
24 ਜੁਲਾਈ ਤੋਂ 13 ਅਗਸਤ ਤੱਕ ਹੋਵੇਗੀ ਸਪਲੀਮੈਂਟਰੀ ਪ੍ਰੀਖਿਆ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿਤਾ ਗਿਆ ਹੈ। ਇਸ ਸਬੰਧੀ ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ pseb.ac.in ’ਤੇ ਜਾ ਕੇ ਡੇਟਸ਼ੀਟ ਚੈੱਕ ਕਰ ਸਕਦੇ ਹਨ। ਦੱਸ ਦਈਏ ਕਿ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਆਯੋਜਿਤ ਕਰਨ ਜਾ ਰਿਹਾ ਹੈ, ਜਿਹੜੇ ਵਿਦਿਆਰਥੀ 10ਵੀਂ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਸਨ।
PSEB
ਸਪਲੀਮੈਂਟਰੀ ਪ੍ਰੀਖਿਆ ਪੰਜਾਬ ਦੇ ਵੱਖ ਵੱਖ ਸੈਂਟਰਾਂ ਵਿਚ 24 ਜੁਲਾਈ, 2019 ਨੂੰ ਸ਼ੁਰੂ ਹੋਵੇਗੀ ਤੇ ਪ੍ਰੀਖਿਆ ਖ਼ਤਮ ਹੋਣ ਦੀ ਮਿਤੀ 13 ਅਗਸਤ, 2019 ਹੈ। ਵਿਦਿਆਰਥੀਆਂ ਨੂੰ ਹਰ ਪੇਪਰ ਲਈ 3 ਘੰਟਿਆਂ ਦਾ ਸਮਾਂ ਦਿਤਾ ਜਾਵੇਗਾ, ਜਿਸ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਵੇਗਾ। ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ ਦੀ ਡੇਟਸ਼ੀਟ ਇੰਝ ਡਾਊਨਲੋਡ ਕਰ ਸਕਦੇ ਹਨ-
ਸਭ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ ’ਤੇ ਕਲਿਕ ਕਰੋ।
ਫਿਰ ਲੇਟੈਸਟ ਨਿਊਜ਼ ਦੇ ਹੇਠਾਂ ਮੌਜੂਦ 'reapper, Compartment exams 2019' ਦੇ ਲਿੰਕ 'ਤੇ ਕਲਿੱਕ ਕਰੋ।
ਹੁਣ ਇਕ ਨਵਾਂ ਪੇਜ਼ ਓਪਨ ਹੋਵੇਗਾ।
ਹੁਣ ਡੇਟਸ਼ੀਟ ਪੀਡੀਐੱਫ ਫਾਈਲ ਓਪਨ ਹੋਵੇਗੀ, ਇਸ ਨੂੰ ਡਾਊਨਲੋਡ ਕਰ ਲਓ।