ਬਲਾਤਕਾਰ ਮਾਮਲੇ 'ਚ ਮਾਮਾ-ਭਾਣਜਾ ਨਾਮਜ਼ਦ
Published : Jun 6, 2018, 12:30 pm IST
Updated : Jun 6, 2018, 12:30 pm IST
SHARE ARTICLE
Rape case registered on Victims
Rape case registered on Victims

ਇਕ ਲੜਕੇ ਨੇ ਅਪਣੇ ਮਾਮੇ ਦੇ ਨਾਂ 'ਤੇ ਇਕ ਹੋਟਲ ਦਾ ਕਮਰਾ ਬੁੱਕ ਕਰਵਾ ਕੇ ਭਾਣਜਾ ਸਾਰੀ ਰਾਤ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਦਾ ਰਿਹਾ।

ਲੁਧਿਆਣਾ (ਕ੍ਰਾਈਮ ਰਿਪੋਰਟਰ): ਇਕ ਲੜਕੇ ਨੇ ਅਪਣੇ ਮਾਮੇ ਦੇ ਨਾਂ 'ਤੇ ਇਕ ਹੋਟਲ ਦਾ ਕਮਰਾ ਬੁੱਕ ਕਰਵਾ ਕੇ ਭਾਣਜਾ ਸਾਰੀ ਰਾਤ 19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਜਦੋਂ ਪਰਵਾਰ ਨੇ ਲੜਕੀ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਤਾਂ ਘਰੋਂ ਝੂਠ ਬੋਲ ਕੇ ਗਈ ਸੀ। ਘਰ ਵਾਲਿਆਂ ਨੂੰ ਲੜਕੀ ਨੇ 3 ਦਿਨਾਂ ਬਾਅਦ  ਮਾਮਲੇ ਬਾਰੇ ਦਸਿਆ ਤਾਂ ਲੜਕੀ ਦੇ ਪਿਤਾ ਨੇ ਮਾਮੇ-ਭਾਣਜੇ ਖਿਲਾਫ ਥਾਣਾ ਕੋਤਵਾਲੀ 'ਚ ਜਬਰ-ਜ਼ਨਾਹ ਦੇ ਦੋਸ਼ 'ਚ ਕੇਸ ਦਰਜ ਕਰਵਾਇਆ।

Rape case registered on VictimsRape case registered on Victims ਕਥਿਤ ਦੋਸ਼ੀਆਂ ਦੀ ਪਛਾਣ ਭਾਣਜਾ ਮੇਜਰ ਸਿੱਧੂ ਨਿਵਾਸੀ ਗੁਰੂ ਅਰਜਨ ਦੇਵ ਨਗਰ ਅਤੇ ਮਾਮਾ ਮਾਨ ਸਿੱਧੂ ਨਿਵਾਸੀ ਪੁਨੀਤ ਨਗਰ ਤਾਜਪੁਰ ਰੋਡ ਦੇ ਤੌਰ 'ਤੇ ਹੋਈ ਹੈ। ਜਾਂਚ ਅਧਿਕਾਰੀ ਚਮਨ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿਤਾ ਨੇ ਦੱਸਿਆ ਕਿ ਬੇਟੀ 12ਵੀਂ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰਦੀ ਹੈ। ਬੇਟੀ ਨੇ ਦਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਉਸ ਦੀ ਇਕ ਸਹੇਲੀ ਰਾਹੀਂ ਉਕਤ ਲੜਕੇ ਨਾਲ ਉਸ ਦੀ ਜਾਣ-ਪਛਾਣ ਹੋਈ ਸੀ, ਜਿਸ ਤੋਂ ਬਾਅਦ ਉਸ ਨਾਲ ਮੋਬਾਈਲ 'ਤੇ ਗੱਲ ਕਰਨ ਲੱਗ ਪਿਆ।

ਬੀਤੀ 27 ਮਈ ਨੂੰ ਸਵੇਰੇ 7 ਵਜੇ ਬੇਟੀ ਨੂੰ ਉਸ ਦੀ ਸਹੇਲੀ ਘਰੋਂ ਇਹ ਕਹਿ ਕੇ ਲੈ ਗਈ ਕਿ ਉਸ ਦੀ ਭੈਣ ਦਾ ਵਿਆਹ ਹੈ। ਦੇਰ ਸ਼ਾਮ ਤਕ ਬੇਟੀ ਜਦੋਂ ਘਰ ਵਾਪਸ ਨਾ ਆਈ ਤਾਂ ਉਨ੍ਹਾਂ ਨੇ ਬੇਟੀ ਦੇ ਮੋਬਾਈਲ 'ਤੇ ਫ਼ੋਨ ਕੀਤਾ ਤਾਂ ਨੰਬਰ ਬੰਦ ਆ ਰਿਹਾ ਸੀ।ਉਹ ਉਸ ਨੂੰ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਕੁੱਝ ਪਤਾ ਨਹੀਂ ਲੱਗਾ। ਸਵੇਰੇ ਘਰ ਆ ਕੇ ਵੀ ਬੇਟੀ ਨੇ ਕੋਈ ਗੱਲ ਨਹੀਂ ਦੱਸੀ।

Rape case registered on VictimsRape case registered on Victimsਤਿੰਨ ਦਿਨਾਂ ਬਾਅਦ ਉਸ ਦੀ ਸਹੇਲੀ ਦੇ ਪਰਵਾਰ ਵਾਲੇ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਕਿਸੇ ਭੈਣ ਦਾ ਵਿਆਹ ਨਹੀਂ ਹੋਇਆ। ਜਦੋਂ ਬੇਟੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਸ ਦਿਨ ਸਵੇਰੇ ਘਰੋਂ ਬਾਹਰ ਆਉਣ ਤੋਂ ਬਾਅਦ ਉਕਤ ਲੜਕਾ ਅਪਣੇ ਨਾਲ ਗੱਡੀ ਵਿਚ ਬਿਠਾ ਕੇ ਘੁਮਾਉਣ ਲੈ ਗਿਆ ਸੀ।

Rape case registered on VictimsRape case registered on Victimsਸਾਰਾ ਦਿਨ ਘੁਮਾਉਣ ਤੋਂ ਬਾਅਦ ਰਾਤ 10.30 ਵਜੇ ਉਹ ਹੋਟਲ 'ਚ ਚਲੇ ਗਏ ਜਿਥੇ ਸ਼ਰਾਬ ਦਾ ਨਸ਼ਾ ਹੋਣ 'ਤੇ ਭਾਣਜਾ ਸਾਰੀ ਰਾਤ ਜਬਰ-ਜ਼ਨਾਹ ਕਰਦਾ ਰਿਹਾ, ਜਿਸ 'ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ।ਪਰਵਾਰ ਵਾਲਿਆਂ ਅਨੁਸਾਰ ਇਸ ਕੰਮ ਵਿਚ ਮਾਮੇ ਦੀ ਵੀ ਸ਼ਮੂਲੀਅਤ ਹੈ ਜਿਸ ਕਾਰਨ ਮਾਮੇ ਨੂੰ ਵੀ ਨਾਲ ਨਾਮਜ਼ਦ ਕੀਤਾ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement