
ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਅਤੇ ਕੁੜੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੰਦੇ ਹੋਏ ਗੜ੍ਹਦੀਵਾਲਾ 'ਚ ਇਕ ਪੁਰਾਣੀ ਰੀਤ ਨੂੰ ਤੋੜਦੇ....
ਗੜ੍ਹਦੀਵਾਲਾ (ਹਰਪਾਲ ਸਿੰਘ) : ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਅਤੇ ਕੁੜੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੰਦੇ ਹੋਏ ਗੜ੍ਹਦੀਵਾਲਾ 'ਚ ਇਕ ਪੁਰਾਣੀ ਰੀਤ ਨੂੰ ਤੋੜਦੇ ਹੋਏ ਇਕ ਛੋਟੀ ਬੱਚੀ ਜਿਸ ਦਾ ਨਾਮ ਸੁਦੀਕਸ਼ਾ ਹੈ ਨੂੰ ਲਾੜੇ ਦੇ ਨਾਲ ਸਰਬਾਲ੍ਹਾ ਬਣਾਇਆ ਗਿਆ।
ਸਮਾਜ ਵਿਚ ਪਹਿਲਾਂ ਕਾਫ਼ੀ ਸਮੇਂ ਤੋਂ ਇਕ ਰੀਤ ਚੱਲ ਰਹੀ ਹੈ ਜਿਸ ਵਿਚ ਲਾੜੇ ਦੇ ਨਾਲ ਇਕ ਮੁੰਡੇ ਨੂੰ ਸਰਵਾਲਾ ਬਣਾਇਆ ਜਾਂਦਾ ਹੈ ਇਸ ਰੀਤ ਨੂੰ ਤੋੜਦੇ ਹੋਏ ਸਵ. ਮੋਹਨ ਲਾਲ ਅਤੇ ਰਾਜ ਰਾਣੀ ਨਿਵਾਸੀ ਹੰਸ ਨਗਰ ਦੇ ਪਰਵਾਰ ਨੇ ਰੀਤ ਨੂੰ ਤੋੜਦੇ ਹੋਏ ਪ੍ਰਵੀਨ ਕੁਮਾਰ ਦੀ ਧੀ ਸੁਦੀਕਸ਼ਾ ਨੂੰ ਅਪਣੇ ਬੇਟੇ ਯੋਗੇਸ਼ ਕੁਮਾਰ ਲਾੜੇ ਦੇ ਨਾਲ ਸਰਬਾਲ੍ਹਾ ਬਣਾਇਆ।
marriege
ਸੁਦੀਕਸ਼ਾ ਨੂੰ ਮੁੰਡਿਆਂ ਦੀ ਤਰ੍ਹਾਂ ਹੀ ਇਕ ਸੁੰਦਰ ਸ਼ੇਰਵਾਨੀ ਪਹਿਨਾਈ ਹੋਈ ਸੀ ਅਤੇ ਮੁੰਡਿਆਂ ਦੀ ਤਰ੍ਹਾਂ ਹੀ ਪੱਗ ਵੀ ਸਿਰ 'ਤੇ ਰੱਖੀ ਹੋਈ ਸੀ। ਇਸ ਸਬੰਧੀ ਲਾੜੇ ਦੀ ਭੈਣ ਅਤੇ ਆਂਗਨਬਾੜੀ ਵਰਕਰ ਪ੍ਰਵੀਨ ਕੁਮਾਰੀ ਨੇ ਬੜੇ ਮਾਣ ਨਾਲ ਦਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਇਕ ਛੋਟੀ ਬੱਚੀ ਨੂੰ ਸਰਵਾਲਾ ਬਣਾਇਆ ਹੈ ਅਤੇ ਸਮਾਜ ਵਿਚ ਇਕ ਨਵਾਂ ਸੁਨੇਹਾ ਦਿਤਾ ਹੈ।
marriage
ਇਸ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜ੍ਹਦੀਵਾਲਾ ਦੇ ਮੁਖੀ ਮਹਾਤਮਾ ਅਵਤਾਰ ਸਿੰਘ , ਪ੍ਰਸਿਧ ਸਮਾਜ ਸੇਵਕ ਸੁਦੇਸ਼ ਕੁਮਾਰ ਟੋਨੀ ਨੇ ਪਰਵਾਰ ਦੀ ਨਵੀਂ ਸੋਚ 'ਤੇ ਉਨ੍ਹਾਂ ਨੂੰ ਵਧਾਈ ਦਿਤੀ। ਪ੍ਰਵੀਨ ਕੁਮਾਰੀ ਨੇ ਸਾਨੂੰ ਸਨਮਾਨ ਦੇ ਕੇ ਅਹਿਸਾਸ ਦੁਆਇਆ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ।