
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਮਿਹਨਤ ਦੇ ਬਾਵਜੂਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਕੇਸ ਕਰੋਨਾ ਦਾ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ) : ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਮਿਹਨਤ ਦੇ ਬਾਵਜੂਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਕੇਸ ਕਰੋਨਾ ਦਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਭੇਜੇ ਗਏ ਸਾਰੇ ਕੇਸ ਨੈਗੇਟਿਵ ਸਨ ਅਤੇ ਇੱਕ ਕੇਸ ਦੀ ਰਿਪੋਰਟ ਬਕਾਇਆ ਸੀ। ਜਿਸ ਦੀ ਰਿਪੋਰਟ ਅੱਜ ਆ ਗਈ ਹੈ ਜੋ ਕਿ ਪਾਜ਼ੇਟਿਵ ਹੈ।
ਇਹ ਵਿਅਕਤੀ ਆਪਣੇ ਸਾਥੀਆਂ ਸਮੇਤ ਬਾਹਰਲੇ ਸੂਬੇ ਤੋਂ ਇਥੇ ਆਇਆ ਸੀ, ਇਸ ਦੇ ਦੂਸਰੇ ਸਾਰੇ ਸਾਥੀਆਂ ਦੀ ਰਿਪੋਰਟ ਨੇਗੇਟਿਵ ਆਈ ਚੁੱਕੀ ਹੈ ਜਦ ਇਹ ਕਰੋਨਾ ਨਾਲ ਪੀੜਤ ਪਾਇਆ ਗਿਆ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਮੂਹ ਵਾਸੀਆਂ ਦਾ ਹੁਣ ਹੋਰ ਵੀ ਜਿਆਦਾ ਫਰਜ ਬਣਦਾ ਹੈ ਕਿ ਉਹ ਇਤਿਹਾਤ ਰੱਖਣ, ਸੁਰੱਖਿਅਤ ਰੱਖੋ ਘਰਾਂ ਵਿੱਚ ਰਹਿਣ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਨਾਗ ਦੀਆਂ ਹਦਾਇਤਾਂ ਦੀ ਪਾਲਣਾ ਇੰਨ ਬਿੰਨ ਕੀਤੀ ਜਾਵੇ।