ਖ਼ਬਰਾਂ |

ਤਾਜ਼ਾ |

ਇੰਟੇਲਿਜੇਂਸ ਬਿਊਰੋ 'ਚ 10ਵੀਂ ਪਾਸ ਲਈ 1054 ਨੌਕਰੀਆਂ 
Published : Oct 22, 2018, 3:56 pm IST
Updated : Oct 22, 2018, 4:02 pm IST
SHARE ARTICLE
IB Bureau
IB Bureau

ਇਹ ਭਰਤੀ ਕੁਲ 1054 ਸੀਟਾਂ ਤੇ ਹੋਵੇਗੀ। ਇਨ੍ਹਾਂ ਸੀਟਾਂ ਲਈ 10ਵੀਂ ਪਾਸ ਉਮੀਦਵਾਰ ਐਪਲੀਕੇਸ਼ਨ ਦੇ ਸਕਦੇ ਹਨ।

ਨਵੀਂ ਦਿੱਲੀ, ( ਭਾਸ਼ਾ) : ਇੰਟੇਲਿਜੇਂਸ ਬਿਓਰੋ ਵੱਲੋਂ ( ਸਿਕਉਰਿਟੀ ਅਸਸਿਟੇਂਟ / ਐਗਜ਼ਿਕਿਊਟਿਵ ਪੋਸਟ) ਸੁਰੱਖਿਆ ਸਹਾਇਕ ਅਤੇ ਕਾਰਜਕਾਰੀ ਪੋਸਟ ਦੀ ਸੀਟਾਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਭਰਤੀ ਕੁਲ 1054 ਸੀਟਾਂ ਤੇ ਹੋਵੇਗੀ। ਇਨ੍ਹਾਂ ਸੀਟਾਂ ਲਈ 10ਵੀਂ ਪਾਸ ਉਮੀਦਵਾਰ ਐਪਲੀਕੇਸ਼ਨ ਦੇ ਸਕਦੇ ਹਨ। ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ 10 ਨਵੰਬਰ 2018 ਤੱਕ ਅਰਜ਼ੀ ਦੇ ਸਕਦੇ ਹਨ। ਐਪਲੀਕੇਸ਼ਨ ਫੀਸ ਜਮਾਂ ਕਰਵਾਉਣ ਦੀ ਆਖਰੀ ਤਰੀਕ 13 ਨਵੰਬਰ 2018 ਹੈ।

RecruitmentRecruitment

ਅਹੁਦੇ ਦਾ ਨਾਮ ਹੈ ਸੁਰੱਖਿਆ ਸਹਾਇਕ ਅਤੇ ਕਾਰਜਕਾਰੀ ਪੋਸਟ। ਭਰਤੀ ਲਈ  ਲੋੜੀਂਦੀਆਂ ਸ਼ਰਤਾਂ ਵਿਚ ਉਮੀਦਵਾਰ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸਦੇ ਨਾਲ ਹੀ ਉਮੀਦਵਾਰ ਨੂੰ ਇਕ ਖੇਤਰੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਪੋਸਟਾਂ ਤੇ 27 ਸਾਲ ਦੀ ਉਮਰ ਤੱਕ ਦੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਵੱਧ ਉਮਰ ਹੱਦ ਵਿਚ ਐਸਸੀ ਅਤੇ ਐਸਟੀ ਉਮੀਦਵਾਰਾਂ ਨੂੰ 5 ਸਾਲ

ਅਤੇ ਓਬੀਸੀ ਸ਼੍ਰੇਣੀ ਵਰਗ ਨੂੰ 3 ਸਾਲ ਦੀ ਛੋਟ ਦਿਤੀ ਜਾਵੇਗੀ। ਉਮੀਦਵਾਰਾਂ ਦੀ ਚੋਣ ਤਿੰਨ ਪੜਾਵਾਂ ਵਿਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਓਬਜੈਕਟਿਵ ਅਤੇ ਦੂਸਰੇ ਪੜਾਅ ਵਿਚ ਡਿਸਕਰਿਪਟਿਵ ਟੈਸਟ ਹੋਵੇਗਾ। ਤੀਜੇ ਪੜਾਅ ਵਿਚ ਉਮੀਦਵਾਰਾਂ ਨੂੰ ਇੰਟਰਵਿਊ ਦੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement