ਯੂਕਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ’ਚ ਬਣੀ ਸਹਿਮਤੀ
Published : Mar 9, 2022, 11:56 pm IST
Updated : Mar 9, 2022, 11:56 pm IST
SHARE ARTICLE
image
image

ਯੂਕਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ’ਚ ਬਣੀ ਸਹਿਮਤੀ

ਵਾਸ਼ਿੰਗਟਨ, 9 ਮਾਰਚ : ਅਮਰੀਕੀ ਕਾਂਗਰਸ ਦੇ ਮੈਂਬਰ ਬੁਧਵਾਰ ਨੂੰ ਇਕ ਦੋ-ਪੱਖੀ ਪ੍ਰਸਤਾਵ ਦੇ ਮਸੌਦੇ ’ਤੇ ਸਹਿਮਤ ਹੋਏ, ਜਿਸ ’ਚ ਯੂਕਰੇਨ ਅਤੇ ਯੂਰਪੀਅਨ ਸਹਿਯੋਗੀਆਂ ਦੀ ਮਦਦ ਲਈ 13.6 ਅਰਬ ਡਾਲਰ ਦੀ ਆਰਥਕ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ ਮਹਾਂਮਾਰੀ ਨਾਲ ਨਜਿੱਠਣ ਲਈ ਐਲਾਨੇ ਗਏ 15 ਅਰਬ ਡਾਲਰ ਦੇ ਬਜਟ ਦੇ ਬਾਕੀ ਹਿੱਸੇ ਦੇ ਰੂਪ ’ਚ ਸੰਘੀ ਏਜੰਸੀਆਂ ਨੂੰ ਅਰਬਾਂ ਡਾਲਰ ਦੀ ਵਾਧੂ ਮਦਦ ਦੇਣ ’ਤੇ ਸਹਿਮਤੀ ਜਤਾਈ।
  ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਹਫ਼ਤੇ ਯੂਕਰੇਨ ਨੂੰ ਫੌਜੀ, ਮਨੁੱਖੀ ਅਤੇ ਆਰਥਕ ਮਦਦ ਮੁਹਈਆ ਕਰਵਾਉਣ ਲਈ 10 ਅਰਬ ਡਾਲਰ ਦੇ ਬਜਟ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਡੈਮੈਕ੍ਰੇਟਿਕ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਦਾ ਪੁਖਤਾ ਸਮਰਥਨ ਮਿਲਣ ਨਾਲ ਇਹ ਰਾਸ਼ੀ ਵਧ ਕੇ 13.6 ਅਰਬ ਡਾਲਰ ’ਤੇ ਪਹੁੰਚ ਗਈ। ਵ੍ਹਾਈਟ ਹਾਊਸ ’ਚ ਬਾਈਡੇਨ ਨੇ ਕਿਹਾ ਕਿ ਅਸੀਂ ਜੁਲਮ, ਦਮਨ ਅਤੇ ਹਿੰਸਕ ਕਾਰਵਾਈ ਵਿਰੁਧ ਯੂਕਰੇਨ ਦਾ ਸਮਰਥਨ ਕਰਨ ਜਾ ਰਹੇ ਹਾਂ। 
   2,741 ਪੰਨਿਆਂ ਦੇ ਇਸ ਪ੍ਰਸਤਾਵ ’ਤੇ ਪ੍ਰਤੀਨਿਧੀ ਸਭਾ ’ਚ ਬੁਧਵਾਰ ਤਕ, ਜਦਕਿ ਸੈਨੇਟ ’ਚ ਹਫ਼ਤੇ ਦੇ ਅੰਤ ਤਕ ਮੁਹਰ ਲਾਉਣ ਦੀ ਉਮੀਦ ਹੈ।
  ਰੂਸੀ ਹਮਲਾਵਾਰਾਂ ਨਾਲ ਨਜਿੱਠਣ ’ਚ ਯੂਕਰੇਨ ਦੀ ਮਦਦ ਨੂੰ ਲੈ ਕੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਮੈਂਬਰ ਇਕਜੁਟ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸਰਕਾਰ ਦੇ ਵਪਾਰਕ ਖ਼ਰਚ ਦੇ ਉਪਾਅ ਨੂੰ ਮਨਜ਼ੂਰੀ ਦੇਣ ਲਈ ਸ਼ੁਕਰਵਾਰ ਤਕ ਦੀ ਸਮੇਂ-ਸੀਮਾ ਸੀ ਜਿਸ ਤੋਂ ਬਾਅਦ ਚੋਣ ਸਾਲ ਦੇ ਮੱਦੇਨਜਰ ਹਫ਼ਤਾਵਾਰੀ ਸੰਘੀ ਬੰਦੀ ਲਾਗੂ ਹੋ ਜਾਂਦੀ। ਸਮੇਂ ਦੀ ਕਿੱੱਲਤ ਨੂੰ ਦੇਖਦੇ ਹੋਏ ਸਦਨ ਨੇ ਏਜੰਸੀਆਂ ਨੂੰ 15 ਮਾਰਚ ਤਕ ਪ੍ਰਭਾਵੀ ਬਣਾਏ ਰੱਖਣ ਲਈ ਬੁਧਵਾਰ ਨੂੰ ਹੀ ਇਕ ਬਿੱਲ ਪਾਸ ਕਰਨ ਦੀ ਯੋਜਨਾ ਬਣਾਈ। ਯੂਕ੍ਰੇਨ ਲਈ ਪ੍ਰਸਤਾਵਿਤ ਚਾਰ ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਉਨ੍ਹਾਂ 20 ਲੱਖ ਤੋਂ ਜ਼ਿਆਦਾ ਸ਼ਰਨਾਰਥੀਆਂ ਨਾਲ ਨਜਿੱਠਣ ’ਚ ਕੀਵ ਅਤੇ ਪੂਰਬੀ ਯੂਰਪੀਅਨ ਦੇਸ਼ਾਂ ਦੀ ਮਦਦ ਲਈ ਸੀ, ਜੋ ਪਹਿਲਾਂ ਹੀ ਯੁੱਧ ਪ੍ਰਭਾਵਤ ਦੇਸ਼ ਛੱਡ ਚੁੱਕੇ ਹਨ।    (ਏਜੰਸੀ)
  

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement