ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਨੀਤੀ 'ਤੇ ਨਜ਼ਰਸਾਨੀ ਕੀਤੀ ਜਾਵੇਗੀ............
ਭਾਈ ਰੂਪਾ : ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਨੀਤੀ 'ਤੇ ਨਜ਼ਰਸਾਨੀ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੀੜ ਦਿਆਲਪੁਰਾ ਭਾਈਕਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਜ਼ਿਆਦਾ ਨੀਵਾਂ ਹੋ ਗਿਆ ਹੈ, ਉਥੇ ਟਿਊਬਵੈਲਾਂ ਦੀ ਗਿਣਤੀ ਵਿਚ ਵਾਧੇ ਸਮੇਂ ਕੁਦਰਤੀ ਸ੍ਰੋਤ ਦੀ ਉਪਲਬੱਧਤਾ ਨੂੰ ਧਿਆਨ ਵਿਚ ਰੱਖਿਆ ਜਾਵੇਗਾ।
ਕਾਂਗੜ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦੇਣ ਦੀ ਅਪਣੀ ਹੀ ਯੋਜਨਾ ਬਣਾ ਕੇ 50 ਹਜ਼ਾਰ ਕਿਸਾਨਾਂ ਨੂੰ ਡਿਮਾਂਡ ਨੋਟਿਸ ਜਾਰੀ ਕਰ ਦਿੱਤੇ ਸਨ ਪਰ ਅਜਿਹਾ ਕਰਦੇ ਸਮੇਂ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਵਿਚਾਰਿਆ ਨਹੀਂ ਗਿਆ ਜੋ ਕਿ ਖੇਤੀ ਅਧਾਰਤ ਸੂਬੇ ਲਈ ਇਸ ਸਮੇਂ ਮੁੱਖ ਚਿੰਤਾ ਦਾ ਵਿਸ਼ਾ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਡਿਮਾਂਡ ਨੋਟਿਸਾਂ ਦੇ ਮੱਦੇਨਜ਼ਰ ਆਉਣ ਵਾਲੇ ਮਹੀਨਿਆਂ ਦੌਰਾਨ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਢਾਈ ਏਕੜ ਤੋਂ ਘੱਟ ਹੈ।
ਪਰ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਕੋਟੇ ਅਧੀਨ ਕੋਈ ਕੁਨੈਕਸ਼ਨ ਜਾਰੀ ਨਹੀਂ ਕੀਤਾ ਜਾਵੇਗਾ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕਾਂਗੜ ਨੇ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਦੀਆਂ ਮੁਸਕਲਾਂ ਸੁਣਕੇ ਉਨ੍ਹਾਂ ਦਾ ਹੱਲ ਕੀਤਾ। ਇਸ ਮੌਕੇ ਰਾਜਵੰਤ ਸਿੰਘ ਭਗਤਾ, ਇੰਦਰਜੀਤ ਸਿੰਘ ਮਾਨ, ਗੁਰਪਾਲ ਸਿੰਘ ਕੁੱਕੂ, ਜਗਜੀਤ ਬਰਾੜ, ਸੁਖਪਾਲ ਕਾਲਾ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਇੰਦਰਜੀਤ ਭੋਡੀਪੁਰਾ, ਰਣਜੀਤ ਸ਼ਰਮਾ, ਯਾਦਵਿੰਦਰ ਸਿਰੀਏਵਾਲਾ, ਕਾਲਾ ਜਲਾਲ,
ਅੰਗਰੇਜ ਸਿਰੀਏਵਾਲਾ, ਡਾ. ਸਵਰਨਜੀਤ ਕਾਂਗੜ, ਪਰਮਜੀਤ ਬਰਾੜ, ਦਵਿੰਦਰ ਦਿਆਲਪੁਰਾ, ਸੇਵਕ ਨਿਉਰ, ਸੋਨਾ ਜਲਾਲ, ਮੱਖਣ ਦੁੱਲੇਵਾਲਾ, ਭੂਸ਼ਣ ਜਿੰਦਲ, ਸੁਖਦੇਵ ਸੰਧੂ, ਗੁਰਚਰਨ ਧਾਲੀਵਾਲ, ਗੋਰਾ ਜਵੰਧਾ, ਬੇਅੰਤ ਸਲਾਬਤਪੁਰਾ, ਅਜੈਬ ਭਗਤਾ, ਸ਼ੰਮਾ ਸਿੱਧੂ, ਹਰਿੰਦਰ ਭਗਤਾ, ਕੁਲਦੀਪ ਗਰਗ ਰਾਈਆ, ਪਰਮਜੀਤ ਬਿਦਰ, ਗੁਰਤੇਜ ਲੱਕੀ, ਤੇਜੀ ਜਲਾਲ ਆਦਿ ਹਾਜ਼ਰ ਸਨ।