
ਬਜ਼ੁਰਗ ਜੋੜੇ ਨੇ ਰੋ ਰੋ ਕੇ ਦੱਸੀ ਹੱਡਬੀਤੀ, ਕਿਹਾ ਪੁੱਤਰ ਹੀ ਬਣ ਗਿਆ ਉਨ੍ਹਾਂ ਦੀ ਜਾਨ ਦਾ ਵੈਰੀ, ਉਨ੍ਹਾਂ ਨੂੰ ਘਰ ਵਿਚੋਂ ਬਾਹਰ ਕੱਢਣਾ ਚਾਹੁੰਦਾ।
ਲੁਧਿਆਣਾ: ਅਕਸਰ ਇਹ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਚਾਹੇ ਧੀਆਂ ਹੋਣ ਪਰ ਉਹਨਾਂ ਨੂੰ ਮੁੰਡੇ ਦੀ ਚਾਹ ਹਮੇਸ਼ਾ ਰਹਿੰਦੀ ਹੈ । ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਬੁਢਾਪੇ ਵਿੱਚ ਪੁੱਤਰ ਹੀ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ। ਪਰ ਕੁਝ ਪੁੱਤ ਕਪੁੱਤ ਹੋ ਜਾਂਦੇ ਨੇ ਅਤੇ ਆਪਣੇ ਮਾਂ-ਬਾਪ ਉਪਰ ਹੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੰਦੇ ਹਨ । ਅਜਿਹਾ ਹੀ ਇਕ ਇਕ ਕਿੱਸਾ ਲੁਧਿਆਣਾ (Ludhiana) ਤੋਂ ਸਾਹਮਣੇ ਆਇਆ ਹੈ ।
ਇਹ ਵੀ ਪੜ੍ਹੋ - ਘਰ ਦੀ ਰਾਖੀ ਲਈ ਨੌਕਰ ਨੂੰ ਦਿੱਤੀ ਸੀ ਚਾਬੀ, 5 ਕਰੋੜ ਦਾ ਮਾਲ ਲੁੱਟ ਕੇ ਉਹ ਹੋਇਆ ਫਰਾਰ, 2 ਗ੍ਰਿਫ਼ਤਾਰ
PHOTO
ਇਸ ਮਾਮਲੇ ‘ਚ ਚਲਣ ਤੋਂ ਵੀ ਲਚਾਰ ਬਜ਼ੁਰਗ ਜੋੜਾ (Old Parents) ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਬਜ਼ੁਰਗ ਜੋੜੇ ਨੇ ਰੋ ਰੋ ਕੇ ਆਪਣੀ ਹੱਡਬੀਤੀ ਬਿਆਨ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ (Son) ਹੀ ਉਨ੍ਹਾਂ ਦੀ ਜਾਨ ਦਾ ਵੈਰੀ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਘਰ ਵਿਚੋਂ ਬਾਹਰ ਕੱਢਣਾ (wanted to get them out of the house) ਚਾਹੁੰਦਾ ਹੈ।
ਇਹ ਵੀ ਪੜ੍ਹੋ - Tokyo Olympics: ਪਹਿਲਵਾਨ Seema Bisla ਨੇ ਬਿਮਾਰ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਜਤਾਈ ਉਮੀਦ
ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਪੁੱਤਰ ਨੇ ਘਰ ਵੀ ਧੋਖੇ ਨਾਲ ਆਪਣੀ ਘਰਵਾਲੀ ਦੇ ਨਾਮ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਧੀਆਂ ਵੀ ਆਉਂਦੀਆਂ ਹਨ, ਉਨ੍ਹਾਂ ਨੂੰ ਵੀ ਘਰ ਵੜਨ ਨਹੀਂ ਦਿੰਦਾ। ਮੁੰਡੇ ਦੀ ਭੈਣ ਦਾ ਕਹਿਣਾ ਹੈ ਕਿ ਅਸੀਂ ਵੀਰ ਰੱਬ ਤੋਂ ਮੰਗ ਕੇ ਲਿਆ ਸੀ, ਅੱਜ ਉਹ ਲਾਲਚ ਵਿਚ ਆ ਕੇ ਸਾਡਾ ਦੁਸ਼ਮਣ (Son Tortured Old Parents) ਬਣ ਚੁਕਿਆ ਹੈ।
PHOTO
ਇਹ ਵੀ ਪੜ੍ਹੋ - ਮੁਅੱਤਲ ਹੋਏ ਛੱਤੀਸਗੜ੍ਹ ਦੇ IPS ਅਧਿਕਾਰੀ ਖ਼ਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ
ਪੀੜਤ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਅਰਦਾਸਾਂ ਕਰਕੇ ਰੱਬ ਕੋਲੋਂ ਪੁੱਤਰ ਮੰਗਿਆ ਸੀ ਕਿ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣੇਗਾ । ਪਰ ਹੁਣ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਇਨਸਾਫ਼ (Want Justice) ਹੋਵੇ ਅਤੇ ਉਨ੍ਹਾਂ ਦਾ ਮਕਾਨ ਵਾਪਸ ਉਨ੍ਹਾਂ ਦੇ ਨਾਮ ਕੀਤਾ ਜਾਵੇ। ਤਾਂ ਜੋ ਉਹ ਸੌਖੇ ਤਰੀਕੇ ਨਾਲ ਆਪਣਾ ਬੁਢਾਪਾ ਕੱਢ ਸਕਣ।