ਫ਼ਰਜ਼ੀ ਦਸਤਾਵੇਜ਼ਾਂ ‘ਤੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਵਾਲੀ ਕੰਪਨੀ ਦੀ 8 ਕਰੋੜ ਦੀ ਪ੍ਰਾਪਰਟੀ ਅਟੈਚ
Published : Dec 8, 2018, 1:15 pm IST
Updated : Dec 8, 2018, 1:15 pm IST
SHARE ARTICLE
ED
ED

ਵਿਦਿਆਰਥੀਆਂ ਤੋਂ 20-22 ਲੱਖ ਲੈ ਕੇ ਫ਼ਰਜ਼ੀ ਦਸਤਾਵੇਜ਼ਾਂ ਉਤੇ ਉਨ੍ਹਾਂ ਨੂੰ ਪੜ੍ਹਾਈ ਲਈ ਆਸਟਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲੀ ਮੋਹਾਲੀ...

ਚੰਡੀਗੜ੍ਹ (ਸਸਸ) : ਵਿਦਿਆਰਥੀਆਂ ਤੋਂ 20-22 ਲੱਖ ਲੈ ਕੇ ਫ਼ਰਜ਼ੀ ਦਸਤਾਵੇਜ਼ਾਂ ਉਤੇ ਉਨ੍ਹਾਂ ਨੂੰ ਪੜ੍ਹਾਈ ਲਈ ਆਸਟਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲੀ ਮੋਹਾਲੀ ਦੇ ਫੇਸ-10 ਦੀ ਸੀ-ਬਰਡ ਇਮੀਗ੍ਰੇਸ਼ਨ ਇੰਟਰਨੈਸ਼ਨਲ ਕੰਪਨੀ ਉਤੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਸ਼ਿਕੰਜਾ ਕੱਸ ਦਿਤਾ ਹੈ। ਈਡੀ ਨੇ ਕੰਪਨੀ ਦੀ 8 ਕਰੋੜ ਦੀ ਪ੍ਰਾਪਰਟੀ ਅਟੈਚ ਕਰ ਦਿਤੀ ਹੈ। 

ਕੁੱਝ ਸਮਾਂ ਪਹਿਲਾਂ ਆਫ਼ਿਸ ਉਤੇ ਹੋਈ ਰੇਡ ਵਿਚ ਫ਼ਰਜ਼ੀ ਸਰਟੀਫਿਕੇਟ ਤਿਆਰ ਕਰਨ ਲਈ ਤਹਿਸੀਲਦਾਰ ਦੀ ਜਾਅਲੀ ਮੋਹਰ, ਚਾਰ ਬੈਂਕਾਂ ਦੀਆਂ ਜਾਅਲੀ ਮੋਹਰਾਂ, ਇਕ ਦਰਜਨ ਤੋਂ ਵੱਧ ਹਾਰਡ ਡਿਸਕਾਂ, 10 ਲੈਪਟਾਪ, ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਜਾਅਲੀ ਮੋਹਰ, ਪ੍ਰਾਈਵੇਟ ਹਸਪਤਾਲਾਂ ਅਤੇ ਟਰਾਂਸਪੋਰਟ ਕੰਪਨੀਆਂ ਦੀਆਂ ਜਾਅਲੀ ਮੋਹਰਾਂ, ਪੀਐਨਬੀ ਦੀ 1000 ਤੋਂ ਜ਼ਿਆਦਾ ਖ਼ਾਲੀ ਐਫਡੀ, ਲੈਟਰ ਪੈਡ, ਇਕ ਪਿਸਤੌਲ  ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ।

ਕੰਪਨੀ ਦਾ ਇਕ ਡਾਇਰੈਕਟਰ ਪ੍ਰਿਤਪਾਲ ਸਿੰਘ ਅਤੇ ਇਕ ਹੋਰ ਡਾਇਰੈਕਟਰ ਹੈ। ਸਟੂਡੈਂਟਸ ਦੇ ਐਗਰੀਕਲਚਰ ਸਰਟੀਫਿਕੇਟ, ਬੈਂਕ ਦੀ ਐਫਡੀ ਤੋਂ ਇਲਾਵਾ ਪੀਐਸਈਬੀ ਅਤੇ ਹਿਮਾਚਲ ਬੋਰਡ ਦੇ ਜਾਅਲੀ ਸਰਟੀਫਿਕੇਟ ਇਹ ਲੋਕ ਅਪਣੇ ਆਪ ਹੀ ਬਣਾਉਂਦੇ ਸਨ। ਈਡੀ ਨੇ 17 ਅਕਤੂਬਰ 2017 ਨੂੰ ਜਾਂਚ ਸ਼ੁਰੂ ਕੀਤੀ ਸੀ। ਕੰਪਨੀ ਦੇ ਡਾਇਰੈਕਟਰ ਪ੍ਰਿਤਪਾਲ ਦਾ ਆਸਟਰੇਲੀਆ ਦੇ ਕੁੱਝ ਕਾਲਜਾਂ ਵਿਚ ਵੀ ਸ਼ੇਅਰ ਹੈ।

ਉਹ ਇਥੋਂ ਸਟੂਡੈਂਟਸ ਨੂੰ ਉਨ੍ਹਾਂ ਕਾਲਜਾਂ ਵਿਚ ਐਡਮਿਸ਼ਨ ਦਿਵਾਉਣ ਦਾ ਲਾਲਚ ਦਿੰਦੇ ਸਨ। ਇਸ ਦੇ ਬਦਲੇ ਵਿਚ 20 ਤੋਂ 22 ਲੱਖ ਪ੍ਰਤੀ ਵਿਦਿਆਰਥੀ ਵਸੂਲਦੇ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement