
ਰਾਜਸਥਾਨ ਦੇ ਫ਼ਿਲੋਦੀ ਜ਼ਿਲ੍ਹੇ 'ਚੋਂ ਨਮਕ ਨਾਲ ਭਰਿਆ ਟਰੱਕ ਜਦੋ ਪੰਜਾਬ 'ਚ ਦਾਖ਼ਲ ਹੋਇਆ ਤਾਂ ਰਾਸ਼ਟਰੀ ਰਾਜਮਾਰਗ ਅਬੋਹਰ ਗੰਗਾਨਗਰ 'ਤੇ ਨਾਕਾ ਲਾ ਕੇ ਬੈਠੀ.............
ਅਬੋਹਰ : ਰਾਜਸਥਾਨ ਦੇ ਫ਼ਿਲੋਦੀ ਜ਼ਿਲ੍ਹੇ 'ਚੋਂ ਨਮਕ ਨਾਲ ਭਰਿਆ ਟਰੱਕ ਜਦੋ ਪੰਜਾਬ 'ਚ ਦਾਖ਼ਲ ਹੋਇਆ ਤਾਂ ਰਾਸ਼ਟਰੀ ਰਾਜਮਾਰਗ ਅਬੋਹਰ ਗੰਗਾਨਗਰ 'ਤੇ ਨਾਕਾ ਲਾ ਕੇ ਬੈਠੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਨੇ ਉਕਤ ਟਰੱਕ ਨੂੰ ਰੋਕ ਕੇ ਡਰਾਈਵਰ ਤੇ ਨਾਲ ਬੈਠੇ ਦੋ ਹੋਰ ਵਿਅਕਤੀਆਂ ਤੋ ਵੱਖ ਵੱਖ ਪੁੱਛਗਿਛ ਕਰਨ ਤੇ ਮਾਮਲਾ ਸ਼ੱਕੀ ਲਗਿਆ ਤਾਂ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਟਰੱਕ 'ਚੋਂ ਨਮਕ ਦੇ ਥੈਲਿਆਂ ਹੇਠ ਦਬੋ ਕੇ ਰਖੀਆ ਚੁਰਾ ਪੋਸਤ ਨਾਲ ਭਰੀਆ ਦੋ ਬੋਰੀਆਂ ਬਰਾਮਦ ਹੋਇਆ, ਜਿਨ੍ਹਾਂ 'ਚੋਂ 55 ਕਿਲੋ ਚੁਰਾ ਪੋਸਤ ਬਰਾਮਦ ਹੋਇਆ।
ਪੁਲਿਸ ਨੇ ਟਰੱਕ ਦੇ ਡਰਾਇਵਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਾਦਾਵਾਲਾ ਜ਼ਿਲ੍ਹਾ ਫ਼ਰੀਦਕੋਟ ਤੇ ਉਸ ਦੇ ਸਾਥੀ ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਪਿੰਡ ਮਾਛੀਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਰਾਜਕੁਮਾਰ ਉਰਫ਼ ਰਾਜੂ ਵਾਸੀ ਫਿਰੋਜਪੁਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਕਤ ਟਰੱਕ ਵੀ ਕਬਜੇ 'ਚ ਲੈ ਲਿਆ ਹੈ। ਇਸ ਬਾਬਤ ਸੀਆਈਏ ਸਟਾਫ ਦੇ ਸਹਾਇਕ ਸਬ ਇਸਪੈਕਟਰ ਸੱਜਣ ਸਿੰਘ ਨੇ ਦਸਿਆ ਕਿ ਫੜੇ ਗਏ ਦੋਸ਼ੀਆ ਵਲੋ ਰੀਮਾਂਡ ਤੇ ਲੈ ਕੇ ਹੋਰ ਪੁਛਗਿਛ ਕੀਤੀ ਜਾਵੇਗੀ।
ਸੀਆਈਏ ਸਟਾਫ ਦੇ ਐਸਐਚਓ ਗੁਰਦਿਆਲ ਸਿੰਘ ਦੀ ਅਗਵਾਈ ਚ ਆਲਮਗੜ੍ਹ ਨੇੜੇ ਪੈਦਲ ਜਾ ਰਹੇ ਵਿਅਕਤੀ ਕੋਲੋ ਤਲਾਸ਼ੀ ਲਈ ਤਾਂ ਉਸ ਕੋਲੋ 350 ਗਰਾਮ ਅਫੀਮ ਬਰਾਮਦ ਹੋਈ ਫੜੇ ਗਏ ਦੋਸ਼ੀ ਦੀ ਪਹਿਚਾਣ ਕੇਸਰ ਰਾਮ ਰਾਜਸਥਾਨ ਦੇ ਬਾੜਮੇਰ ਜਿਲੇ ਵਜੋ ਹੋਈ ਹੈ। ਚੁਰਾ ਪੋਸਤ ਦਾ ਇਕ ਹੋਰ ਮਾਮਲਾ ਥਾਣਾ ਸਿਟੀ ਅਬੋਹਰ ਵਲੋਂ ਫੜਿਆ ਗਿਆ ਹੈ ਜਿਸ 'ਚ ਏਐਸਆਈ ਹੰਸਰਾਜ ਨੇ ਸ਼ਹਿਰ ਦੇ ਲਾਗੇ ਇਕ ਔਰਤ ਨੂੰ 20 ਕਿਲੋ ਭੁਕੀ ਸਣੇ ਕਾਬੂ ਕੀਤਾ। ਰਾਜਦੀਪ ਕੌਰ ਉਰਫ਼ ਵੀਰਪਾਲ ਕੌਰ ਨਾਮ ਦੀ ਔਰਤ ਫ਼ਰੀਦਕੋਟ ਦੇ ਆਨਦ ਨਗਰੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।