ਸਮਾਰਟ ਫੋਨ ਕਾਰਨ ਵਿਦਿਆਰਥਣ ਵੱਲ੍ਹੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਝੂਠਾ ਨਿਕਲਿਆ, ਜਾਣੋਂ ਅਸਲ ਵਜ੍ਹਾ
Published : Jun 10, 2020, 7:42 pm IST
Updated : Jun 10, 2020, 7:42 pm IST
SHARE ARTICLE
Photo
Photo

ਮਾਨਸਾ ਨੇੜਲੇ ਪਿੰਡ ਕੋਟਧਰਮੂ ਦੀ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਦਲਿਤ ਪਰਿਵਾਰ ਨਾਲ ਸਬੰਧਤ ਜਿਹੜੀ ਲੜਕੀ ਵੱਲੋਂ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਗਈ ਹੈ

ਮਾਨਸਾ 10 ਜੂਨ : ਮਾਨਸਾ ਨੇੜਲੇ ਪਿੰਡ ਕੋਟਧਰਮੂ ਦੀ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਦਲਿਤ ਪਰਿਵਾਰ ਨਾਲ ਸਬੰਧਤ ਜਿਹੜੀ ਲੜਕੀ ਵੱਲੋਂ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਗਈ ਹੈ,ਉਸ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਆਰੰਭੀ ਗਈ ਜਾਂਚ ਦੌਰਾਨ ਲੜਕੀ ਦੀ ਮਾਤਾ ਦੇ ਪਿੰਡ ਵਿੱਚ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ਦਾ ਮਾਮਲਾ ਉਜਾਗਰ ਹੋਇਆ ਹੈ। ਇਸ ਤੋਂ ਪਹਿਲਾਂ ਇਸ ਲੜਕੀ ਦੇ ਪੜ੍ਹਾਈ ਲਈ ਸਮਰਾਟ ਫੋਨ ਨਾ ਮਿਲਣ ਅਤੇ ਘਰ ਦੀ ਗਰੀਬੀ ਤੋਂ ਤੰਗ ਆਕੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ।

punjab policepunjab police

ਇਸ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਬੇਸ਼ੱਕ ਪੁਲੀਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਲਿਖਾਈ ਰਿਪੋਰਟ ਮੁਤਾਬਕ 174 ਦਾ ਮਾਮਲਾ ਦਰਜ ਕੀਤਾ ਗਿਆ ਸੀ, ਪਰ ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੂੰ ਮਾਮਲਾ ਸ਼ੱਕੀ ਲੱਗਣ ਤੋਂ ਬਾਅਦ ਇਸ ਦੀ ਜਾਂਚ ਡੀਐਸਪੀ ਹਰਜਿੰਦਰ ਸਿੰਘ ਗਿੱਲ ਤੋਂ ਕਰਵਾਈ ਗਈ, ਜਿੰਨ੍ਹਾਂ ਵੱਲੋਂ ਅੱਜ ਪਿੰਡ ਵਿੱਚ ਜਾਕੇ ਬਕਾਇਦਾ ਪੜਤਾਲ ਆਰੰਭ ਕੀਤੀ ਗਈ, ਜਿਸ ਵਿੱਚ ਕਈ ਨਵਾਂ ਮਾਮਲਾ ਉਭਰਕੇ ਸਾਹਮਣੇ ਆਇਆ ਹੈ। ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਜਾਕੇ ਕੀਤੀ ਗਈ ਪੜਤਾਲ ਤੋਂ ਪਤਾ ਲੱਗਿਆ ਹੈ

PolicePolice

ਕਿ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਰਮਨਦੀਪ ਕੌਰ ਦੇ ਖੁਦਕੁਸ਼ੀ ਦਾ ਕਾਰਨ ਜਾਂਚਣ ਲਈ ਉਹ ਪਿੰਡ ਗਏ ਅਤੇ ਪਿੰਡ ਵਿੱਚ ਜਾਕੇ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਅੰਤੀ ਕੌਰ ਦੇ ਦੇਸਾ ਸਿੰਘ ਪੁੱਤਰ ਬੰਸੀ ਸਿੰਘ ਨਾਲ ਸਬੰਧ ਸਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਉਸ ਦਾ ਪਿਤਾ ਮਾਨਸਾ ਦਿਹਾੜੀ ਕਰਨ ਵਾਸਤੇ ਆ ਗਿਆ ਅਤੇ ਉਸਦਾ ਭਰਾ ਉਸਦੇ ਤਾਏ ਨਾਲ ਪਿੰਡ ਵਿੱਚ ਦਰੱਖਤਾਂ ਦੀ ਵਾਢ ਲਈ ਚੱਲਦੇ ਕੰਮ ਉਪਰ ਚਲਾ ਗਿਆ।

Punjab PolicePunjab Police

ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਉਸਦੀ ਮਾਂ ਦੇਸਾ ਸਿੰਘ ਨਾਲ ਚਲੀ ਗਈ ਅਤੇ ਜਦੋਂ ਸ਼ਾਮ ਦੇ ਸਾਢੇ ਪੰਜ ਵਜੇ ਤੱਕ ਵਾਪਸ ਨਾ ਆਈ ਤਾਂ ਉਸ ਨੇ ਗੁਆਂਢੀਆਂ ਤੋਂ ਆਪਣੀ ਮਾਂ ਨਾਲ ਸੰਪਰਕ ਕਰਨ ਲਈ ਫੋਨ ਮੰਗਿਆ ਤਾਂ ਉਸ ਵਿੱਚ ਬੈਲੰਸ ਨਾ ਹੋਣ ਕਾਰਨ ਫੋਨ ਨਾ ਹੋ ਸਕਿਆ ਅਤੇ ਉਹ ਆਪਣੇ ਘਰ ਆਕੇ ਇਸ ਗੱਲ ਤੋਂ ਡਰ ਗਈ ਕਿ ਉਸਦਾ ਪਿਤਾ ਮਾਂ ਦੇ ਘਰ ਨਾ ਹੋਣ ਕਾਰਨ ਉਸ ਨੂੰ ਲੜੇਗਾ ਅਤੇ ਉਸ ਨੇ ਇਸ ਤੋਂ ਘਬਰਾਹਟ ਮਹਿਸੂਸ ਕਰਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਨਵੇਂ ਸਿਰੇ ਤੋਂ ਮਾਮਲਾ ਦਰਜ ਕਰੇਗੀ।

PolicePolice

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement