ਬੱਸ ਦੀ ਤਾਕੀ 'ਚ ਖੜ੍ਹਨਾ ਪਿਆ ਮਹਿੰਗਾ, ਸਿਰ ਸੜ੍ਹਕ 'ਤੇ ਵੱਜਣ ਨਾਲ ਮੌਤ
Published : Apr 10, 2019, 1:22 pm IST
Updated : Apr 10, 2019, 1:22 pm IST
SHARE ARTICLE
Jaswinder Singh
Jaswinder Singh

ਇਕ ਵਿਅਕਤੀ ਦੀ ਮੌਤ ਤੇ ਕਾਰ ਸਵਾਰ ਦੋ ਔਰਤਾਂ ਜ਼ਖਮੀ

ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਸੁਭਾਨਪੁਰ ਨਡਾਲਾ ਰੋਡ ਤੇ ਪਿੰਡ ਮੁੱਦੋਵਾਲ ਨੇੜੇ ਬੱਸ ਅਤੇ ਕਾਰ ਦਰਮਿਆਨ ਹੋਈ ਟੱਕਰ ਕਾਰਨ, ਬੱਸ ਸਵਾਰ, ਇਕ ਵਿਅਕਤੀ ਦੀ ਮੌਤ ਅਤੇ ਕਾਰ ਸਵਾਰ ਦੋ ਔਰਤਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਸੁਭਾਨਪੁਰ ਦੇ ਤਫ਼ਤੀਸ਼ੀ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ ਜਿਸ ਦਾ ਨੰਬਰ ਪੀ ਬੀ 09 ਏ ਐਫ਼ 1732 ਹੈ ਤੇ ਸਵਾਰ ਕੁਝ ਵਿਅਕਤੀ ਜਲੰਧਰ ਤੋਂ ਅਪਣੇ ਪਿੰਡ ਨੰਗਲ ਲੁਬਾਣਾ ਪਰਤ ਰਹੇ ਸਨ।

AccidentAccident Bus

 ਜਦ ਉਹ ਪਿੰਡ ਮੁੱਦੋਵਾਲ ਨੇੜੇ ਪਹੁੰਚੇ ਤਾ ਇਕ ਪ੍ਰਾਈਵੇਟ ਬੱਸ ਦੀ ਸਾਈਡ ਲੱਗਣ ਕਾਰਨ ਬੱਸ ਦੀ ਅਗਲੀ ਬਾਰੀ ਵਿਚ ਖੜ੍ਹਾ ਵਿਅਕਤੀ ਹੇਠਾ ਡਿੱਗ ਪਿਆ ਜਿਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਸ਼ਹੀਦ  ਊਧਮ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਵਜੋ ਹੋਈ ਹੈ

AccidentAccident

ਅਤੇ ਕਾਰ ਸਵਾਰ  ਜਸਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਦੋਵੇਂ  ਵਾਸੀ ਪਿੰਡ ਨੰਗਲ ਲੁਬਾਣਾ ਵਾਲ ਵਾਲ ਬਚ ਗਏ ਅਤੇ ਜਸਵੀਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਟਾਂਡਾ ਰਾਮ ਸਹਾਏ ਅਤੇ ਜਸਪ੍ਰੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਪਿੰਡ ਨੰਗਲ ਲੁਬਾਣਾ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਤੁਰਤ ਨੇੜੇ ਦੇ ਇਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

AccidentAccident

ਬੱਸ ਨੰਬਰ ਪੀ ਬੀ 09 ਐਫ 4483 ਜਿਸ ਨੂੰ ਹਰਭਜਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਇਬਰਾਹਿਮਵਾਲ ਡਰਾਈਵਰ ਚਲਾ ਰਿਹਾ ਸੀ ਦੇ ਵਿਰੁਧ ਥਾਣਾ ਸੁਭਾਨਪੁਰ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement