
ਅਜਨਾਲਾ ਦੇ ਨਜਦੀਕੀ ਪਿੰਡ ਗਗੋਮਹਾਲ ਦੇ ਨੇੜੇ ਦੋ ਮੋਟਰਸਾਇਕਲਾਂ ਦੀ ਭਿਆਨਕ ਟੱਕਰ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ...
ਅਜਨਾਲਾ (ਪੀਟੀਆਈ) : ਅਜਨਾਲਾ ਦੇ ਨਜਦੀਕੀ ਪਿੰਡ ਗਗੋਮਹਾਲ ਦੇ ਨੇੜੇ ਦੋ ਮੋਟਰਸਾਇਕਲਾਂ ਦੀ ਭਿਆਨਕ ਟੱਕਰ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਦੀਵਾਲੀ ਦੀ ਰਾਤ ਗਜ਼ਲ ਐਂਡ ਰਮਾਈਲ ਫਿਲਿੰਗ ਸਟੇਸ਼ਨ ਗੁਜਰਾਪੁਰਾ ‘ਤੇ ਕੰਮ ਕਰਦੇ ਦੋ ਸਕੇ ਭਰਾ ਸਿਮਰਜੀਤ ਸਿੰਘ, ਜੁਗਰਾਜ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਪਿੰਡ ਡਡਿਆ ਅਪਣੇ ਮੋਟਰਸਾਇਕਲ ਉਤੇ ਅਪਣੇ ਘਰ ਦੀਵਾਲੀ ਮਨਾਉਣ ਪਿੰਡ ਜਾ ਰਹੇ ਸੀ। ਸਾਹਮਣੇ ਤੋਂ ਮੋਟਰਸਾਇਕਲ ‘ਤੇ 3 ਨੌਜਵਾਨਾਂ ਦੇ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ।
Accident
ਇਸ ਵਿਚ ਸਿਮਰਜੀਤ ਸਿੰਘ (27), ਫਰਮਾਨ (15) ਪੁੱਤਰ ਸ਼ਫ਼ੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਜੁਗਰਾਜ ਸਿੰਘ, ਦੀਨੁ ਅਤੇ ਰੋਸ਼ਨ ਗੰਭੀਰ ਰੂਪ ‘ਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ, ਮੌਕੇ ‘ਤੇ ਪਹੁੰਚੇ ਪੁਲਿਸ ਚੌਂਕੀ ਗਗੋਮਹਾਲ ਇੰਚਾਰਜ ਸੁਖਦੇਵ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।