
ਨਵਜੰਮੇ ਬੱਚੇ ਦੀ ਲਾਸ਼ (New Born Baby Found Dead) ਖਾਲੀ ਪਲਾਟ ਵਿਚੋਂ ਬਰਾਮਦ ਹੋਈ, ਜਿਸ ਨੂੰ ਕੁੱਤੇ ਨੋਚ ਕੇ ਖਾ ਰਹੇ ਸਨ।
ਅਬੋਹਰ (ਅਰਵਿੰਦਰ ਤਨੇਜਾ): ਅਬੋਹਰ ਦੀ ਨਵੀਂ ਆਬਾਦੀ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਨਵਜੰਮੇ ਬੱਚੇ ਦੀ ਲਾਸ਼ (New Born Baby Found Dead) ਖਾਲੀ ਪਲਾਟ ਵਿਚੋਂ ਬਰਾਮਦ ਹੋਈ, ਜਿਸ ਨੂੰ ਕੁੱਤੇ ਨੋਚ ਕੇ ਖਾ ਰਹੇ ਸਨ। ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
Stray dogs eat newborn baby
ਹੋਰ ਪੜ੍ਹੋ: ਦਰਦਨਾਕ ਹਾਦਸਾ: ਆਟੋ ਤੇ ਟਿੱਪਰ ਦੀ ਟੱਕਰ 'ਚ ਦਾਦੀ ਪੋਤੇ ਦੀ ਮੌਤ, ਟਿੱਪਰ ਚਾਲਕ ਹੋਇਆ ਫਰਾਰ
ਸਿਟੀ ਨੰ. 2 ਦੀ ਪੁਲਿਸ ਨੇ ਨਰ ਸੇਵਾ ਨਾਰਾਇਣ ਸੇਵਾ ਸੁਸਾਇਟੀ ਦੀ ਮਦਦ ਨਾਲ ਨਵਜੰਮੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਨਵੀਂ ਆਬਾਦੀ ਵਿਚ ਇਕ ਨਿੱਜੀ ਸਕੂਲ ਕੋਲ ਖਾਲੀ ਪਏ ਪਲਾਟ ਵਿਚ ਕਿਸੇ ਨੇ ਨਵਜੰਮੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੂੜੇ ਵਿਚ ਸੁੱਟ ਦਿੱਤਾ ਜਿਸ ਨੂੰ ਕੁੱਤੇ ਨੋਚ ਨੋਚ ਕੇ ਖਾ ਗਏ (Stray dogs eat newborn baby) ਅਤੇ ਬਾਹਰ ਗਲੀ ਵਿਚ ਲੈ ਆਏ।
Stray dogs
ਹੋਰ ਪੜ੍ਹੋ: Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ, ਮਹਿਲਾ ਖਿਡਾਰੀਆਂ ਸਿਰ ਹੋਵੇਗੀ 5 ਖੇਡਾਂ ਦੀ ਜ਼ਿੰਮੇਵਾਰੀ
ਜਦੋਂ ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਬੱਚੇ ਨੂੰ ਕੁੱਤਿਆਂ ਦੇ ਮੂੰਹ ਤੋਂ ਛੁਡਵਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਭਰੂਣ ਹੱਤਿਆ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਇਕ ਪਾਲਣਾ ਸਥਾਪਤ ਕੀਤਾ ਗਿਆ ਸੀ। ਇਸ ਦੇ ਤਹਿਤ ਜੇਕਰ ਕਿਸੇ ਨੂੰ ਬੱਚਾ ਨਹੀਂ ਚਾਹੀਦਾ ਤਾਂ ਉਹ ਬੱਚੇ ਨੂੰ ਪਾਲਣੇ ਵਿਚ ਰੱਖ ਸਕਦੇ ਹਨ ਤਾਂ ਜੋ ਇਹ ਬੱਚੇ ਕਿਸੇ ਲੋੜਵੰਦ ਪਰਿਵਾਰ ਨੂੰ ਦਿੱਤੇ ਜਾ ਸਕਣ।