
ਹਥਿਆਰਬੰਦ ਨੌਜਵਾਨਾਂ ਨੇ ਤਾਏ-ਭਤੀਜੇ ਨੂੰ ਮਾਰੀਆਂ ਗੋਲੀਆਂ
ਜਲੰਧਰ, 10 ਅਕਤੂਬਰ (ਲੱਖਵਿੰਦਰ ਸਿੰਘ/ਵਰਿੰਦਰ ਸ਼ਰਮਾ): ਭੋਗਪੁਰ-ਭੁਲੱਥ ਰੋਡ ਉਤੇ ਸਥਿਤ ਪਿੰਡ ਭਟਨੂਰਾ ਲੁਬਾਣਾ ਵਿਖੇ ਮਹਿੰਦਰਾ ਐਕਸਯੂਵੀ ਗੱਡੀ ਉਤੇ ਆਏ ਤਿੰਨ ਨੌਜਵਾਨਾਂ ਨੇ ਤਾਏ-ਭਤੀਜੇ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿਤਾ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਪਣੇ ਘਰ ਦੇ ਬਾਹਰ ਖੜ੍ਹਾ ਸੀ ਇਸ ਦੌਰਾਨ ਘਰੇਲੂ ਰੰਜਿਸ਼ ਦੇ ਚਲਦਿਆਂ ਗੱਡੀ ਉਤੇ ਸਵਾਰ ਹੋ ਕੇ ਆਏ ਦੋ ਹਥਿਆਰਬੰਦ ਨੌਜਵਾਨਾਂ ਨੇ ਸੰਦੀਪ ਸਿੰਘ ਦੇ ਨਾਲ ਹੋਈ ਝੜਪ ਦੌਰਾਨ ਉਸ ਦੇ ਲੱਕ ਵਿਚ ਗੋਲੀ ਮਾਰ ਦਿਤੀ। ਸੰਦੀਪ ਸਿੰਘ ਦੇ ਤਾਏ ਸੁਖਦੇਵ ਸਿੰਘ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਜਬਾੜੇ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿਤਾ। ਗੋਲੀਆਂ ਮਾਰਨ ਉਪਰੰਤ 3 ਨੌਜਵਾਨ ਫ਼ਰਾਰ ਹੋ ਗਏ। ਜ਼ਖ਼ਮੀ ਸੰਦੀਪ ਸਿੰਘ ਤੇ ਸੁਖਦੇਵ ਸਿੰਘ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਖ ਇਲਾਜ ਭੇਜ ਦਿਤਾ ਹੈ। ਹਮਲਾਵਰ ਤਿੰਨੋਂ ਨੌਜਵਾਨਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਮੌਕੇ ਉਤੇ ਪਹੁੰਚੇ ਐਸਪੀਡੀ, ਡੀਐਸਪੀ, ਥਾਣਾ ਮੁਖੀ ਭੋਗਪੁਰ ਨੇ ਭਾਰੀ ਪੁਲਿਸ ਫੋਰਸ ਸਮੇਤ ਆ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।।