
ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ ਸੀ............
ਪਟਿਆਲਾ : ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ ਸੀ ਜਿਸ ਕਾਰਨ ਇਕ ਸਿੱਖ ਨੌਜਵਾਨ ਗੰਭੀਰ ਹਾਲਤ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਹੈ। ਇਸ ਸਬੰਧ ਵਿਚ ਅੱਜ ਪੰਥਕ ਜਥੇਬੰਦੀਆਂ ਵਲੋਂ ਪਟਿਆਲਾ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਪੰਜਾਬ ਪ੍ਰਧਾਨ ਪੰਥ ਖ਼ਾਲਸਾ ਪਜਾਬ ਸਤਿਕਾਰ ਕਮੇਟੀ, ਭਾਈ ਗੁਰਿੰਦਰ ਸਿੰਘ ਗੁ.ਪ੍ਰਧਾਨ ਬਧੌਛੀ, ਭਾਈ ਜਗਦੀਪ ਸਿੰਘ ਗੁ. ਮੀਤ ਪ੍ਰਧਾਨ ਛੰਨਾ, ਭਾਈ ਗੁਰਮੀਤ ਸਿੰਘ ਖ਼ਾਲਸਾ ਗੁਰਮਿਤ ਪ੍ਰਚਾਰ ਸੇਵਾ ਸੁਸਾਇਟੀ, ਭਾਈ ਮਲਕੀਤ ਸਿੰਘ ਸਮਾਜ ਸੇਵੀ
ਅਤੇ ਇਸ ਦੌਰਾਨ ਯੂਨਾਈਟਿਡ ਸਿੱਖ ਪਾਰਟੀ ਅਤੇ ਪੰਥਕ ਜਥੇਬੰਦੀਆਂ ਦੇ ਬੁਲਾਰੇ ਭਾਈ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਦੋਸ਼ੀ ਪੁਲਿਸ ਵਾਲੇ ਵਿਰੁਧ ਨਰਮ ਧਾਰਾਵਾਂ ਲਾ ਕੇ ਡਰਾਮਾ ਕੀਤਾ ਅਤੇ ਸਿਰਫ਼ ਇਕ ਪੁਲਿਸ ਵਾਲੇ 'ਤੇ ਕੇਸ ਦਰਜ ਕੀਤਾ ਗਿਆ, ਜਦੋਂ ਕਿ ਪੀੜਤ ਨੌਜਵਾਨ ਦੇ ਬਿਆਨ ਮੁਤਾਬਕ ਚਾਰ ਪੁਲਿਸ ਵਾਲੇ ਸਨ। ਅਸੀ ਮੰਗ ਕਰਦੇ ਹਾਂ ਕਿ ਦੋਸ਼ੀ ਪੁਲਿਸ ਵਾਲਿਆਂ ਤੇ ਆਈ.ਪੀ.ਸੀ ਦੀ ਧਾਰਾ 330,331,166 À, (ਅਪਣੇ ਅਹੁਦੇ ਦਾ ਗ਼ਲਤ ਇਸਤੇਮਾਲ ਕਰਨਾ) ਅਤੇ 295À, 307 (ਕਤਲ ਕਰਨ ਦੀ ਕੋਸ਼ਿਸ਼ ਕਰਨਾ) ਆਦਿ ਧਾਰਾਵਾਂ ਤਹਿਤ ਮਮਲਾ ਦਰਜ
ਕਰ ਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਦੋਸ਼ੀ ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਪੱਕੇ ਤੌਰ 'ਤੇ ਬਰਖ਼ਾਸਤ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਜਰਨੈਲ ਸਿੰਘ ਪਹਿਰ ਕਲਾਂ, ਭਾਈ ਜਗਦੀਪ ਸਿੰਘ ਛੰਨਾ, ਭਾਈ ਸਤਵੰਤ ਸਿੰਘ ਬਿਰੜਵਾਲ, ਡਾ.ਗੁਰਪ੍ਰੀਤ ਸਿੰਘ ਮੰਡਿਆਣਾ, ਭਾਈ ਰਾਜ ਸਿੰਘ, ਭਾਈ ਸੰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਬੋਵੀ, ਭਾਈ ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਪੰਥਦਰਦੀ ਹਾਜ਼ਰ ਸਨ।