
ਉਸ ਦਾ ਬੇਟਾ 11ਵੀਂ ਜਮਾਤ...
ਮਾਨਸਾ: ਇਕ ਗਰੀਬ ਪਰਿਵਾਰ ਜੋ ਕਿ ਭਾਈ ਮਰਦਾਨੇ ਦੇ ਵੰਸ਼ ਵਿਚੋਂ ਹਨ, ਇਹਨਾਂ ਨੂੰ ਗੁਰੂ ਦੀ ਵੀ ਬਖ਼ਸ਼ਿਸ਼ ਹੈ ਕਿਉਂ ਕਿ ਇਹਨਾਂ ਦੀ ਆਵਾਜ਼ ਵਿਚ ਇਕ ਵੱਖਰਾ ਹੀ ਰਸ ਹੈ। ਇਸ ਪਰਿਵਾਰ ਦਾ ਇਕ ਵਿਅਕਤੀ ਜਿਸ ਦਾ ਨਾਮ ਗੁਲਜ਼ਾਰ ਖਾਨ ਹੈ ਅਤੇ ਉਸ ਦਾ ਬੇਟਾ ਦੋਵੇਂ ਗਾਇਕ ਹਨ।
Gulzar Khan and son
ਉਸ ਦਾ ਬੇਟਾ 11ਵੀਂ ਜਮਾਤ ਵਿਚ ਪੜ੍ਹਦਾ ਹੈ। ਉਹਨਾਂ ਕੋਲ ਵਜਾਉਣ ਲਈ ਇਕ ਸਟੀਲ ਦਾ ਡੋਲੂ ਹੈ ਅਤੇ ਇਕ ਹੋਰ ਸਾਜ਼ ਹੈ। ਇਹਨਾਂ ਦੋਵਾਂ ਸਾਜ਼ਾਂ ਨਾਲ ਹੀ ਇਹ ਪੂਰਾ ਰੰਗ ਬੰਨ੍ਹ ਦਿੰਦੇ ਹਨ। ਇਹ ਪਰਿਵਾਰ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ। ਇਹ ਜਗਰਾਤਿਆਂ ਤੇ ਗਾ ਕੇ ਜਾਂ ਫਿਰ ਕੋਈ ਮਜ਼ਦੂਰੀ ਕਰ ਕੇ ਅਪਣਾ ਪਾਲਣ-ਪੋਸ਼ਣ ਕਰ ਰਹੇ ਹਨ। ਗੁਲਜ਼ਾਰ ਖਾਨ ਨੇ ਦਸਿਆ ਕਿ ਉਸ ਦੀ ਇਕ ਬੇਟੀ ਵੀ ਹੈ।
Interview
ਪੜ੍ਹਾਈ ਦੀ ਗਲ ਕਰਦਿਆਂ ਉਹਨਾਂ ਦਸਿਆ ਕਿ ਉਹ ਬਿਲਕੁੱਲ ਹੀ ਅਨਪੜ੍ਹ ਹਨ। ਛੋਟੇ ਹੁੰਦਿਆਂ ਉਹਨਾਂ ਦੇ ਮਾਤਾ-ਪਿਤਾ ਚਲ ਵਸੇ ਤੇ ਉਹਨਾਂ ਦਾ ਹੋਰ ਜ਼ਿੰਮੇਵਾਰੀਆਂ ਪੈ ਗਈਆਂ ਜਿਸ ਕਾਰਨ ਉਹਨਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ।
Interview
ਹੁਣ ਉਹ ਕਿਸੇ ਪੜ੍ਹੇ ਲਿਖੇ ਨੂੰ ਕੋਲ ਬਿਠਾ ਕੇ ਉਸ ਕੋਲੋਂ ਗੀਤ ਸੁਣ ਕੇ ਯਾਦ ਕਰ ਲੈਂਦੇ ਹਨ। ਉਹਨਾਂ ਦਸਿਆ ਕਿ ਉਹਨਾਂ ਨੂੰ ਕਦੇ ਸਟੇਜ ਤੇ ਗਾਉਣ ਦਾ ਮੌਕਾ ਨਹੀਂ ਮਿਲਿਆ ਕਿਉਂ ਕਿ ਉਹਨਾਂ ਨੂੰ ਅਜੇ ਤਕ ਅਜਿਹਾ ਵਿਅਕਤੀ ਨਹੀਂ ਮਿਲਿਆ ਜੋ ਕਿ ਉਹਨਾਂ ਨੂੰ ਅੱਗੇ ਲੈ ਕੇ ਜਾਵੇ।
Gulzar Khan
ਇਸ ਭਿਆਨਕ ਬਿਮਾਰੀ ਦੇ ਦੌਰ ਵਿਚ ਉਹਨਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ ਇਸ ਲਈ ਉਹ ਹੁਣ ਤੂੜੀ ਜਾਂ ਹੋਰ ਕੋਈ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਇਸ ਦਿਹਾੜੀ ਜਾਂ ਮਜ਼ਦੂਰੀ ਵਿਚ ਉਹ 500 ਜਾਂ 300 ਕਮਾ ਲੈਂਦੇ ਹਨ। ਉਹਨਾਂ ਦਸਿਆ ਕਿ ਉਹ ਪੁਰਾਣੀ ਗਾਇਕੀ ਨੂੰ ਜ਼ਿਆਦਾ ਪਸੰਦ ਕਰਦੇ ਹਨ।
Interview
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇ ਉਹਨਾਂ ਨੂੰ ਕੋਈ ਆਫਰ ਕੀਤੀ ਜਾਵੇ ਕਿ ਉਹ ਵੱਡੇ ਪੱਧਰ ਤੇ ਗਾਉਣ ਤਾਂ ਉਹ ਇਸ ਦਾ ਪੂਰਾ-ਪੂਰਾ ਲਾਭ ਲੈਣਗੇ। ਵਿਆਹ ਵਿਚ ਜਦੋਂ ਉਹਨਾਂ ਨੂੰ ਫਰਮਾਇਸ਼ ਕੀਤੀ ਜਾਂਦੀ ਹੈ ਕਿ ਉਹ ਗੀਤ ਗਾਉਣ ਤਾਂ ਉਹ ਵਿਆਹ ਵਰਗੇ ਸਮਾਗਮਾਂ ਵਿਚ ਵੀ ਗਾ ਲੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।