
ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਸਰਹੱਦੀ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ...
ਅੰਮ੍ਰਿਤਸਰ: ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਸਰਹੱਦੀ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸਦੇ ਦੋਸਤ ਦੀ ਉੱਥੇ ਇਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਖਬਰ ਮਿਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਕਰਨ ਦੇ ਤਾਏ ਦੇ ਬੇਟੇ ਮਾਸਟਰ ਰਮਨਦੀਪ ਸਿੰਘ ਰੋਜ਼ੀ ਨੇ ਦੱਸਿਆ ਕਿ ਕਰਮਬੀਰ ਸਿੰਘ ਕਰਮ (23) ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ।
Canada
ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜੀ ਦੂਰ ਥੰਡਰਬੇ ਹਾਈਵੇ ਨੰਬਰ 'ਤੇ ਸਵੇਰੇ ਭਿਆਨਕ ਸੜਕ ਹਾਦਸੇ 'ਚ ਉਸਦੇ ਟੈਂਕਰ ਦੀ ਇੱਕ ਹੋਰ ਟੈਂਕਰ ਨਾਲ ਟੱਕਰ ਹੋਣ ਕਾਰਨ ਉਸਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਕਰਮਬੀਰ ਸਿੰਘ ਕਰਮ ਅਤੇ ਵਡਾਲਾ ਜੋਹਲ ਪਿੰਡ ਦੇ ਰਹਿਣ ਵਾਲੇ ਉਸਦੇ ਇਕ ਦੋਸਤ ਸਮੇਤ ਦੋ ਹੋਰਨਾਂ ਕੈਨੇਡੀਅਨ ਵਸਨੀਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Brampton
ਇਸ ਸਬੰਧੀ ਜਾਣਕਾਰੀ ਅੱਜ ਪਰਿਵਾਰ ਨੂੰ ਕੈਨੇਡਾ ਰਹਿੰਦੇ ਕਰਮਬੀਰ ਸਿੰਘ ਦੇ ਇਕ ਦੋਸਤ ਵਲੋਂ ਫੋਨ ਕਰਕੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰਮਬੀਰ ਸਿੰਘ ਦੇ ਦੋਸਤ ਦੀ ਭੈਣ ਦਾ ਫਰਵਰੀ ਮਹੀਨੇ 'ਚ ਵਿਆਹ ਹੋਣਾਂ ਸੀ ਤੇ ਦੋਵਾਂ ਨੇ ਇਕੱਠਿਆਂ ਹੀ 6 ਫਰਵਰੀ ਨੂੰ ਵਾਪਸ ਭਾਰਤ ਆਉਣਾਂ ਸੀ ਪਰ ਅੱਜ ਹੋਏ ਇਸ ਦਰਦਨਾਕ ਸੜਕ ਹਾਦਸੇ ਨੇ ਦੋਵਾਂ ਘਰਾਂ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ।
Sikhs
ਇਥੇ ਦੱਸਣਯੋਗ ਹੈ ਕਿ ਕਰਮਬੀਰ ਸਿੰਘ ਕਰਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਵਾਲੀਬਾਲ ਦਾ ਇੱਕ ਵਧੀਆ ਖਿਡਾਰੀ ਸੀ। ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ ਤੇ ਉਸਦੇ ਪਿਤਾ ਏ.ਐੱਸ.ਆਈ. ਰਣਜੀਤ ਸਿੰਘ, ਮਾਤਾ ਅਤੇ ਭੈਣ ਸਮੇਤ ਹੋਰਨਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ।