
Vegetable prices : ਹਿਮਾਚਲ ’ਚ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਫ਼ਸਲਾਂ ਹੋ ਰਹੀਆਂ ਖ਼ਰਾਬ
Vegetable Prices News in Punjabi : ਹਿਮਾਚਲ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਫਸਲਾਂ ਖਰਾਬ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਸਬਜੀਆਂ ਦੇ ਰੇਟ ਆਸਮਾਨ ਛੂਣ ਲੱਗ ਪਏ ਹਨ। ਜੇ ਗੱਲ ਕਰੀਏ ਅੱਜ ਤੋਂ 15 ਦਿਨ ਪਹਿਲਾਂ ਦੀ ਤਾਂ ਟਮਾਟਰਾਂ ਦੇ ਰੇਟ 25 ਤੋਂ 30 ਕਿਲੋ ਸੀ, ਪਰ ਹੁਣ 80 ਤੋਂ 100 ਕਿਲੋ ਵਿਕ ਰਹੇ ਹਨ। ਸ਼ਿਮਲਾ ਮਿਰਚ ਜੋ ਕਿ 15 ਦਿਨ ਪਹਿਲਾਂ 30 ਰੁਪਏ ਕਿਲੋ ਸੀ ਅੱਜ 120 ਰੁਪਏ ਕਿਲੋ ਦੇ ਵਿਕ ਰਹੀ ਹੈ। ਮਟਰ 15 ਦਿਨ ਪਹਿਲਾਂ 60 ਰੁਪਏ ਕਿਲੋ ਸੀ ਅਤੇ ਹੁਣ 180 ਕਿਲੋ ਵਿਕ ਰਹੇ ਹਨ। ਗੋਭੀ ਜੋ ਕਿ 40 ਰੁਪਏ ਕਿਲੋ ਸੀ ਹੁਣ 90 ਰੁਪਏ ਕਿਲੋ ਵਿਕ ਰਹੀ ਹੈ। ਬੀਨਸ ਜੋ ਕਿ ਸ਼ਿਮਲਾ ਅਤੇ ਸੋਲਨ ਤੋਂ ਆਉਂਦੀ ਹੈ ਅੱਜ ਤੋਂ 15 ਦਿਨ ਪਹਿਲਾਂ ਰੇਟ 50 ਕਿਲੋ ਸੀ ਅਤੇ ਹੁਣ 120 ਕਿਲੋ ਵਿਵੇਕ ਰਹੇ ਹਨ ਅਤੇ ਹੋਰ ਵੀ ਕਈ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ।
ਲੋਕ ਜਿੱਥੇ ਪਹਿਲਾਂ ਸਬਜੀ ਦਾ ਰੇਟ ਪੁੱਛ ਕੇ ਕਿਲੋ ਲੈ ਕੇ ਜਾਂਦੇ ਸੀ ਅਤੇ ਦੁਕਾਨਦਾਰ ਵੀ ਸਬਜ਼ੀ ਦਾ ਰੇਟ ਕਿੱਲੋ ਦੇ ਭਾਅ ਨਾਲ ਦੱਸਦੇ ਸੀ ਪਰ ਹੁਣ ਪਾਈਆ ਅਤੇ ਅੱਧਾ ਕਿਲੋ ਦਾ ਰੇਟ ਦੱਸਦੇ ਹਨ ਅਤੇ ਲੋਕ ਵੀ ਢਿੱਲਾ ਜਿਹਾ ਮੂੰਹ ਕਰਕੇ ਹਰੀਆਂ ਸਬਜੀਆਂ ਲੈਣ ਲਈ ਮਜ਼ਬੂਰ ਹੋ ਰਹੇ ਹਨ। ਜਿੱਥੇ ਟਮਾਟਰਾਂ ਦਾ ਰੇਟ ਸੁਣ ਕਿ ਗਾਹਕਾਂ ਦਾ ਮੂੰਹ ਵੀ ਲਾਲ ਹੋ ਜਾਂਦਾ ਹੈ, ਉੱਥੇ ਹੀ ਘਰ ਦੇ ਬਜਟ ਵੀ ਵਿਗੜ ਗਿਆ ਹੈ ਜਿੱਥੇ ਇਕ ਹਫਤੇ ਦੀ ਸਬਜ਼ੀ 500 ਦੀ ਆਉਂਦੀ ਸੀ ਅਤੇ ਹੁਣ 1500 ਦੀ ਆਉਣ ਲੱਗ ਪਈ।
(For more news apart from Vegetable prices started touching sky News in Punjabi, stay tuned to Rozana Spokesman)