ਪਾਇਲਟ ਬਣਨ ਗਈ ਧੀ ਲਾਸ਼ ਬਣ ਕੇ ਪਰਤੀ ਪਿੰਡ
Published : Oct 10, 2019, 2:33 pm IST
Updated : Oct 10, 2019, 2:33 pm IST
SHARE ARTICLE
Mohali girl dies in Telangana plane crash
Mohali girl dies in Telangana plane crash

ਤੇਲੰਗਾਨਾ ਵਿਚ ਐਤਵਾਰ ਨੂੰ ਇਕ ਟ੍ਰੇਨਰ ਏਅਰਕ੍ਰਾਫ਼ਟ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ ਦੋ ਪਾਇਲਟਾਂ ਅਮਨਦੀਪ ਕੌਰ ਤੇ ਪ੍ਰਕਾਸ਼ ਵਿਸ਼ਾਲ ਦੀ ਮੌਤ ਹੋ ਗਈ ਸੀ।

ਮੋਹਾਲੀ: ਤੇਲੰਗਾਨਾ ਦੇ ਵਿਕਾਰਾਬਾਦ ਵਿਚ ਐਤਵਾਰ ਨੂੰ ਇਕ ਟ੍ਰੇਨਰ ਏਅਰਕ੍ਰਾਫ਼ਟ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ ਦੋ ਪਾਇਲਟਾਂ ਅਮਨਦੀਪ ਕੌਰ ਤੇ ਪ੍ਰਕਾਸ਼ ਵਿਸ਼ਾਲ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਿਕ ਇਹ ਜਹਾਜ਼ ਹੈਦਰਾਬਾਦ ਦੇ ਇਕ ਫਲਾਈਂਗ ਇੰਸਟੀਚਿਊਟ ਨਾਲ ਸਬੰਧਿਤ ਸੀ। ਦੋਵੇਂ ਟ੍ਰੇਨੀ ਪਾਇਲਟਾਂ ਨੇ ਸੇਸਨਾ ਏਅਰਕ੍ਰਾਫ਼ਟ ਵਿਚ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਸਵੇਰੇ 11:55 ਵਜੇ ਇਸ ਦਾ ਰੇਡੀਓ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ 100 ਕਿ.ਮੀ ਦੂਰ ਪੈਂਦੇ ਇਕ ਪਿੰਡ ਵਿਚ ਕਰੈਸ਼ ਹੋ ਗਿਆ।

Amanpreet KaurAmanpreet Kaur

ਇਸ ਭਿਆਨਕ ਹਾਦਸੇ ਵਿਚ ਮੌਤ ਦੀ ਸ਼ਿਕਾਰ ਹੋਈ ਅਮਨਪ੍ਰੀਤ ਕੌਰ ਮੋਹਾਲੀ ਦੇ ਛੱਜੂਮਾਜਰਾ ਪਿੰਡ ਦੀ ਰਹਿਣ ਵਾਲੀ ਸੀ। ਅਮਨਪ੍ਰੀਤ ਇਸ ਪਿੰਡ ਦੀ ਪਹਿਲੀ ਪਾਇਲਟ ਬਣ ਜਾਂਦੀ ਜੇਕਰ ਉਸ ਦਾ ਜਹਾਜ਼ ਹਾਦਸਾਗ੍ਰਸਤ ਨਾ ਹੁੰਦਾ। ਪਰ ਟ੍ਰੈਨਿੰਗ ਪੂਰੀ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਇਹ ਹਾਦਸਾ ਵਾਪਰ ਗਿਆ ਅਤੇ ਜੋ ਨਵਾਂ ਇਤਿਹਾਸ ਉਹ ਸਿਰਜਣ ਵਾਲੀ ਸੀ ਉਹ ਅਧੂਰਾ ਹੀ ਰਹਿ ਗਿਆ। ਛੱਜੂਮਾਜਰਾ ਦੀ ਅਮਨਪ੍ਰੀਤ ਕੌਰ ਹੈਦਰਾਬਾਦ ਦੀ ਰਾਜੀਵ ਗਾਂਧੀ ਏਵੀਏਸ਼ਨ ਅਕੈਡਮੀ ਤੋਂ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਹੀ ਸੀ। ਉਸ ਦੀ ਸਿਖਲਾਈ ਪੂਰੀ ਹੋਣ ਵਿਚ ਕੁਝ ਹੀ ਘੰਟੇ ਰਹਿ ਗਏ ਸੀ ਕਿ ਉਸ ਦਾ ਜਹਾਜ਼ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਅਮਨਪ੍ਰੀਤ ਦੇ ਸੁਪਨਿਆਂ ਦਾ ਮਹਿਲ ਢਹਿ ਢੇਰੀ ਹੋ ਗਿਆ।

