
ਬਿਜਲੀ ਨਿਗਮ ਦੇ ਇਕ ਸੀਨੀਅਰ ਬੁਲਾਰੇ ਦਾ ਕਹਿਣਾ ਹੈ ਕਿ ਜਿਸ ਵੇਲੇ ਹੁਣ ਇਥੇ ਤਾਲਾਬੰਦੀ ਚਲ ਰਹੀ ਹੈ ਇਸ ਦਾ ਅਸਰ ਸੁਭਾਵਕ ਹੀ ਹੈ ਕਿ ਬਿਜਲੀ ਦੀ ਖਪਤ ’ਤੇ ਪੈਂਦਾ ਹੈ।
ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਇਸ ਵੇਲੇ ਗਰਮੀ ਦਾ ਮੌਸਮ ਚੱਲ ਰਿਹਾ ਹੈ। ਪੰਜਾਬ ’ਚ ਰਾਜਸਰਕਾਰ ਨੇ ਕੋਰੋਨਾ ਕਾਰਨ ਹਫ਼ਤਾਵਾਰੀ ਤਾਲਾਬੰਦੀ ਲਗਾ ਦਿਤੀ ਜਿਸ ਨਾਲ ਬਾਜ਼ਾਰ ਇਸ ਵੇਲੇ ਬੰਦ ਹਨ। ਇਸ ਦਾ ਸਿੱਧਾ ਅਸਰ ਬਿਜਲੀ ਦੀ ਖਪਤ ’ਤੇ ਪਿਆ ਹੈ। ਇਨ੍ਹਾਂ ਦਿਨਾਂ ’ਚ ਬਿਜਲੀ ਦੀ ਖਪਤ 5000 ਮੈਗਾਵਾਟ ਦੇ ਨਜ਼ਦੀਕ ਰਹਿੰਦੀ ਹੈ ਪਰ ਹੁਣ ਮੌਸਮ ਦੀ ਤਬਦੀਲੀ ਕਾਰਨ ਅਤੇ ਤਾਲਾਬੰਦੀ ਕਾਰਨ ਬਿਜਲੀ ਦੀ ਖਪਤ ਦਾ ਅੰਕੜਾ ਕਾਫ਼ੀ ਹੇਠਾਂ ਆ ਗਿਆ ਹੈ।
Electricity
ਬਿਜਲੀ ਨਿਗਮ ਦੇ ਇਕ ਸੀਨੀਅਰ ਬੁਲਾਰੇ ਦਾ ਕਹਿਣਾ ਹੈ ਕਿ ਜਿਸ ਵੇਲੇ ਹੁਣ ਇਥੇ ਤਾਲਾਬੰਦੀ ਚਲ ਰਹੀ ਹੈ ਇਸ ਦਾ ਅਸਰ ਸੁਭਾਵਕ ਹੀ ਹੈ ਕਿ ਬਿਜਲੀ ਦੀ ਖਪਤ ’ਤੇ ਪੈਂਦਾ ਹੈ। ਉਨ੍ਹਾਂ ਕਹਿਣਾ ਹੈ ਕਿ ਬਿਜਲੀ ਦੀ ਘਟੀ ਖਪਤ ਕਾਰਨ ਬਿਜਲੀ ਨਿਗਮ ਦੇ ਮਾਲੀਏ ’ਤੇ ਵੀ ਪੈਂਦਾ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਸ ਵੇਲੇ ਬਿਜਲੀ ਨਿਗਮ ਆਉਣ ਵਾਲੇ ਝੋਨੇ ਦੀ ਬਿਜਾਈ ਲਈ ਤਿਆਰੀ ਕਰ ਰਿਹਾ ਹੈ।
ਗੌਰਤਲਬ ਹੈ ਕਿ ਪਿਛਲੇ ਸਾਲ ਝੋਨੇ ਦੇ ਸਿਖਰਲੇ ਲੋਡ ਮੌਕੇ ਬਿਜਲੀ ਦੀ ਖਪਤ ਦਾ ਅੰਕੜਾ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਿਆ ਸੀ, ਇਸ ਵਾਰ ਹੋਰ ਵਧਣ ਦੀ ਤਿਆਰੀ ਹੈ ਬਿਜਲੀ ਨਿਗਮ ਉਸ ਮੁਤਾਬਕ ਅਪਣੀ ਤਿਆਰੀ ਕਰ ਰਿਹਾ ਹੈ। ਬੁਲਾਰੇ ਦਾ ਕਹਿਣਾ ਹੈ ਕਿ ਸਾਨੂੰ ਹਰੇਕ ਖਪਤਕਾਰ ਨੂੰ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ।