
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਅਹਿਮ ਪ੍ਰਾਜੈਕਟ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਇਸ ਦੇ ਕਾਰਨਾਂ ਦਾ...
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਅਹਿਮ ਪ੍ਰਾਜੈਕਟ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਫੇਰ ਇਸ ਦੇ ਹੱਲ ਲਈ ਪੰਜਾਬ ਸਰਕਾਰ, ਡਬਲਿਊ.ਆਰ.ਆਈ. ਇੰਡੀਆ ਤੇ ਹੌਂਡਾ ਵਲੋਂ ਸੜਕ ਸੁਰੱਖਿਆ ਸਬੰਧੀ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਅ।
Punjab Vision Zero Campaign Launched
ਪੰਜਾਬ ਸਰਕਾਰ ਵਲੋਂ 4 ਤੋਂ 10 ਫਰਵਰੀ ਤੱਕ ਮਨਾਏ ਜਾ ਰਹੇ 30ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਦੌਰਾਨ ਅੱਜ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਦੀ ਹਾਜ਼ਰੀ ਵਿਚ ਟਰਾਂਸਪੋਰਟ, ਮਿਸ਼ਨ ਤੰਦਰੁਰਸ਼ਤ ਪੰਜਾਬ, ਲੋਕ ਨਿਰਮਾਣ ਵਿਭਾਗ ਤੇ ਟ੍ਰੈਫਿਕ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਡਬਲਿਊ.ਆਰ.ਆਈ. ਤੇ ਹੌਂਡਾ ਦੇ ਨੁਮਾਇੰਦਿਆਂ ਵਲੋਂ ਇਹ ਐਮ.ਓ.ਯੂ. ਸਹੀਬੱਧ ਕੀਤਾ ਗਿਆ।
ਟਰਾਂਸਪੋਰਟ ਮੰਤਰੀ ਚੌਧਰੀ ਨੇ ਦੱਸਿਆ ਕਿ ਅੱਜ ਇਹ ਸਮੌਝਤਾ ਸਹੀਬੱਧ ਹੋਣ ਨਾਲ ਸੜਕੀ ਦੁਰਘਟਨਾਵਾਂ ਨੂੰ ਨਜਿੱਠਣ ਲਈ ਪੰਜਾਬ ਵਿਜ਼ਨ ਜ਼ੀਰੋ ਮੁਹਿੰਮ ਦਾ ਆਗਾਜ਼ ਹੋ ਗਿਆ ਤਾਂ ਜੋ ਸੂਬੇ ਵਿਚ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਕ ਅਜਿਹੀ ਵਿਵਸਥਾ ਤਿਆਰ ਕਰਨਾ ਜਿਸ ਨਾਲ ਸੂਬੇ ਵਿਚ ਸੜਕੀ ਦੁਰਘਟਨਾਵਾਂ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ।
ਇਸ ਨਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਫੇਰ ਸਾਰੇ ਸਬੰਧਤ ਵਿਭਾਗ ਮਿਲ ਕੇ ਇਨ੍ਹਾਂ ਕਾਰਨਾਂ ਉਪਰ ਕੰਮ ਕਰਦੇ ਹੋਏ ਹਾਦਸਿਆਂ ਨੂੰ ਰੋਕਣ ਲਈ ਪ੍ਰਬੰਧ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਪੰਜਾਬ ਦੇ 10 ਜ਼ਿਲ੍ਹੇ ਚੁਣੇ ਗਏ ਹਨ ਜਿੱਥੇ ਸੜਕੀ ਹਾਦਸਿਆਂ ਦੀ ਗਿਣਤੀ ਜ਼ਿਆਦਾ ਹੈ। ਇਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਰੂਪਨਗਰ, ਐਸ.ਏ.ਐਸ. ਨਗਰ ਮੁਹਾਲੀ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮੋਗਾ ਤੇ ਗੁਰਦਾਸਪੁਰ ਸ਼ਾਮਲ ਹਨ।
Punjab Vision Zero Campaign Launched
ਟਰਾਂਸਪੋਰਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਅਤੇ ਸੜਕਾਂ 'ਤੇ ਹੋ ਰਹੀਆਂ ਦੁਰਘਟਨਾਵਾਂ ਨਾਲ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਟਰਾਂਸਪੋਰਟ, ਵਧੀਕ ਡਾਇਰੈਕਟਰ ਜਨਰਲ ਪੁਲਿਸ ਟ੍ਰੈਫਿਕ, ਤੰਦਰੁਸਤ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਵਲੋਂ ਗਠਿਤ ਇਕ ਕਮੇਟੀ ਆਪਸੀ ਤਾਲਮੇਲ ਨਾਲ ਇਸ ਪ੍ਰੋਗਰਾਮ ਦੀਆਂ ਗਤੀਵਿਧੀਆਂ 'ਤੇ ਨਜ਼ਰਸਾਨੀ ਕਰੇਗੀ।
ਹੌਂਡਾ ਅਤੇ ਡਬਲਿਊ.ਆਰ.ਆਈ. ਇੰਡੀਆ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਗਰੁੱਪਾਂ ਨਾਲ ਰਲਕੇ ਸੜਕੀ ਦੁਰਘਟਨਾਵਾਂ ਨੂੰ ਘਟਾਉਣ ਲਈ ਨਿਰੰਤਰ ਯਤਨਸ਼ੀਲ ਹੈ। ਸ਼੍ਰੀਮਤੀ ਚੌਧਰੀ ਨੇ ਆਖਿਆ ਕਿ ਇਹ ਵੀ ਦੇਖਿਆ ਗਿਆ ਹੈ ਕਿ ਸੜਕ ਸੁਰੱਖਿਆ ਇੱਕ ਬਹੁਪੱਖੀ ਸਮੱਸਿਆ ਹੈ, ਇਸ ਵਿਚ ਵਾਹਨ ਦੀ ਹਾਲਤ, ਸੜਕ 'ਤੇ ਆਉਣ- ਜਾਣ ਦਾ ਸਲੀਕਾ ਤੇ ਸੜਕ ਦਾ ਮਾਹੌਲ ਸ਼ਾਮਲ ਹੈ। ਇਸ ਲਈ ਪੰਜਾਬ ਵਿਜ਼ਨ ਜ਼ੀਰੋ ਫੋਰਮ ਦਾ ਥੀਮ 'ਟੁਵਾਰਡਜ਼ ਜ਼ੀਰੋ ਟ੍ਰੈਫਿਕ ਡੈਥਜ਼' ਰੱਖਿਆ ਗਿਆ ਹੈ।
ਇਹ ਫੋਰਮ ਸੁਰੱਖਿਅਤ ਰੋਡ ਡਿਜ਼ਾਇਨ ਤੇ ਸੁਚੱਜੀਆਂ ਸ਼ਹਿਰੀ ਵਿਵਸਥਾਵਾਂ ਲਈ ਨੀਤੀਆਂ, ਯੋਜਨਾਵਾਂ 'ਤੇ ਕੇਂਦਰਿਤ ਰਹੇਗਾ। ਇਹ ਦੱਸਣਯੋਗ ਹੈ ਕਿ ਸੜਕ ਸੁਰੱਖਿਆ ਬਾਬਤ ਪੂਰੀ ਦੁਨੀਆਂ ਦੀ ਤੁਲਨਾ ਵਿੱਚ ਭਾਰਤ ਦੇ ਸਭ ਤੋਂ ਬੁਰੇ ਰਿਕਾਰਡ ਹਨ, ਜਿਸ ਵਿਚ ਪਿਛਲੇ ਸਾਲ ਦੌਰਾਨ 140,000 ਘਾਤਕ ਸੜਕੀ ਦੁਰਘਟਨਾਵਾਂ ਹੋਈਆਂ ਅਤੇ ਇਹ ਹਾਲਾਤ ਹੋਰ ਵਿਕਸਿਤ ਦੇਸ਼ਾਂ ਵਿਚ ਮੌਜੂਦ ਵਿਸ਼ਾਲ ਵਾਹਨ ਭੀੜ ਦੇ ਨਿਸਬਤ ਬਹੁਤ ਘੱਟ ਗਿਣਤੀ ਵਾਹਨ ਭੀੜ ਦੇ ਬਾਵਜੂਦ ਹਨ।
ਸਾਲ 2018 ਵਿੱਚ ਪੰਜਾਬ ਵਿਚ ਕੁੱਲ 6400 ਸੜਕੀ ਦੁਰਘਟਨਾਵਾਂ ਹੋਈਆਂ ਜਿਨ੍ਹਾਂ ਵਿਚ 4300 ਦੇ ਕਰੀਬ ਮੌਤਾਂ ਹੋਈਆਂ ਅਤੇ 2800 ਜ਼ਖਮੀ ਹੋਏ।
ਇਸ ਮੁਹਿੰਮ ਦੀ ਕਾਮਯਾਬੀ ਲਈ ਹੌਂਡਾ ਅਪਣੇ ਉਪਰਾਲੇ 'ਤੇ ਫੰਡ ਮੁਹੱਈਆ ਕਰਵਾਏਗੀ ਜਦੋਂ ਕਿ ਡਬਲਿਊ.ਆਰ.ਆਈ ਇੰਡੀਆ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਨੂੰ ਉਕਤ ਉਦੇਸ਼ ਦੀ ਪੂਰਤੀ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਵਾਏਗੀ। ਦੁਰਘਟਨਾਵਾਂ ਦਾ ਆਡਿਟ ਕਰਨ ਲਈ ਤਜ਼ਰਬੇਕਾਰ ਤੇ ਮਾਹਰਾਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਸਹੀ ਡਾਟਾ ਦੇ ਆਧਾਰ 'ਤੇ ਅਧਾਰਟੀਆਂ ਵਲੋਂ ਲੋੜੀਂਦੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਹੌਂਡਾ ਵਲੋਂ ਟ੍ਰੈਫਿਕ ਪੁਲਿਸ ਅਤੇ ਟ੍ਰੈਫਿਕ ਸਿੱਖਿਆ ਸੈਲ ਨੂੰ ਹਾਦਸਿਆਂ ਉਪਰੰਤ ਰਾਹਤ ਕਾਰਜਾਂ ਲਈ 100 ਮੋਟਰ ਸਾਈਕਲ ਦੇਣ ਦਾ ਫ਼ੈਸਲਾ ਕੀਤਾ ਗਿਆ। ਹੌਂਡਾ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਬਟਾਲਾ ਤੇ ਮਾਲੇਰਕੋਟਲਾ ਵਿਖੇ ਭਾਰੀ ਵਾਹਨਾਂ ਦੇ ਚਾਲਕਾਂ ਲਈ ਨਵੇਂ ਬਣਾਏ ਜਾ ਰਹੇ ਆਟੋਮੇਟਿਡ ਡਰਾਈਵਿੰਗ ਸਿਖਲਾਈ ਕੇਂਦਰਾਂ ਨੂੰ ਬਣਾਉਣ ਵਿਚ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ਼੍ਰੀ ਕੇ.ਸਿਵਾ ਪ੍ਰਸਾਦ, ਮਿਸ਼ਨ ਡਾਇਰੈਕਟਰ, ਤੰਦਰੁਸਤ ਸ਼੍ਰੀ ਕੇ.ਐਸ ਪੰਨੂੰ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ਼੍ਰੀ ਹੁਸਨ ਲਾਲ, ਏ.ਡੀ.ਜੀ.ਪੀ. ਟ੍ਰੈਫਿਕ ਡਾ.ਐਸ.ਐਸ ਚੋਹਾਨ, ਸਟੇਟ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ, ਟ੍ਰੈਫਿਕ ਸਲਾਹਕਾਰ ਸ਼੍ਰੀ ਨਵਦੀਪ ਅਸੀਜਾ, ਮੈਸ. ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜਨਰਲ (ਕਾਰਪੋਰੇਟ ਮਾਮਲੇ) ਸ਼੍ਰੀ ਹਰਭਜਨ ਸਿੰਘ ਤੇ ਸੀ.ਐਸ.ਆਰ. ਮੁਖੀ ਸ਼੍ਰੀ ਸ਼ਰਧ ਪ੍ਰਧਾਨ,
ਡਬਲਿਊ.ਆਰ.ਆਈ. ਇੰਡੀਆ ਦੀ ਸੜਕ ਸੁਰੱਖਿਆ ਮੁਖੀ ਸਾਰਿਕਾ ਪਾਂਡਾ ਭੱਟ, ਅਤੇ ਟਰਾਂਸਪੋਰਟ ਵਿਭਾਗ ਤੋਂ ਸ਼੍ਰੀ ਸੁਖਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ।