
ਨੌਜਵਾਨ ਕੁੜੀ ਨੇ ਫਾਇਨਾਂਸਰਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ। ਵਿਦੇਸ਼ ਜਾਣ ਲਈ ਉਹਨਾਂ ਤੋਂ ਚੁੱਕੇ ਸੀ ਪੈਸੇ।
ਹੁਸ਼ਿਆਰਪੁਰ: ਮੁਹੱਲਾ ਭਗਤ ਨਗਰ ‘ਚੋਂ 21 ਸਾਲਾ ਨੌਜਵਾਨ ਕੁੜੀ ਦਾ ਫਾਇਨਾਂਸਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਕੁੜੀ ਮਨੀਸ਼ਾ ਕੁਮਾਰੀ ਨੇ ਵਿਦੇਸ਼ ਜਾਣ ਲਈ ਦੋ ਵਿਅਕਤੀਆਂ ਕੋਲੋਂ ਪੈਸੇ ਫੜ੍ਹੇ ਸਨ, ਜੋ ਕਿ ਫਾਇਨਾਂਸਰ ਹਨ ਅਤੇ ਜਿਨ੍ਹਾਂ ਵਲੋਂ ਮਨੀਸ਼ਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਲੱਗੀਆਂ ਪਾਬੰਦੀਆਂ 'ਚ ਦਿੱਤੀ ਢਿੱਲ, ਕੱਲ੍ਹ ਤੋਂ ਖੁੱਲ੍ਹਣਗੇ ਦੁਕਾਨਾਂ ਤੇ ਮਾਲ
PHOTO
ਉਹਨਾਂ ਅਗੇ ਦੱਸਿਆ ਕਿ ਉਕਤ ਫਾਇਨਾਂਸਰਾਂ ਤੋਂ ਤੰਗ ਆ ਕੇ ਮਨੀਸ਼ਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹੁਸ਼ਿਆਰਪੁਰ ਵਿਖੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਉਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੱਸਦਿਆਂ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿਥੇ ਮਨੀਸ਼ਾ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ-ਨਹੀਂ ਰਹੀ ਉੱਤਰਾਖੰਡ ਦੀ ਸੀਨੀਅਰ ਕਾਂਗਰਸੀ ਨੇਤਾ ਇੰਦਰਾ ਹਿਰਦੇਸ਼, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਨਿਆਂ ਮੰਗਦਿਆਂ ਉਹਨਾਂ ਮੁਲਜ਼ਮਾਂ ’ਤੇ ਕਠੋਰ ਕਾਰਵਾਈ ਕਰਨ ਨੂੰ ਕਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਉਨ ਦੇ ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮ ਜਤਿੰਦਰ ਕਲਿਆਣ ਉਰਫ ਨਾਣੂ ਅਤੇ ਮੋਹਿਤ ਚੱਢਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਹਨਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਜਾਰੀ ਹੈ।