Family of Amanpreet KaurFamily of Amanpreet Kaur

ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਅਮਨਪ੍ਰੀਤ ਕੌਰ ਦੇ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਅਮਨਪ੍ਰੀਤ ਨਾਲ ਆਖਰੀ ਵਾਰ 5 ਤਰੀਕ ਨੂੰ ਸ਼ਾਮ ਦੇ 6 ਵਜੇ ਗੱਲ ਹੋਈ ਸੀ। ਉਹਨਾਂ ਦੱਸਿਆ ਕਿ ਹਾਦਸਾ ਹੋਣ ਤੋਂ ਲਗਭਗ 4 ਘੰਟੇ ਬਾਅਦ ਉਹਨਾਂ ਨੂੰ ਇਸ ਬਾਰੇ ਖ਼ਬਰ ਮਿਲੀ ਸੀ। ਇਸ ਹਾਦਸੇ ਬਾਰੇ ਸਭ ਤੋਂ ਪਹਿਲਾਂ ਅਮਨਪ੍ਰੀਤ ਦੇ ਪਿਤਾ ਨੂੰ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਕਾਰਨ ਭਾਰੀ ਬਾਰਿਸ਼ ਦੱਸਿਆ ਜਾ ਰਿਹਾ ਹੈ। ਅਮਨਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਅਮਨਪ੍ਰੀਤ ਨੂੰ ਫਰਵਰੀ ਵਿਚ 22ਵਾਂ ਸਾਲ ਲੱਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹ ਟ੍ਰੈਨਿੰਗ 200 ਘੰਟਿਆਂ ਦੀ ਸੀ, ਜਿਸ ਵਿਚੋਂ 100 ਘੰਟੇ ਰਹਿ ਗਏ ਸੀ ਅਤੇ ਉਹ ਇਕ ਵਾਰ ‘ਚ 4 ਘੰਟਿਆਂ ਦੀ ਉਡਾਨ ਭਰਦੀ ਸੀ।

Mother of Amanpreet KaurMother of Amanpreet Kaur

ਉਹਨਾਂ ਦੱਸਿਆ ਕਿ ਜਦੋਂ ਅਮਨਪ੍ਰੀਤ ਉਡਾਨ ਭਰਨ ਜਾ ਰਹੀ ਸੀ ਤਾਂ ਉਡਾਨ ਤੋਂ ਪਹਿਲਾਂ ਬਾਰਿਸ਼ ਕਾਰਨ ਕਈ ਵਾਰ ਜਹਾਜ਼ ਨੂੰ ਰੋਕਿਆ ਗਿਆ ਸੀ ਤੇ ਇਸੇ ਦੌਰਾਨ ਜਹਾਜ਼ ਦਾ ਰੇਡੀਓ ਸੰਪਰਕ ਟੁੱਟ ਗਿਆ ਸੀ। ਅਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਅਮਨ ਨੇ ਪਾਇਲਟ ਬਣਨ ਲਈ ਬਹੁਤ ਮਿਹਨਤ ਕੀਤੀ ਅਤੇ ਲਗਨ ਨਾਲ ਪੇਪਰ ਪਾਸ ਕੀਤੇ ਤੇ ਇੱਥੋਂ ਤੱਕ ਪਹੁੰਚੀ ਸੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਅਮਨਪ੍ਰੀਤ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਸੀ। ਅਮਨਪ੍ਰੀਤ ਕੌਰ ਦੀ ਭੂਆ ਨੇ ਇਸ ਹਾਦਸੇ ਲਈ ਸਿਖਲਾਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇੰਸਟੀਚਿਊਟ ਨੂੰ ਮੌਸਮ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਇਹ ਉਡਾਨ ਕਿਉਂ ਭਰਨ ਦਿੱਤੀ।

Family of Amanpreet KaurFamily of Amanpreet Kaur

ਉਹਨਾਂ ਦੱਸਿਆ ਕਿ ਹੁਣ ਤੱਕ ਕੋਈ ਵੀ ਸਿਆਸਤਦਾਨ ਜਾਂ ਮੰਤਰੀ ਉਹਨਾਂ ਦੇ ਘਰ ਨਹੀਂ ਆਇਆ, ਸਿਰਫ਼ ਜਗਮੋਹਣ ਸਿੰਘ ਕੰਗ ਹੀ ਉਹਨਾਂ ਦੇ ਘਰ ਆਏ ਹਨ। ਉਹਨਾਂ ਕਿਹਾ ਕਿ ਵੋਟਾਂ ਮੰਗਣ ਤਾਂ ਹਰ ਕੋਈ ਆ ਜਾਂਦਾ ਹੈ ਪਰ ਹੁਣ ਕਿਸੇ ਨੇ ਵੀ ਉਹਨਾਂ ਦੀ ਸਾਰ ਨਾ ਲਈ। ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਅਮਨਪ੍ਰੀਤ ਦੇ ਛੋਟੇ ਭਰਾ ਅਮਰ ਦਾ ਕਹਿਣਾ ਹੈ ਕਿ ਉਸ ਦਾ ਅਪਣੀ ਭੈਣ ਨਾਲ ਬਹੁਤ ਪਿਆਰ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਅਪਣੀ ਭੈਣ ‘ਤੇ ਮਾਣ ਹੈ। ਇਸ ਪੂਰੇ ਹਾਦਸੇ ਲਈ ਅਮਨਪ੍ਰੀਤ ਦੇ ਪਰਿਵਾਰ ਵੱਲੋਂ ਅਕੈਡਮੀ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਪਿੰਡ ਛੱਡੂਮਾਜਰਾ ਵਿਚ ਕਿਸੇ ਦਾ ਵੀ ਪਾਇਲਟ ਬਣਨ ਦਾ ਹੌਂਸਲਾ ਨਹੀਂ ਪੈ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement