
ਕਰਚੇ ਕੱਟਣ ਵਾਲੇ ਚੌਪਰ 'ਚ ਆਉਣ ਨਾਲ 15 ਸਾਲਾ ਬੱਚੇ ਦੀ ਮੌਤ
ਦੇਵੀਗੜ੍ਹ, 12 ਅਕਤੂਬਰ (ਗੁਰਜੀਤ ਸਿੰਘ ਉਲਟਪੁਰ): ਅੱਜ ਪਿੰਡ ਇਸਰਹੇੜੀ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਕ 15 ਸਾਲਾਂ ਬੱਚੇ ਦੀ ਟਰੈਕਟਰ ਪਿਛੇ ਲੱਗੇ ਚੌਪਰ 'ਚ ਆਉਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ। ਜਾਣਕਾਰੀ ਦਿੰਦਿਆਂ ਪਿੰਡ ਦੇ ਨੰਬਰਦਾਰ ਕਰਮਜੀਤ ਸਿੰਘ ਨੇ ਦਸਿਆ ਕਿ ਸਵੇਰ ਸਮੇਂ ਜਦੋਂ ਨਾਇਬ ਸਿੰਘ ਪੁੱਤਰ ਰਾਮ ਸਿੰਘ ਅਪਦੇ ਝੋਨੇ ਵਾਲੇ ਖੇਤ ਵਿਚ ਅਪਣੇ ਟਰੈਕਟਰ ਨਾਲ ਪਰਾਲੀ ਦੇ ਕਰਚਿਆਂ ਦੀ ਕਟਾਈ ਕਰ ਰਿਹਾ ਸੀ ਤਾਂ ਉਸ ਦਾ ਬੇਟਾ ਜਸ਼ਨ੍ਰੀਤ ਸਿੰਘ 15 ਨਾਲ ਟਰੈਕਟਰ ਦੇ ਡਗਾਰਡ 'ਤੇ ਬੈਠਾ ਸੀ ਕਿ ਅਚਾਨਕ ਬੱਚੇ ਦਾ ਪੈਰ ਤਿਲਕ ਗਿਆ ਜਿਸ ਕਰ ਕੇ ਬੱਚੇ ਟਰੈਕਟਰ ਦੇ ਟਾਇਰ ਅੱਗੇ ਡਿੱਗ ਗਿਆ। ਉਨ੍ਹਾਂ ਦਸਿਆ ਕਿ ਨਾਇਬ ਸਿੰਘ ਇਕਦਮ ਟਰੈਕਟਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਕਰਚੇ ਕੱਟਣ ਵਾਲੇ ਚੌਪਰ ਵਿਚ ਬੁਰੀ ਤਰ੍ਹਾਂ ਫਸਣ ਕਾਰਨ ਕੱਟਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਨੂੰ ਲੈ ਕੇ ਜਿਥੇ ਪਰਵਾਰ ਵਿਚ ਮਾਤਮ ਛਾ ਗਿਆ, ਉਥੇ ਹੀ ਪਿੰਡ ਵਾਸੀਆਂ ਨੂੰ ਵੀ ਇਸ ਖ਼ਬਰ ਨੇ ਝੰਜੋੜ ਰੱਖ ਦਿਤਾ।
ਫੋਟੋ ਨੰ: 12 ਪੀਏਟੀ 17