
ਇਹ ਸਨਮਾਨ ਪਟਿਆਲਾ ਵਿਖੇ ਜੇਲ ਟ੍ਰੇਨਿੰਗ ਸਕੂਲ ਵਿਖੇ ਇਕ ਵਿਸੇਸ਼ ਸਮਾਗਮ ਦੌਰਾਨ ਦਿਤੇ ਗਏ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਦੇ ਮਹਿਕਮਾ ਜੇਲ ਵਲੋਂ ਬਿਹਤਰੀਨ ਕਾਰਗੁਜਾਰੀ ਨੂੰ ਸਾਹਮਣੇ ਰਖਦਿਆਂ ਸ਼ਿਵਰਾਜ ਸਿੰਘ 'ਸੁਪਰਡੈਂਟ' ਜ਼ਿਲ੍ਹਾ ਜੇਲ ਸ੍ਰੀ ਮੁਕਤਸਰ ਸਾਹਿਬ ਨੂੰ ਵਿਸੇਸ਼ ਤੌਰ 'ਤੇ ਡੀਜੀਪੀ ਗੋਲਡ-ਡਿਸਕ ਰਾਹੀਂ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਪਟਿਆਲਾ ਵਿਖੇ ਜੇਲ ਟ੍ਰੇਨਿੰਗ ਸਕੂਲ ਵਿਖੇ ਇਕ ਵਿਸੇਸ਼ ਸਮਾਗਮ ਦੌਰਾਨ ਦਿਤੇ ਗਏ। ਇਸ ਮੌਕੇ ਜੇਲ ਵਿਭਾਗ ਦੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ (ਜੇਲਾਂ) ਸ੍ਰੀ ਰੋਹਿਤ ਚੌਧਰੀ ਅਤੇ ਡੀਆਈਜੀ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਹਾਜ਼ਰ ਸਨ।
ਜੇਲ੍ਹ ਵਿਭਾਗ ਵਿੱਚ ਡੀਜੀਪੀ-ਗੋਲਡ ਡਿਸਕ ਨਾਲ ਸਨਮਾਨਿਤ ਕਰਨ ਦੀ ਪਹਿਲੀ ਵਾਰ ਸ਼ੁਰੂਆਤ ਕਰਦਿਆਂ ਇਸ ਸਮੇਂ ਜੇਲ੍ਹ ਸੁਪਰਡੈਂਟ ਵਜੋਂ ਵਧੀਆ ਕਾਰਗੁਜ਼ਾਰੀ ਨੂੰ ਸਾਹਮਣੇ ਰਖਦਿਆਂ ਸਨਮਾਨ ਲਈ ਸ਼ਿਵਰਾਜ ਸਿੰਘ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਨੂੰ ਚੁਣਿਆ ਗਿਆ। ਇਸ ਸਮੇਂ ਜੇਲ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀਜੀਪੀ (ਜੇਲਾਂ) ਸ੍ਰੀ ਰੋਹਿਤ ਚੌਧਰੀ ਅਤੇ ਡੀਆਈਜੀ (ਜੇਲਾਂ) ਲਖਮਿੰਦਰ ਸਿੰਘ ਜਾਖੜ ਨੇ ਸਾਂਝੇ ਤੌਰ 'ਤੇ ਸ਼ਿਵਰਾਜ ਸਿੰਘ ਨੂੰ ਡੀਜੀਪੀ ਗੋਲਡ-ਡਿਸਕ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ।