
ਮਿ੍ਰਤਕ ਘਰ ਵਿਚ ਇਕੱਲਾ ਹੀ ਕਮਾਉ ਸੀ ਜਿਸ ਦੇ ਸਿਰ ਤੇ ਲੱਖਾ ਰੁਪਏ ਦਾ ਕਰਜ਼ਾ ਹੈ।
ਤਲਵੰਡੀ ਸਾਬੋ - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਜਿੰਨਾ ਨੂੰ ਕਿਸਾਨ ਯੂਨੀਅਨ ਕਿਸਾਨੀ ਸੰਘਰਸ਼ ਦੇ ਸ਼ਹੀਦ ਕਰਾਰ ਦੇ ਰਹੀਆਂ ਹਨ ਇਨ੍ਹਾਂ ਵਿਚ ਹੁਣ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਦੇ ਕਿਸਾਨ ਸਤਪਾਲ ਸਿੰਘ ਦੀ ਵੀ ਸੰਘਰਸ਼ ਦੌਰਾਨ ਬਿਮਾਰ ਹੋਣ ਕਰਕੇ ਘਰ ਆਉਂਦਿਆਂ ਹੀ ਮੌਤ ਹੋ ਗਈ, ਮਿ੍ਰਤਕ ਘਰ ਵਿਚ ਇਕੱਲਾ ਹੀ ਕਮਾਉ ਸੀ ਜਿਸ ਦੇ ਸਿਰ ਤੇ ਲੱਖਾ ਰੁਪਏ ਦਾ ਕਰਜ਼ਾ ਹੈ।
Farmerਕਿਸਾਨ ਆਗੂਆਂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਹੁਣ ਤਕ ਦਰਜਨਾਂ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਅਣਗੌਲਿਆਂ ਕਰ ਰਹੀ ਹੈ । ਜਿਸ ਦੀ ਨਿੰਦਾ ਕਰਨੀ ਬਣਦੀ ਹੈ।