ਪੰਜਾਬ ਮੰਡੀ ਬੋਰਡ ਅਗਲੇ ਹਫ਼ਤੇ ਆਪਣੇ ਕਰਮਚਾਰੀਆਂ ਨੂੰ ਸਮਾਰਟ ਕਾਰਡ ਕਰੇਗਾ ਜਾਰੀ-ਲਾਲ ਸਿੰਘ
Published : Jun 6, 2021, 6:08 pm IST
Updated : Jun 6, 2021, 6:08 pm IST
SHARE ARTICLE
Chairman Punjab Mandi Board Lal Singh
Chairman Punjab Mandi Board Lal Singh

ਇਹ ਈ-ਆਈ.ਡੀਜ਼ ਐਨ.ਐਫ.ਸੀ. ਟੈਕਨੋਲੋਜੀ ਨਾਲ ਲੈੱਸ ਹਨ

ਚੰਡੀਗੜ੍ਹ-ਦੁਨੀਆ ਭਰ ਦੇ ਰੁਝਾਨ ਨੂੰ ਧਿਆਨ 'ਚ ਰੱਖਦਿਆਂ ਜਿਥੇ ਕਈ ਦੇਸ਼ਾਂ 'ਚ ਇਲੈਕਟ੍ਰਾਨਿਕ ਸ਼ਨਾਖ਼ਤੀ ਕਾਰਡਾਂ (ਈ-ਆਈ.ਡੀਜ਼) ਦੀ ਵਰਤੋਂ ਸ਼ੁਰੂ ਕੀਤੀ ਗਈ ਹੈ, ਉਥੇ ਹੀ ਪੰਜਾਬ ਸਰਕਾਰ ਨੇ ਵੀ ਆਪਣੇ ਪ੍ਰਮੁੱਖ ਅਦਾਰੇ ਪੰਜਾਬ ਮੰਡੀ ਬੋਰਡ ਰਾਹੀਂ ਆਪਣੇ ਅਧਿਕਾਰੀਆਂ/ਕਰਮਚਾਰੀਆਂ ਲਈ ਨੀਅਰ ਫੀਲਡ ਕਮਿਊਨੀਕੇਸ਼ਨ (ਐਨ.ਐਫ.ਸੀ.) ਤਕਨਾਲੋਜੀ ਨਾਲ ਲੈੱਸ ਈ-ਆਈ.ਡੀਜ਼ ਦੀ ਵਰਤੋਂ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ-ਚੀਨ ਨੇ ਹੁਣ 3 ਸਾਲ ਤੋਂ ਵਧੇਰੇ ਉਮਰ ਦੇ ਬੱਚਿਆਂ ਲਈ ਇਸ ਟੀਕੇ ਨੂੰ ਦਿੱਤੀ ਐਮਰਜੈਂਸੀ ਮਨਜ਼ੂਰੀ

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਹ ਈ-ਆਈ.ਡੀਜ਼ ਐਨ.ਐਫ.ਸੀ. ਟੈਕਨੋਲੋਜੀ ਨਾਲ ਲੈੱਸ ਹਨ। ਇਹ ਇਕ ਮਾਪਦੰਡ ਅਧਾਰਤ ਵਾਇਰਲੈੱਸ ਕਮਿਊਨੀਕੇਸ਼ਨ ਤਕਨਾਲੋਜੀ ਹੈ ਜੋ ਕੁਝ ਸੈਂਟੀਮੀਟਰ ਦੀ ਦੂਰੀ ਤੋਂ ਉਪਕਰਣਾਂ ਦਰਮਿਆਨ ਡਾਟਾ ਦੇ ਆਦਾਨ-ਪ੍ਰਦਾਨ ਦੀ ਆਗਿਆ ਦਿੰਦੀ ਹੈ ਅਤੇ ਇਸ ਨੂੰ ਮੁੱਢਲੇ ਪ੍ਰਮਾਣਿਕਤਾ ਉਪਕਰਣ ਵਜੋਂ ਵਰਤਿਆ ਜਾਏਗਾ। ਐੱਨ.ਐੱਫ.ਸੀ. 13.66 ਮੈਗਾਹਰਟਜ਼ 'ਤੇ ਕੰਮ ਕਰਦੀ ਹੈ ਅਤੇ 424 ਕੇਬਿਟਜ਼/ਸੈਕਿੰਡ ਤੱਕ ਦੀ ਸਪੀਡ ਨਾਲ ਡਾਟਾ ਟਰਾਂਸਫਰ ਕਰਦੀ ਹੈ।


Near Field CommunicationNear Field Communication

ਇਹ ਵੀ ਪੜ੍ਹੋ-ਇਹ ਰਾਸ਼ਨ ਨਾ AAP ਦਾ ਤੇ ਨਾ ਹੀ BJP ਦਾ ਫਿਰ ਹੋਮ ਡਿਲਿਵਰੀ ਕਿਉਂ ਨਹੀਂ : ਕੇਜਰੀਵਾਲ

ਜ਼ਿਕਰਯੋਗ ਹੈ ਕਿ ਇਕ ਐੱਨ.ਐੱਫ.ਸੀ. ਸਮਰੱਥ ਮੋਬਾਈਲ ਡਿਵਾਈਸ ਇਕ ਕਾਰਡ ਜਾਂ ਰੀਡਰ ਜਾਂ ਦੋਵਾਂ ਦੀ ਤਰ੍ਹਾਂ ਕੰਮ ਕਰ ਸਕਦੀ ਹੈ ਜੋ ਉਪਭੋਗਤਾ ਡਿਵਾਇਸ ਨੂੰ ਜਾਣਕਾਰੀ ਸਾਂਝੀ ਕਰਨ ਅਤੇ ਆਪਣੀ ਪਛਾਣ ਸਾਬਤ ਕਰਨ ਦੇ ਯੋਗ ਬਣਾਉਂਦੀ ਹੈ।ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਇਸ ਐੱਨ.ਐੱਫ.ਸੀ. ਤਕਨਾਲੋਜੀ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰੀਆਂ/ਕਰਮਚਾਰੀਆਂ ਲਈ ਈ-ਆਈ.ਡੀਜ਼ ਤਿਆਰ ਕਰ ਕੇ ਸ਼ੁਰੂਆਤ ਕੀਤੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮੰਡੀ ਬੋਰਡ ਅਗਲੇ ਹਫ਼ਤੇ ਇਸ ਤਕਨਾਲੋਜੀ ਦੀ ਸ਼ੁਰੂਆਤ ਕਰੇਗਾ।

ਇਸ ਲਈ, ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ (ਐੱਚ.ਆਰ.ਐੱਮ.ਐੱਸ) ਦੇ ਡੇਟਾ ਦਾ ਇਸਤੇਮਾਲ ਕੀਤਾ ਗਿਆ ਹੈ, ਜਿੱਥੇ ਹਰ ਅਧਿਕਾਰੀ/ਕਰਮਚਾਰੀ ਦੇ ਵੇਰਵੇ ਸਰਵਿਸ ਬੁੱਕ ਦੇ ਰੂਪ 'ਚ ਸਟੋਰ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਪੈਨਸ਼ਨਰਾਂ ਤੱਕ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਉਹ ਐੱਚ.ਆਰ.ਐੱਮ.ਐੱਸ. ਸਿਸਟਮ ਦਾ ਹਿੱਸਾ ਹਨ।ਚੇਅਰਮੈਨ ਨੇ ਅੱਗੇ ਕਿਹਾ ਕਿ ਵਿਸ਼ੇਸ਼ ਤੌਰ `ਤੇ ਕੋਵਿਡ-19 ਦੇ ਸਮੇਂ ਦੌਰਾਨ ਜਦੋਂ ਸੰਪਰਕ ਰਹਿਤ ਪਛਾਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਰਟ ਚਿੱਪਾਂ ਵਾਲੇ ਐੱਨ.ਐੱਫ.ਸੀ.-ਸਮਰਥਿਤ ਮੋਬਾਈਲ ਫੋਨ, ਵਿਅਕਤੀਗਤ ਦੀ ਪਛਾਣ ਨਾਲ ਮਿਲਾਨ ਕਰਨ ਲਈ ਫੋਨ ਨੂੰ ਸੁਰੱਖਿਅਤ ਢੰਗ ਨਾਲ ਡਾਟਾ ਸਟੋਰ ਕਰਨ ਅਤੇ ਇਸਤੇਮਾਲ ਕਰਨ ਦੀ ਆਗਿਆ ਦਿੰਦੇ ਹਨ। ਮੌਜੂਦਾ ਸਮੇਂ ਐੱਨ.ਐੱਫ.ਸੀ. ਮੋਬਾਈਲ ਫੋਨਾਂ 'ਚ ਮਿਆਰੀ ਕਾਰਜਕੁਸ਼ਲਤਾ ਦੇ ਤੌਰ `ਤੇ ਉਪਲੱਬਧ ਹੈ ਅਤੇ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਸੰਪਰਕ ਰਹਿਤ ਵਰਤੋਂ ਕਰਨ, ਡਿਜੀਟਲ ਸਮੱਗਰੀ ਤੱਕ ਪਹੁੰਚ ਕਰਨ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਸੌਖੇ ਢੰਗ ਨਾਲ ਕੁਨੈਕਟ ਕਰਨ ਦੀ ਆਗਿਆ ਦਿੰਦਾ ਹੈ।

Lal singhLal singhਇਹ ਵੀ ਪੜ੍ਹੋ-ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ , ਪੰਜ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇਸ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਚਾਰ ਸਾਲ ਪਹਿਲਾਂ ਐੱਚ.ਆਰ.ਐੱਮ.ਐੱਸ. ਪ੍ਰਣਾਲੀ ਲਾਗੂ ਕੀਤੀ ਹੈ ਅਤੇ ਹੁਣ ਸਾਰੇ ਅਧਿਕਾਰੀ/ਕਰਮਚਾਰੀ ਇਸ ਪ੍ਰਣਾਲੀ ਦਾ ਹਿੱਸਾ ਹਨ, ਜਿਥੇ ਉਨ੍ਹਾਂ ਵੱਲੋਂ ਇਸ ਪ੍ਰਣਾਲੀ ਰਾਹੀਂ ਹੀ ਤਨਖਾਹਾਂ ਵੀ ਕਢਵਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਐੱਨ.ਐੱਫ.ਸੀ. ਤਕਨਾਲੋਜੀ ਦੀ ਵਰਤੋਂ ਕਰਦਿਆਂ ਈ-ਆਈ.ਡੀਜ਼ ਦੀ ਵਰਤੋਂ ਇਸ ਮਹਾਂਮਾਰੀ ਦੌਰਾਨ ਪੰਜਾਬ ਲਈ ਇਕ ਮੀਲ ਪੱਥਰ ਸਾਬਤ ਹੋਏਗੀ, ਖ਼ਾਸਕਰ ਉਨ੍ਹਾਂ ਕਰਮਚਾਰੀਆਂ ਲਈ ਜੋ ਲਾਕਡਾਊਨ/ਕਰਫਿਊ 'ਚ ਵੀ ਦਿਨ ਰਾਤ ਕੰਮ ਕਰ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਪਣਾ ਆਈਡੀ ਨਾਲ ਕਾਰਡ ਰੱਖਣਾ ਪੈਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੰਡੀ ਬੋਰਡ ਦੁਆਰਾ ਜਾਰੀ ਕੀਤੀ ਗਈ ਈ-ਆਈ.ਡੀਜ਼ ਦੀ ਵਰਤੋਂ ਦੋ ਉਦੇਸ਼ਾਂ ਸ਼ਨਾਖ਼ਤੀ ਕਾਰਡ ਦੇ ਨਾਲ ਨਾਲ ਇਕ ਬਿਜ਼ਨਸ ਕਾਰਡ ਵਜੋਂ ਵੀ ਕੀਤੀ ਜਾ ਸਕੇਗੀ। ਉਹ ਵਿਅਕਤੀ ਜਿਸ ਕੋਲ ਇਹ ਐੱਨ.ਐੱਫ.ਸੀ. ਕਾਰਡ ਹੈ, ਨੂੰ ਆਪਣੇ ਵੇਰਵੇ ਕਿਸੇ ਹੋਰ ਵਿਅਕਤੀ ਤੱਕ ਪਹੁੰਚਾਉਣ ਲਈ ਸਮਾਰਟ ਫੋਨ `ਤੇ ਟੈਪ ਕਰਨ ਦੀ ਜ਼ਰੂਰਤ ਹੈ। ਇਹ ਐੱਨ.ਐੱਫ.ਸੀ. ਕਾਰਡ ਵਿਅਕਤੀ ਦੇ ਸੋਸ਼ਲ ਨੈਟਵਰਕ ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਚੈਨਲ ਆਦਿ ਦੀ ਜਾਣਕਾਰੀ ਵੀ ਲੈ ਸਕਦਾ ਹੈ। ਇਸ ਤਰ੍ਹਾਂ, ਸਿਰਫ ਇਕ ਟੈਪ 'ਚ, ਕੋਈ ਵੀ ਆਪਣੇ ਆਈ.ਡੀ. ਕਾਰਡ ਨੂੰ ਵੇਖੇ ਬਿਨਾਂ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਰਨ ਹੋਏ ਨੁਕਸਾਨ ਦਾ ਚੀਨ ਕਰੇ ਭੁਗਤਾਨ : ਟਰੰਪ

ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਜਿਵੇਂ ਸਿਟੀਜ਼ਨ ਕਾਰਡ/ਸ਼ਨਾਖਤੀ ਕਾਰਡ, ਬੁਢਾਪਾ ਪੈਨਸ਼ਨ, ਡਰਾਇਵਿੰਗ ਲਾਇਸੰਸ, ਪੇਸ਼ੈਂਟ ਕਾਰਡ ਜਾਂ ਬੀਮਾ ਯੋਜਨਾਵਾਂ ਆਦਿ ਵੀ ਇਸ ਸਮਾਰਟ ਕਾਰਡ ਨਾਲ ਜੋੜੀਆਂ ਜਾ ਸਕਦੀਆਂ ਹਨ ਤਾਂ ਜੋ ਸਾਰੀਆਂ ਯੋਜਨਾਵਾਂ ਤੱਕ ਪਹੁੰਚ ਲਈ ਇਕ ਮੰਚ ਬਣਾਇਆ ਜਾ ਸਕੇ। ਇਸ ਤਰ੍ਹਾਂ, ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ, ਇਸ ਕਾਰਡ ਦੀ ਵਰਤੋਂ ਨਾਗਰਿਕਾਂ ਦੇ ਲਾਭ ਲਈ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਕੀਤੀ ਜਾ ਸਕੇਗੀ। ਇਹ ਕਾਰਡ ਨਾਗਰਿਕਾਂ ਨੂੰ ਆਪਣੇ ਨਾਲ ਗੈਰ-ਜ਼ਰੂਰੀ ਦਸਤਾਵੇਜ਼ ਲਿਜਾਏ ਬਿਨਾਂ ਵੱਖ ਵੱਖ ਸਰਕਾਰੀ ਯੋਜਨਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement