂ ਹੋ ਗਿਆ ਹੈ। ਇਸ ਕਾਨੂੰਨ ਅਧੀਨ ਟ੍ਰੈਫਿਕ ਨਿਯਮਾਂ...
ਚੰਡੀਗੜ੍ਹ: ਨਵਾਂ ਟ੍ਰੇੈਫ਼ਿਕ ਰੂਲ ਸਾਰੇ ਦੇਸ਼ 'ਚ ਲਾਗੂ ਹੋ ਗਿਆ ਹੈ। ਇਸ ਕਾਨੂੰਨ ਅਧੀਨ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ 'ਤੇ 10 ਗੁਣਾਂ ਤੱਕ ਦਾ ਵਾਧੂ ਚਲਾਨ ਭਰਨਾ ਪੈ ਸਕਦਾ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਲੋਕਾਂ ਦੇ ਸੁਪਨਿਆਂ 'ਚ ਟ੍ਰੈਫਿਕ ਪੁਲਿਸ ਆ ਰਹੀ ਹੈ। ਨਵੇਂ ਟ੍ਰੈਫਿਕ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦਾ 23000 ਤੋਂ ਲੈ ਕੇ 59000 ਰੁਪਏ ਤਕ ਦੇ ਚਲਾਨ ਕੱਟੇ ਜਾ ਰਹੇ ਹਨ। ਅਜਿਹੇ 'ਚ ਇਸ ਕਾਨੂੰਨ ਦੇ ਡਰ ਨਾਲ ਲੋਕ ਟ੍ਰੈਫਿਕ ਨਿਯਮਾਂ ਸਬੰਧੀ ਕਾਫ਼ੀ ਚੌਕਸ ਹੋ ਗਏ ਹਨ। ਹਾਲਾਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆਂਦੇ ਗਏ ਇਹ ਕਾਨੂੰਨ ਦੇਸ਼ ਦੇ ਕੁਝ ਸੂਬਿਆਂ 'ਚ ਲਾਗੂ ਨਹੀਂ ਹੋਏ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਸੂਬੇ ਹਨ ਜਿਨ੍ਹਾਂ 'ਚ ਇਹ ਕਾਨੂੰਨ ਲਾਗੂ ਨਹੀਂ ਹੋਇਆ ਤੇ ਕਿਉਂ?
Punjab Police
ਮੱਧ ਪ੍ਰਦੇਸ਼ 'ਚ ਨਹੀਂ ਲਾਗੂ ਹੋਇਆ ਨਵੀਂ ਟ੍ਰੈਫ਼ਿਕ ਰੂਲ
ਨਵਾਂ ਟ੍ਰੈਫ਼ਿਕ ਰੂਲ ਭਾਰਤ ਦੇ ਦੂਸਰੇ ਸੂਬਿਆਂ 'ਚ ਲਾਗੂ ਹੋ ਗਿਆ ਹੈ ਪਰ ਮੱਧ ਪ੍ਰਦੇਸ਼ ਸਰਕਾਰ ਨੇ ਇਸ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ। ਮੁੱਖ ਮੰਤਰੀ ਕਮਲਨਾਥ ਦੇ ਅਧਿਕਾਰਕ ਟਵਿੱਟਰ ਅਕਾਉਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਾਲੇ ਐਕਟ ਦਾ ਅਧਿਐਨ ਕਰ ਰਹੀ ਹੈ।
ਪੰਜਾਬ 'ਚ ਹੀ ਹਾਲੇ ਲਾਗੂ ਨਹੀਂ ਹੋਇਆ ਨਵਾਂ ਟ੍ਰੈਫ਼ਿਕ ਰੂਲ
ਪੰਜਾਬ ਸਰਕਾਰ ਨੇ ਵੀ ਨਵਾਂ ਟ੍ਰੈਫ਼ਿਕ ਰੂਲ ਨੂੰ ਹਾਲੇ ਤਕ ਸੂਬੇ 'ਚ ਲਾਗੂ ਨਹੀਂ ਕੀਤਾ ਹੈ। ਪੰਜਾਬ ਸਰਕਾਰ ਦੇ ਆਵਾਜਾਈ ਮੰਤਰੀ ਰਾਜ਼ੀਆ ਸੁਲਤਾਨ ਨੇ ਕਿਹਾ ਹੈ ਕਿ ਕਾਨੂੰਨ ਨਾਲ ਆਮ ਲੋਕਾਂ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਇਸ ਲਈ ਉਨ੍ਹਾਂ ਨੇ ਕਿਹਾ ਕਿ ਉਹ ਇਸ ਕਾਨੂੰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰੇਗੀ, ਜਿਸ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਰਾਜਸਥਾਨ, ਗੁਜਰਾਤ ਤੇ ਪੱਛਮੀ ਬੰਗਾਲ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ ਨਹੀਂ ਹੋਏ। ਇਥੇ ਹੀ ਦੱਸਣਯੋਗ ਹੈ ਕਿਜਦੋਂ ਤੋਂ ਮੋਟਰ ਵਹੀਕਲ ਐਕਟ, 2019 ਆਇਆ ਹੈ।
New Traffic Rule
ਟਰੈਫਿਕ ਪੁਲਿਸ ਦੇ ਚਲਾਨ ਦੇ ਅਨੋਖੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਭੁਵਨੇਸ਼ਵਰ ਦਾ ਹੈ। ਇੱਥੇ ਦੇ ਰਹਿਣ ਵਾਲੇ ਹਰੀਬੰਧੁ ਕੰਹਾਰ ਨੇ 7 ਦਿਨ ਪਹਿਲਾਂ ਹੀ ਇੱਕ ਪੁਰਾਣਾ ਆਟੋ ਖਰੀਦਿਆ ਸੀ, 26 ਹਜਾਰ ਰੁਪਏ ਵਿੱਚ। ਜਦੋਂ ਇਹ ਵਿਅਕਤੀ ਆਟੋ ਲੈ ਕੇ ਘਰ ਤੋਂ ਨਿਕਲਿਆ ਤਾਂ ਪੁਲਿਸ ਨੇ ਦਬੋਚ ਲਿਆ। ਉਸ ਸਮੇਂ ਹਰੀਬੰਧੁ ਦੇ ਕੋਲ ਕਾਗਜ਼ ਆਦਿਕ ਨਹੀਂ ਸਨ। ਬਸ ਫਿਰ ਕੀ ਸੀ, ਪੁਲਿਸ ਨੇ ਇਸਦੇ ਨਾਮ ਤੋਂ 47 ਹਜਾਰ 500 ਰੁਪਏ ਦਾ ਚਲਾਨ ਕਰ ਦਿੱਤਾ। 26 ਹਜਾਰ ਦਾ ਆਟੋ, 47 ਹਜਾਰ ਦਾ ਚਲਾਨ, ਪੁਲਿਸ ਅਨੁਸਾਰ ਆਟੋ ਡਰਾਈਵਰ ਨੇ ਸ਼ਰਾਬ ਵੀ ਪੀਤੀ ਹੋਈ ਸੀ।
Challan
ਇਸ ਸਚਾਈ ਤੋਂ ਬਾਅਦ ਵੀ ਕਿ ਤੁਸੀਂ ਇਸ ਵਿਅਕਤੀ ਤੋਂ ਦਿਲਾਸਾ ਰੱਖ ਪਾਣਗੇ? ਸੋਚੋ ਸ਼ਰਾਬ ਪੀਤੇ ਹੋਏ ਵਿਅਕਤੀ ਨੂੰ ਕੀ ਤੁਸੀਂ ਸੜਕ ਉਤੇ ਚਲਦੀ ਜਿੰਦੀ-ਜਾਗਦੀ ‘ਆਤਮ ਹੱਤਿਆ ਦੀ ਕੋਸ਼ਿਸ਼’ ਨਹੀਂ ਕਹੋਗੇ? ਅਤੇ ਕਤਲ ਦੀ ਵੀ? ਬਹਰਹਾਲ ਜਦੋਂ ਇਨ੍ਹੇ ਭਾਰੀ ਚਲਾਨ ਦੀ ਗੱਲ ਆਰਟੀਓ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕਿਹਾ ਜੋ ਵੀ ਵਾਹਨ ਕਾਨੂੰਨ ਤੋੜਦੇ ਹਨ ਉਨ੍ਹਾਂ ਸਾਰੇ ਉੱਤੇ ਪ੍ਰਾਵਧਾਨ ਲਾਗੂ ਹੁੰਦੇ ਹਨ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਵਾ ਹੈ 62,000 ਰੁਪਏ ‘ਚ ਖਰੀਦਿਆ ਗਿਆ ਸੀ ਜਾਂ 2000 ਰੁਪਏ ਵਿੱਚ। ਇੱਕ ਹੋਰ ਮਾਮਲਾ ਗੁਰੁਗਰਾਮ ਪੁਲਿਸ ਦਾ ਹੈ।
Challan
ਤਿੰਨ ਦਿਨ ਪਹਿਲਾਂ ਹੀ ਇੱਥੇ ਦੀ ਪੁਲਿਸ ਨੇ ਦਿਨੇਸ਼ ਮਦਾਨ ਦਾ 23 ਹਜਾਰ ਰੁਪਏ ਦਾ ਚਲਾਨ ਕੱਟ ਦਿੱਤਾ ਸੀ। ਜਦੋਂ ਕਿ ਇਸ ਸਕੂਟੀ ਦੀ ਕੀਮਤ ਸਿਰਫ਼ 15 ਹਜਾਰ ਰੁਪਏ ਸੀ। ਇਸ ਤੋਂ ਇਲਾਵਾ ਗੁਰੂਗਰਾਮ ਪੁਲਿਸ ਨੇ ਹੀ ਇੱਕ ਆਟੋ ਵਾਲੇ ਦਾ 32 ਹਜਾਰ ਰੁਪਏ ਦਾ ਚਲਾਨ ਕੱਟ ਦਿੱਤਾ ਸੀ