
ਕਤਲ ਕਰਨ ਉਪਰੰਤ ਫਰਾਰ ਹੋਇਆ ਕਾਤਲ ਪੁੱਤਰ
ਨਵਾਂਸ਼ਹਿਰ: ਜ਼ਿਲ੍ਹੇ ਵਿਚ ਇਕ ਪੁੱਤਰ ਵੱਲੋਂ ਅਪਣੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬਲਾਚੋਰ ਦੇ ਪਿੰਡ ਦੀ ਹੈ। ਜਿੱਥੇ ਪਿੰਡ ਕੰਗਣਾ ਬੇਟ ਵਿਖੇ ਇਕ ਪੁੱਤਰ ਨੇ ਅਪਣੇ ਮਾਤਾ-ਪਿਤਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ।
Crime
ਮ੍ਰਿਤਕਾਂ ਦੀ ਪਛਾਣ ਜੋਗਿੰਦਰਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ। ਮਾਤਾ-ਪਿਤਾ ਦਾ ਕਤਲ ਕਰਨ ਉਪਰੰਤ ਦੋਸ਼ੀ ਫਰਾਰ ਹੋ ਗਿਆ। ਦੋਸ਼ੀ ਪੁੱਤਰ ਦਾ ਨਾਂਅ ਹਰਦੀਪ ਸਿੰਘ ਉਰਫ਼ ਹਰੀਸ਼ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।