ਪੰਜਾਬ ਦੀਆਂ 1 ਲੱਖ 75 ਹਜ਼ਾਰ ਏਕੜ ਸ਼ਾਮਲਾਤਾਂ ਤੇ ਲੋਕਾਂ ਦੇ ਨਾਜਾਇਜ਼ ਕਬਜ਼ੇ
Published : Jun 11, 2020, 9:53 am IST
Updated : Jun 11, 2020, 10:09 am IST
SHARE ARTICLE
File
File

ਸਰਕਾਰ ਨੂੰ ਜਾਣ ਵਾਲਾ 700 ਕਰੋੜ ਰੁਪਏ ਸਾਲਾਨਾ ਚਲਾ ਜਾਂਦਾ ਹੈ ਨਾਜਾਇਜ਼ ਕਾਬਜ਼ਕਾਰਾਂ ਦੀਆਂ ਜੇਬਾਂ ਵਿਚ

ਸੰਗਰੂਰ- ਪੰਜਾਬ ਦੇ ਜਿਹੜੇ ਪਿੰਡਾਂ ਵਿਚ ਸ਼ਾਮਲਾਤ ਜ਼ਮੀਨਾਂ ਕਾਇਮ ਦਾਇਮ ਹਨ, ਸਮਝੋ ਉਨ੍ਹਾਂ ਨੇ ਸੋਨੇ ਦਾ ਅੰਡਾ ਦੇਣ ਵਾਲੀਆਂ ਮੁਰਗੀਆਂ ਪਾਲ ਰੱਖੀਆਂ ਹਨ। ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਸਾਲਾਨਾ ਆਮਦਨ ਦੇ ਸਿਰ 'ਤੇ ਜਿਥੇ ਸੂਬੇ ਦੇ ਹਜ਼ਾਰਾਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਨੇ ਸਰਕਾਰੀ ਗਰਾਟਾਂ ਜਾਂ ਸਰਕਾਰ ਦੇ ਹੱਥਾਂ ਵਲ ਝਾਕਣ ਦੀ ਬਜਾਏ ਆਪੋ-ਅਪਣੇ ਪਿੰਡਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ, ਉਥੇ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਆਮਦਨ ਦੇ ਚਲਦਿਆਂ ਸੀਨੀਅਰ ਸੈਕੰਡਰੀ ਸਕੂਲਾਂ, ਪ੍ਰਾਇਮਰੀ ਸਕੂਲਾਂ, ਮੁਢਲੇ ਸਿਹਤ ਕੇਂਦਰਾਂ, ਪਸ਼ੂ ਡਿਸਪੈਂਸਰੀਆਂ, ਆਂਗਨਵਾੜੀ ਸੈਂਟਰਾਂ, ਧਰਮਸ਼ਾਲਾਵਾਂ, ਕਬਰਸਤਾਨਾਂ, ਸ਼ਮਸ਼ਾਨਘਾਟਾਂ ਅਤੇ ਬੱਸ ਅੱਡਿਆਂ ਸਮੇਤ ਪੰਚਾਇਤੀ ਪਾਰਕਾਂ ਦਾ ਨਿਰਮਾਣ ਵੀ ਕਰਵਾਇਆ ਹੈ।

FileFile

ਪੰਜਾਬ ਸਰਕਾਰ ਦੇ ਰੀਕਾਰਡ ਵਿਚ ਇਸ ਸਮੇਂ ਪੌਣੇ ਦੋ ਲੱਖ ਏਕੜ ਪੰਚਾਇਤੀ ਸ਼ਾਮਲਾਤ ਜ਼ਮੀਨਾਂ ਸਬੰਧਤ ਪਿੰਡਾਂ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਕਬਜ਼ੇ ਅਧੀਨ ਹਨ ਤੇ ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਸਾਲਾਨਾ ਆਮਦਨ ਦਾ ਚਕੌਤਾ ਲਗਭਗ 700 ਕਰੋੜ ਰੁਪਏ ਹੈ ਜਿਹੜੀ ਹਰ ਸਾਲ ਇਨ੍ਹਾਂ ਜ਼ਮੀਨਾਂ ਦੇ ਨਾਜਾਇਜ਼ ਕਾਬਜ਼ਕਾਰਾਂ ਦੀਆਂ ਜੇਬਾਂ ਵਿਚ ਚਲੀ ਜਾਂਦੀ ਹੈ।

FileFile

ਇਨ੍ਹਾਂ ਜ਼ਮੀਨਾਂ ਦਾ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਸੂਬਾ ਸਰਕਾਰ, ਕਿਸੇ ਵੀ ਸਰਕਾਰੀ ਅਦਾਰੇ, ਪੰਚਾਇਤੀ ਵਿਭਾਗ ਜਾਂ ਗਰਾਮ ਪੰਚਾਇਤਾਂ ਵਲੋਂ ਸੰਜੀਦਾ ਯਤਨ ਕਦੇ ਵੀ ਨਹੀਂ ਕੀਤਾ ਗਿਆ। ਇਨ੍ਹਾਂ ਜ਼ਮੀਨਾਂ ਵਿਚੋਂ ਬਹੁਤੀਆਂ ਜ਼ਮੀਨਾਂ ਗਰਾਮ ਪੰਚਾਇਤਾਂ ਦੇ ਤਤਕਾਲੀ ਸਰਪੰਚਾਂ, ਤਤਕਾਲੀ ਪਟਵਾਰੀਆਂ, ਤਤਕਾਲੀ ਕਾਨੂੰਨਗੋਆਂ, ਪੰਚਾਇਤੀ ਵਿਭਾਗ ਦੇ ਤਤਕਾਲੀ ਡਾਇਰੈਕਟਰਾਂ ਅਤੇ ਮਹਿਕਮਾ ਮੁਰੱਬਾਬੰਦੀ ਦੇ ਤਤਕਾਲੀ ਡਾਇਰੈਕਟਰਾਂ ਦੀ ਆਪਸੀ ਮਿਲੀਭੁਗਤ ਨਾਲ ਹੜੱਪ ਕੀਤੀਆਂ ਗਈਆਂ ਹਨ

FileFile

ਜਿਨ੍ਹਾਂ ਉਪਰ ਨਾਜਾਇਜ਼ ਕਾਬਜ਼ਕਾਰ ਪਿਛਲੇ 25 ਤੋਂ ਲੈ ਕੇ 70 ਸਾਲ ਦੇ ਅਰਸੇ ਤੋਂ ਨਾਜਾਇਜ਼ ਕਾਬਜ਼ ਅਤੇ ਕਾਸ਼ਤਕਾਰ ਹਨ। ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਤੇ ਪੰਚਾਇਤੀ ਰਾਜ ਇਕਾਈਆਂ ਦੀ ਕਮੇਟੀ ਵਲੋਂ ਪਿਛਲੇ ਹਫ਼ਤੇ ਪੰਜਾਬ ਵਿਚੋਂ ਇਸ ਜ਼ਮੀਨ 'ਤੇ ਨਾਜਾਇਜ਼ ਕਬਜਾ ਖਾਲੀ ਕਰਵਾਉਣ ਲਈ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿਤੇ ਗਏ ਹਨ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਸੂਬੇ ਦੇ ਸਮੂਹ ਡੀ.ਡੀ.ਪੀ.À ਅਤੇ ਬੀ.ਡੀ.ਪੀ.À ਨੂੰ ਲਿਖਤੀ ਪੱਤਰ ਭੇਜ ਕੇ ਰੀਪੋਰਟ ਦੇਣ ਲਈ ਆਖਿਆ ਹੈ

LandFile

ਕਿ ਸ਼ਾਮਲਾਤ, ਜੁਮਲਾ ਮੁਸ਼ਤਰਕਾ ਮਾਲਕਾਨ ਤੇ ਲਾਲ ਲਕੀਰ ਦੇ ਅੰਦਰ ਕੀਤੇ ਨਾਜਾਇਜ਼ ਕਾਬਜ਼ਕਾਰਾਂ ਤੇ ਪੰਚਾਇਤੀ ਐਕਟ ਅਧੀਨ ਜ਼ਮੀਨਾਂ ਖਾਲੀ ਕਰਵਾਉਣ ਲਈ ਕੇਸ ਦਰਜ ਕਰਵਾਏ ਜਾਣ ਪਰ ਲਗਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਇਹ ਕੋਸ਼ਿਸ਼ ਵੀ ਕੋਈ ਨਵਾਂ ਜਲਵਾ ਨਹੀਂ ਵਿਖਾ ਸਕੇਗੀ ਕਿਉਂਕਿ ਪ੍ਰਭਾਵਸ਼ਾਲੀ ਕਾਬਜ਼ਕਾਰ ਲਾਬੀ ਅਪਣਾ ਕਬਜ਼ਾ ਕਾਇਮ ਰੱਖਣ ਲਈ ਹਰ ਹੀਲਾ ਵਸੀਲਾ ਵਰਤਣ ਤੋਂ ਕਦੇ ਗੁਰੇਜ਼ ਨਹੀਂ ਕਰੇਗੀ। ਪਰ ਇਹ ਵੀ ਸੱਚ ਹੈ ਕਿ ਸਰਕਾਰ ਦੀ ਦ੍ਰਿੜ ਇੱਛਾ ਸ਼ਕਤੀ ਦੇ ਅੱਗੇ ਇਨ੍ਹਾਂ ਨਾਜਾਇਜ਼ ਕਾਬਜ਼ਕਾਰਾਂ ਦੀ ਹੋਂਦ ਪਾਣੀ ਦੇ ਬੁਲਬੁਲੇ ਵਰਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement