
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੇ ਦੱਖਣ ਦਿੱਲੀ ਦੇ ਮੁਨਿਰਕਾ ਇਲਾਕੇ ਦੇ ਇੱਕ ਘਰ ਤੋਂ ਮੰਗਲਵਾਰ ਦੇਰ ਰਾਤ 16 ਨੇਪਾਲੀ ਲੜਕੀਆਂ ਨੂੰ ਅਜ਼ਾਦ ਕਰਵਾਇਆ।
ਨਵੀਂ ਦਿੱਲੀ, ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੇ ਦੱਖਣ ਦਿੱਲੀ ਦੇ ਮੁਨਿਰਕਾ ਇਲਾਕੇ ਦੇ ਇੱਕ ਘਰ ਤੋਂ ਮੰਗਲਵਾਰ ਦੇਰ ਰਾਤ 16 ਨੇਪਾਲੀ ਲੜਕੀਆਂ ਨੂੰ ਅਜ਼ਾਦ ਕਰਵਾਇਆ। ਦੱਸ ਦਈਏ ਕਿ ਇਨ੍ਹਾਂ ਲੜਕੀਆਂ ਨੂੰ ਦਲਾਲ ਇਰਾਕ ਅਤੇ ਕੁਵੈਤ ਭੇਜਣ ਵਾਲੇ ਸਨ। ਅਜ਼ਾਦ ਕਰਵਾਈਆਂ ਗਈਆਂ ਲੜਕੀਆਂ ਨੇ (ਡੀਸੀਡਬਲਿਊ) ਨੂੰ ਦੱਸਿਆ ਕਿ 15 ਦਿਨ ਵਿਚ ਦਲਾਲ 2 ਲੜਕੀਆਂ ਨੂੰ ਇਰਾਕ ਅਤੇ 5 ਨੂੰ ਕੁਵੈਤ ਭੇਜ ਚੁੱਕੇ ਹਨ। ਇਹਨਾਂ ਵਿਚ ਇੱਕ ਲੜਕੀ ਗਰਭਵਤੀ ਵੀ ਸੀ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਲੜਕੀਆਂ ਨੂੰ ਹੋਮ ਵਿਚ ਰਖਵਾਇਆ ਹੈ।
16 Girls rescued with help of DCWਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਕਮਿਸ਼ਨ ਨੂੰ ਮੰਗਲਵਾਰ ਸ਼ਾਮ 7 ਵਜੇ ਸੂਚਨਾ ਮਿਲੀ ਸੀ ਕਿ 16 ਲੜਕੀਆਂ ਨੂੰ ਨੇਪਾਲ ਤੋਂ ਤਸਕਰੀ ਕਰਕੇ ਦਿੱਲੀ ਲਿਆਂਦਾ ਗਿਆ ਹੈ। ਇੱਥੋਂ ਇਨ੍ਹਾਂ ਨੂੰ ਕੁਵੈਤ ਅਤੇ ਇਰਾਕ ਭੇਜਣ ਦੀ ਤਿਆਰੀ ਸੀ। ਡੀਸੀਡਬਲਿਊ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਨੇਪਾਲ ਤੋਂ ਭਾਰਤ ਆਉਣ ਤੋਂ ਬਾਅਦ ਲੜਕੀਆਂ ਨੂੰ ਦੂੱਜੇ ਦੇਸ਼ ਭੇਜਣ ਲਈ ਨੇਪਾਲ ਐਂਬੈਸੀ ਦੀ ਐਨ ਓ ਸੀ ਲਗਦੀ ਹੈ। ਦਲਾਲ ਲੜਕੀਆਂ ਨੂੰ ਵਿਦੇਸ਼ ਭੇਜਣ ਲਈ ਫ਼ਰਜ਼ੀ ਐਨਓਸੀ ਦੀ ਵਰਤੋਂ ਕਰ ਰਹੇ ਹਨ।
16 Girls rescued with help of DCWਹਾਲਾਂਕਿ, ਉਨ੍ਹਾਂ ਨੇ ਇਸ ਮਾਮਲੇ ਵਿਚ ਜਾਂਚ ਕਰਨ ਦੀ ਗੱਲ ਵੀ ਕਹੀ। ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਰਾਜਨਾਥ ਸਿੰਘ ਨੂੰ ਕਈ ਵਾਰ ਬੇਨਤੀ ਕਰ ਚੁੱਕੀ ਹੈ ਅਤੇ ਹੁਣ ਵੀ ਕਰ ਰਹੀ ਹੈ ਕਿ ਦਿੱਲੀ ਵਿਚ ਉਚ ਪੱਧਰ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਵਿਚ ਗ੍ਰਹਿ ਮੰਤਰੀ, ਉਪਰਾਜਪਾਲ, ਮੁੱਖ ਮੰਤਰੀ, ਪੁਲਿਸ ਅਧਿਕਾਰੀ ਅਤੇ ਦਿੱਲੀ ਮਹਿਲਾ ਕਮਿਸ਼ਨ ਸ਼ਾਮਿਲ ਹੋਣ ਅਤੇ ਮਹੀਨੇ ਵਿਚ ਘੱਟ ਤੋਂ ਘੱਟ ਇੱਕ ਜਾਂ ਦੋ ਵਾਰ ਦੋਸ਼ ਰੋਕਣ ਦੇ ਕੰਮ ਦੀ ਸਮੀਖਿਆ ਕਰਨ ਲਈ ਬੈਠਕ ਬੁਲਾਈ ਜਾਵੇ। ਦੱਸਣਯੋਗ ਹੈ ਕਿ ਇੱਕ ਛੋਟੇ ਅਤੇ ਗੰਦੇ ਜਿਹੇ ਕਮਰੇ ਵਿਚ ਇਹ 16 ਲੜਕੀਆਂ ਬੰਦ ਸਨ।
16 Girls rescued with help of DCWਸਾਰੀਆਂ ਲੜਕੀਆਂ ਨੂੰ ਮੁਨਿਰਕਾ ਪਿੰਡ ਦੇ ਇੱਕ ਫਲੈਟ ਵਿਚ ਰੱਖਿਆ ਗਿਆ ਸੀ। ਕਮਿਸ਼ਨ ਦੀ ਪ੍ਰਧਾਨ ਆਪਣੇ ਤਿੰਨ ਸਾਥੀਆਂ ਦੇ ਨਾਲ ਰਾਤ 8 ਵਜੇ ਮੌਕੇ ਉੱਤੇ ਪਹੁਂਚ ਗਈ। ਜਿੱਥੇ ਪਤਾ ਲੱਗਿਆ ਕਿ ਫਲੈਟ ਕਿਸੇ ਲਾਮਾ ਨਾਮ ਦੇ ਜਵਾਨ ਨੇ ਕਿਰਾਏ 'ਤੇ ਲਿਆ ਹੈ। ਉਥੇ ਹੀ, ਕਮਿਸ਼ਨ ਦੀ ਟੀਮ ਨੇ ਦਿੱਲੀ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਸਬੰਧਤ ਫਲੈਟ ਉੱਤੇ ਛਾਪਾ ਮਾਰਿਆ। ਜਿੱਥੇ ਕਮਿਸ਼ਨ ਨੂੰ 16 ਲੜਕੀਆਂ ਇੱਕ ਕਮਰੇ ਵਿਚ ਬੰਦ ਮਿਲੀਆਂ। ਮਾਲੀਵਾਲ ਨੇ ਦੱਸਿਆ ਕਿ ਕਮਰਾ ਬਹੁਤ ਛੋਟਾ ਅਤੇ ਗੰਦਾ ਸੀ। ਛਾਪੇ ਦੇ ਦੌਰਾਨ ਟੀਮ ਨੂੰ ਲੜਕੀਆਂ ਤੋਂ ਇਲਾਵਾ ਉੱਥੇ ਹੋਰ ਕੁਝ ਨਹੀਂ ਮਿਲਿਆ।
16 Girls rescued with help of DCWਲੜਕੀਆਂ ਨੇ ਦੱਸਿਆ ਕਿ ਦੋ ਨੇਪਾਲ ਅਤੇ ਦੋ ਭਾਰਤ ਮੂਲ ਦੇ ਵਿਅਕਤੀ ਉਨ੍ਹਾਂ ਨੂੰ ਅੱਗੇ ਭੇਜਣ ਵਾਲੇ ਸਨ। ਪੁਲਿਸ ਲੜਕੀਆਂ ਨੂੰ ਲਿਆਉਣ ਵਾਲੇ ਦਲਾਲਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਇਹ 16 ਲੜਕੀਆਂ ਨੇਪਾਲ ਦੇ ਸਿੰਧੁਪਾਲ ਚੋਂਕ ਜ਼ਿਲ੍ਹੇ ਤੋਂ ਹਨ। ਇਹ ਜ਼ਿਲ੍ਹਾ ਨੇਪਾਲ ਵਿਚ ਭੁਚਾਲ ਦੇ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦਾ ਲਾਲਚ ਦੇਕੇ ਦਿੱਲੀ ਲਿਆਂਦਾ ਗਿਆ ਸੀ। ਇੱਥੇ ਤਸਕਰਾਂ ਵਲੋਂ ਸਾਰੀਆਂ ਲੜਕੀਆਂ ਦੇ ਪਾਸਪੋਰਟ ਖੌਹ ਲਏ ਗਏ। ਉਨ੍ਹਾਂ ਨੂੰ 20 - 22 ਦਿਨਾਂ ਤੋਂ ਕਮਰੇ ਵਿਚ ਰੱਖਿਆ ਹੋਇਆ ਸੀ।
16 Girls rescued with help of DCW ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਿੱਥੋਂ ਇਨ੍ਹਾਂ ਲੜਕੀਆਂ ਨੂੰ ਛਡਾਇਆ ਗਿਆ ਹੈ। ਉਹ ਜਗ੍ਹਾ ਪੁਲਿਸ ਸਟੇਸ਼ਨ ਤੋਂ ਸਿਰਫ਼ 500 ਮੀਟਰ ਦੀ ਦੂਰੀ ਉੱਤੇ ਹੈ। ਅਜਿਹੇ ਵਿਚ ਸਵਾਲ ਇਹ ਹੈ ਕਿ ਕਮਿਸ਼ਨ ਨੂੰ ਲੜਕੀਆਂ ਦੀ ਤਸਕਰੀ ਬਾਰੇ ਪਤਾ ਲੱਗਿਆ ਪਰ ਦਿੱਲੀ ਪੁਲਿਸ ਨੂੰ ਪਤਾ ਹੀ ਨਹੀਂ ਲੱਗ ਸਕਿਆ। ਦਿੱਲੀ ਸਾਉਥ ਵੈਸਟ ਦੇ ਡੀਸੀਪੀ ਇੰਦਰ ਆਰੀਆ ਨੇ ਦੱਸਿਆ ਕਿ ਇਸ ਵਿਚ ਅਜੇ ਤੱਕ ਲੜਕੀਆਂ ਨਾਲ ਜ਼ਬਰਦਸਤੀ ਜਾਂ ਤਸਕਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।