
ਅੱਜ ਪੰਜਾਬ ਦੇ ਕੈਬਨਿਟ ਸਤਰ ਦੇ ਸਥਾਨਕ, ਸਰਕਾਰਾਂ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੋ. ਗੁਰਪ੍ਰੀਤ ਕੌਰ..........
ਐਸ.ਏ.ਐਸ ਨਗਰ : ਅੱਜ ਪੰਜਾਬ ਦੇ ਕੈਬਨਿਟ ਸਤਰ ਦੇ ਸਥਾਨਕ, ਸਰਕਾਰਾਂ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੋ. ਗੁਰਪ੍ਰੀਤ ਕੌਰ (ਸੋਨੂੰ ਕੌਰ) ਜੋ ਕਿ ਇਕ ਉੱਘੇ ਸਿਖਿਅਕ ਅਤੇ ਅਪਣੇ ਖੇਤਰ ਵਿਚ ਸਮਾਜਕ ਕਾਰਜਕਰਤਾ ਹਨ, ਦੁਆਰਾ ਲਿਖੀ ਪੁਸਤਕ ਨੂੰ ਰੀਲੀਜ਼ ਕੀਤਾ। ਇਸ ਮੌਕੇ ਮਾਨਯੋਗ ਮੰਤਰੀ ਅਤੇ ਉਥੇ ਮੌਜੂਦ ਬਹੁਤ ਸਾਰੀ ਵਿਲੱਖਣ ਸ਼ਖ਼ਸੀਅਤਾਂ ਵਲੋਂ ਪ੍ਰੋ. ਗੁਰਪ੍ਰੀਤ ਕੌਰ ਦੇ ਪੁਸਤਕ ਰੀਲੀਜ਼ ਸਮਾਰੋਹ ਵਿਚ ਦਿਤੇ ਭਾਸ਼ਣ ਦੀ ਉਚੇਚੇ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ।
ਨਵਜੋਤ ਸਿੰਘ ਸਿੱਧੂ ਨੇ ਲੇਖਕਾ ਦੀ ਕਲਾਤਮਕ ਸੋਚ ਜੋ ਕਿ ਉਨ੍ਹਾਂ ਨੇ ਅਪਣੀ ਪੁਸਤਕ ਵਿਚ ਨੌਜਵਾਨਾਂ ਪ੍ਰਤੀ ਪੇਸ਼ ਕੀਤੀ ਹੈ, ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਦਸਿਆ ਕਿ ਇਹ ਪੁਸਤਕ ਲੇਖਕਾ ਦੇ ਜੀਵਨ ਪ੍ਰਤੀ ਵਿਚਾਰਾਂ ਅਤੇ ਉਨ੍ਹਾਂ ਵਲੋਂ ਹੰਢਾਈਆਂ ਹੋਈਆਂ ਸੋਚਾਂ ਦਾ ਇਕ ਸੰਗ੍ਰਹਿ ਹੈ, ਜੋ ਕਿ ਅੱਜ ਦੇ ਮੌਜੂਦਾ ਸਮੇਂ ਵਿਚ ਨੌਜਵਾਨਾਂ ਲਈ ਇਕ ਦਿਸ਼ਾ ਬਣ ਸਕਦੀ ਹੈ। ਨਵਜੋਤ ਸਿੰਘ ਸਿੱਧੂ ਨੇ ਲੇਖਕਾਂ ਨੂੰ ਇਸ ਵਿਸ਼ੇ 'ਤੇ ਹੋਰ ਪੁਸਤਕਾਂ ਲਿਖਣ ਲਈ ਪ੍ਰੇਰਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।