ਧੀ ਦੇ ਚਰਿੱਤਰ ’ਤੇ ਸ਼ੱਕ ਕਾਰਨ ਦਿਤਾ ਘਟਨਾ ਨੂੰ ਅੰਜਾਮ
ਅੰਮ੍ਰਿਤਸਰ: ਅਪਣੀ 16 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਉਸ ਦਾ ਕਤਲ ਕਰਨ ਵਾਲੇ ਪਿਤਾ ਨੇ ਖੁਦ ਨੂੰ ਪੁਲਿਸ ਸਾਹਮਣੇ ਸਰੰਡਰ ਕਰ ਦਿਤਾ ਹੈ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਮੁਲਜ਼ਮ ਪਿਤਾ ਨੇ ਦਸਿਆ ਕਿ ਉਸ ਨੇ ਅਣਖ ਲਈ ਅਪਣੀ ਧੀ ਦੀ ਹਤਿਆ ਕਰ ਦਿਤੀ।
ਇਹ ਵੀ ਪੜ੍ਹੋ: ਅੰਗਰੇਜ਼ਾਂ ਵਲੋਂ ਬਣਾਏ ਕਾਨੂੰਨ ਹੋਣਗੇ ਖਤਮ; ਇਨ੍ਹਾਂ ਦਾ ਮਕਸਦ ਇਨਸਾਫ਼ ਦੇਣਾ ਨਹੀਂ ਸਗੋਂ ਸਜ਼ਾ ਦੇਣਾ ਸੀ: ਅਮਿਤ ਸ਼ਾਹ
ਦਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਧੀ ਇਕ ਰਾਤ ਅਤੇ ਇਕ ਦਿਨ ਕਿਸੇ ਦੇ ਘਰ ਰਹਿ ਕੇ ਆਈ ਸੀ। ਅਸੀਂ ਅਣਖ ਵਾਲੇ ਹੁੰਦੇ ਹਾਂ। ਪਿੰਡ ਮੁੱਛਲ ਵਿਚ ਕਿੰਨੀਆਂ ਕੁੜੀਆਂ ਨੇ ਅਜਿਹਾ ਕੀਤਾ ਪਰ ਲੋਕ ਉਨ੍ਹਾਂ ਰੱਖ ਲੈਂਦੇ ਹਨ। ਉਸ ਨੇ ਕਿਹਾ ਕਿ ਹੁਣ ਜੋ ਕੁੜੀਆਂ ਪੜ੍ਹ ਰਹੀਆਂ ਹਨ, ਉਹ ਸੁਧਰ ਜਾਣ, ਇਸ ਲਈ ਇਹ ਕਦਮ ਚੁਕਿਆ ਹੈ।
ਇਹ ਵੀ ਪੜ੍ਹੋ: ਅੰਗਰੇਜ਼ਾਂ ਵਲੋਂ ਬਣਾਏ ਕਾਨੂੰਨ ਹੋਣਗੇ ਖਤਮ; ਇਨ੍ਹਾਂ ਦਾ ਮਕਸਦ ਇਨਸਾਫ਼ ਦੇਣਾ ਨਹੀਂ ਸਗੋਂ ਸਜ਼ਾ ਦੇਣਾ ਸੀ: ਅਮਿਤ ਸ਼ਾਹ
ਘਟਨਾ ਅੰਮ੍ਰਿਤਸਰ ਨੇੜੇ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ 2 ਦਿਨਾਂ ਤੋਂ ਘਰੋਂ ਲਾਪਤਾ ਸੀ। ਕਾਫੀ ਭਾਲ ਕਰਨ 'ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਦੁਪਹਿਰ ਬਾਅਦ ਅਚਾਨਕ ਘਰ ਪਰਤ ਆਈ। ਇਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ। ਇਸ ਮਗਰੋਂ ਉਸ ਨੇ ਧੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿਚ ਘੁੰਮਾਇਆ ਅਤੇ ਬਾਅਦ ਵਿਚ ਲਾਸ਼ ਰੇਲਵੇ ਲਾਈਨ ਉਤੇ ਸੁੱਟ ਦਿਤੀ।