
ਸਰੂਪ ਕੋਲ ਰੱਖਿਆ ਮਿਲਆ ਤੰਬਾਕੂ, ਸਿਗਰਟ !
ਤਰਨਤਾਰਨ: ਪੰਜਾਬ ਵਿਚ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ ਲਗਾਤਾਰ ਜੱਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਉੱਥੇ ਹੀ ਬੇਅਦਬੀ ਦੀਆਂ ਘਟਨਾਵਾਂ ਤੇਜ਼ੀ ਨਾਲ ਹੋਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਵਿਖੇ ਇੱਕ ਘਰ ‘ਚ ਸਾਹਮਣੇ ਆਇਆ ਜਿੱਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਸੀ। ਦਰਅਸਲ ਇਸ ਘਰ ‘ਚ ਲੜਕੇ ਨਸ਼ੇ ਦਾ ਧੰਦਾ ਕਰਦੇ ਸੀ।
Tarn Taran
ਜਿੱਥੇ ਮੌਕੇ ‘ਤੇ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਵਲੋਂ ਗੁਰੂ ਸਾਹਿਬ ਦੇ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਤੁਰੰਤ ਮਾਨ-ਮਰਿਆਦਾ ਨਾਲ ਸੁਸ਼ੋਭਿਤ ਕਰਵਾ ਦਿੱਤਾ ਗਿਆ। ਉੱਥੇ ਇਸ ਮੌਕੇ ‘ਤੇ ਸਤਿਕਾਰ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਵਿਕਰਮਜੀਤ ਦੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਦੇਖ-ਭਾਲ ਨਾ ਹੋਣ ਕਾਰਣ ਗੁਰ-ਮਰਿਆਦਾ ਨੂੰ ਭੰਗ ਕੀਤੇ ਜਾਣ 'ਤੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ 'ਚ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਗਿਆ ਹੈ।
Tarn Taran
ਇਸ ਮਾਮਲੇ ‘ਚ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਚੌਕੀ ਟਾਊਨ ਦੇ ਮੁਖੀ ਸੁਖਦੇਵ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਭਾਈ ਬਲਬੀਰ ਸਿੰਘ ਵਲੋਂ ਦਰਖਾਸਤ ਦਿੱਤੀ ਗਈ ਸੀ ਕਿ ਚੌਕ ਭਾਨ ਸਿੰਘ ਵਿਖੇ ਹਰਬਰਿੰਦਰ ਸਿੰਘ ਦੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਇਸ ਘਰ 'ਚ ਲੜਕੇ ਨਸ਼ੇ ਦਾ ਧੰਦਾ ਕਰਦੇ ਹਨ।
ਜਿਸ ਤਹਿਤ ਪੁਲਸ ਪਾਰਟੀ ਵਲੋਂ ਤੁਰੰਤ ਘਰ 'ਚ ਛਾਪੇਮਾਰੀ ਕਰਦੇ ਹੋਏ ਦੋ ਨੌਜਵਾਨਾਂ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਵਲੋਂ ਗੁਰੂ ਸਾਹਿਬ ਦੇ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਤੁਰੰਤ ਮਾਨ-ਮਰਿਆਦਾ ਨਾਲ ਸੁਸ਼ੋਭਿਤ ਕਰਵਾ ਦਿੱਤਾ ਗਿਆ।ਇਸ ਤੋਂ ਇਲਾਵਾ ਆਰੋਪੀਆਂ ਖ਼ਿਲਾਫ਼ ਮਾਮਲਾ ਦਰਕ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।