ਸੁਖਜਿੰਦਰ ਸਿੰਘ ਰੰਧਾਵਾ ਵਲੋਂ ਮਾਰਕਫ਼ੈਡ ਦੇ ਆਧੁਨਿਕ ਕੈਟਲਫ਼ੀਡ ਪਲਾਂਟ ਕਪੂਰਥਲਾ ਦਾ ਆਨਲਾਈਨ ਉਦਘਾਟਨ
Published : Jul 9, 2020, 7:53 am IST
Updated : Jul 9, 2020, 7:53 am IST
SHARE ARTICLE
Sukhjinder Randhawa
Sukhjinder Randhawa

ਗਿੱਦੜਬਾਹਾ ਵਿਖੇ ਵੀ ਕੈਟਲਫ਼ੀਡ ਪਲਾਂਟ ਲਗਾਇਆ ਜਾਵੇਗਾ

ਚੰਡੀਗੜ੍ਹ, 8 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੁਧਵਾਰ ਨੂੰ ਮਾਰਕਫੈੱਡ ਦੇ ਕਪੂਰਥਲਾ ਸਥਿਤ ਆਧੁਨਿਕ ਕੈਟਲਫ਼ੀਡ ਅਤੇ ਅਲਾਇਡ ਇੰਡਸਟਰੀਜ਼ ਪਲਾਂਟ ਦਾ ਆਨਲਾਈਨ ਉਦਘਾਟਨ ਕੀਤਾ। ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਇਸ ਮੌਕੇ ਲਾਕਡਾਊਨ ਵਿਚ ਮਾਰਕਫ਼ੈੱਡ ਵਲੋਂ ਕੀਤੀ ਗਈ ਵਪਾਰਕ ਪਹਿਲ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਇਕ ਇਹੋ ਜਿਹੇ ਪਲਾਂਟ ਦੀ ਲੋੜ ਸੀ ਜੋ ਇਕ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰ ਸਕੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਾਰਕਫ਼ੈੱਡ ਵਲੋਂ ਕਪੂਰਥਲਾ ਪਲਾਂਟ ਦੇ ਆਧਾਰ 'ਤੇ ਇਕ ਹੋਰ ਪਲਾਂਟ ਗਿੱਦੜਬਾਹਾ ਵਿਖੇ ਵੀ ਲਗਾਇਆ ਜਾਵੇ। ਉਨ੍ਹਾਂ ਕਪੂਰਥਲਾ ਪਲਾਂਟ ਦੇ ਪਿਛਲੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਵੀ ਪ੍ਰਸੰਸਾ ਕੀਤੀ ਗਈ।

ਮਾਰਕਫ਼ੈੱਡ ਦੇ ਐਮ.ਡੀ. ਸ੍ਰੀ ਵਰੁਣ ਰੂਜਮ ਨੇ ਪਲਾਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦਸਿਆ ਕਿ ਇਹ ਪਲਾਂਟ ਪੂਰੀ ਤਰ੍ਹਾਂ ਸਵੈ-ਚਲਿਤ ਹੈ ਅਤੇ ਇਸ ਪਲਾਂਟ ਵਿਚ ਉਤਪਾਦਨ ਦੌਰਾਨ ਕਿਸੇ ਪ੍ਰਕਾਰ ਦਾ ਇਨਸਾਨੀ ਛੋਹ ਨਹੀਂ ਹੈ। ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਇਹ ਸੂਬੇ ਦਾ ਸੱਭ ਤੋਂ ਜ਼ਿਆਦਾ ਆਧੁਨਿਕ ਪਲਾਂਟ ਹੈ। ਕੋਵਿਡ-19 ਦੇ ਚੁਣੌਤੀ ਭਰੇ ਸਮੇਂ ਦੌਰਾਨ ਵੀ ਇਸ ਪਲਾਂਟ ਨੇ ਅਪਣੀ ਉਤਪਾਦਨ ਸਮਰੱਥਾ ਤੋਂ 240 ਮੀਟਰਿਕ ਟਨ ਵੱਧ ਉਤਪਾਦਨ ਕਰ ਕੇ ਰੀਕਾਰਡ ਕਾਇਮ ਕੀਤਾ ਹੈ ਅਤੇ ਬਿਹਤਰ ਲਾਭ ਹਾਸਿਲ ਕੀਤਾ ਹੈ।  

File PhotoFile Photo

ਉਨ੍ਹਾਂ ਦਸਿਆ ਕਿ ਇਹ ਪਲਾਂਟ 13 ਕਰੋੜ ਦੀ ਲਾਗਤ ਨਾਲ ਰੀਕਾਰਡ ਸਮੇਂ ਵਿਚ ਤਿਆਰ ਹੋ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ 150 ਟੀ.ਪੀ.ਡੀ. ਹੈ ਜੋ ਕਿ 300 ਟੀ.ਪੀ.ਡੀ. ਤਕ ਵਧਾਈ ਜਾ ਸਕਦੀ ਹੈ।  ਸ੍ਰੀ ਰੂਜਮ ਨੇ ਦਸਿਆ ਕਿ ਜੁਲਾਈ ਮਹੀਨੇ ਵਿਚ ਕੈਟਲਫੀਡ ਖਰੀਦ ਉਪਰ ਇਨਾਮੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ।

ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਤੋਂ ਕੀਤੇ ਇਸ ਡਿਜ਼ੀਟਲ ਉਦਘਾਟਨ ਸਮਾਗਮ ਦੌਰਾਨ ਮਾਰਕਫ਼ੈੱਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਸਭਨਾਂ ਦਾ ਧਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਵਧੀਕ ਐਮ.ਡੀ. ਸ੍ਰੀ ਰਾਹੁਲ ਗੁਪਤਾ ਅਤੇ ਬੋਰਡ ਦੇ ਸਮੂਹ ਮੈਂਬਰ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement