
3 ਸਾਲਾਂ ਤੋਂ ਅੱਖ-ਮਚੋਲੀ ਖੇਡ ਰਿਹਾ ਭਗੌੜਾ ਗ੍ਰਿਫ਼ਤਾਰ
ਮੁੱਲਾਂਪੁਰ ਦਾਖਾ, 12 ਨਵੰਬਰ (ਪਪ) : ਥਾਣਾ ਦਾਖਾ ਦੀ ਪੁਲਸ ਨੇ ਪਿਛਲੇ 3 ਸਾਲਾਂ ਤੋਂ ਭਗੌੜੇ ਸੁਨੀਲ ਕਾਲਾ ਪੁੱਤਰ ਸੁਭਾਸ਼ ਵਾਸੀ ਮੰਡੀ ਮੁੱਲਾਂਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਸੁਨੀਲ ਕਾਲਾ ਪਿਛਲੇ 3 ਸਾਲਾਂ ਤੋਂ ਮਾਣਯੋਗ ਅਦਾਲਤ ਤੋਂ ਭਗੌੜਾ ਸੀ। ਉਸ 'ਤੇ ਥਾਣਾ ਦਾਖਾ 'ਚ 2 ਅਤੇ ਜਗਰਾਓਂ 'ਚ 1 ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮਾ ਦਰਜ ਸੀ ਅਤੇ ਮੁਕੱਦਮਾ ਨੰਬਰ 398 ਮਿਤੀ, 23 ਦਸੰਬਰ 2017 ਥਾਣਾ ਦਾਖਾ ਵਿਖੇ 15/61/85 ਐਕਟ ਅਧੀਨ ਮਾਣਯੋਗ ਅਦਾਲਤ ਕਰਜੀਤ ਸਿੰਘ ਨੇ ਭਗੌੜਾ ਕਰਾਰ ਦਿੱਤਾ ਸੀ। ਗੁਪਤਾ ਸੂਚਨਾ ਦੇ ਅਧਾਰ 'ਤੇ ਏ. ਐੱਸ. ਆਈ. ਬਲਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਲਜ਼ਮ ਨੂੰ ਕਾਬੂ ਕੀਤਾ ਹੈ।