ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਛਿਟ ਪੁਟ ਘਟਨਾਵਾਂ ਤੋਂ ਬਿਨਾਂ ਅਮਨ ਅਮਾਨ ਨਾਲ ਮੁਕੰਮਲ
Published : Feb 14, 2021, 9:37 pm IST
Updated : Feb 15, 2021, 1:04 pm IST
SHARE ARTICLE
photo
photo

ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ,ਜਿੰਨਾਂ 'ਚ 15862 ਵੋਟਰ ਹਨ ਅਤੇ ਕੁੱਲ ਮਿਲਾਕੇ 83 ਪ੍ਰਤੀਸ਼ਤ ਦੇ ਲਗਭਗ , ਵੋਟਰਾਂ ਨੇ ਵੋਟਾਂ ਪੋਲ ਹੋਈਆ ਹਨ ।

ਚੰਡੀਗੜ੍ਹ :ਅੱਜ ਪੰਜਾਬ ਚ ਨਗਰ ਕੌਂਸਲ ਦੀਆਂ ਚੋਣਾਂ ਇਕ ਦੋ ਥਾਵਾਂ ਤੇ  ਹੋਈ ਹਿੰਸਾ ਤੋਂ ਬਾਅਦ ਪੁਣੇ ਵਿੱਚ ਮੁਕੰਮਲ ਹੋਈਆਂ ਹਨ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲੋਕਾਂ ਵਿਚ ਵੋਟਾਂ ਪਾਉਣ ਲਈ ਉਤਸ਼ਾਹ ਪਾਇਆ ਗਿਆ । ਚੋਣਾਂ ਕਰਵਾਉਣ ਲਈ ਕੁੱਲ 145 ਰਿਟਰਨਿੰਗ ਅਧਿਕਾਰੀ ਅਤੇ 145 ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਚੋਣਾਂ ਦੇ ਸ਼ਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦੇ 30 ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਏ ਸਨ ਅਤੇ ਕੁੱਲ ਛੇ ਪੁਲਿਸ ਅਧਿਕਾਰੀ ਨਿਗਰਾਨ ਨਿਯੁਕਤ ਕੀਤੇ ਗਏ । ਪੰਜਾਬ ਦੇ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਅੱਠ ਮਿਉਂਸਪਲ ਕਾਰਪੋਰੇਸ਼ਨਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਸ਼ੈਡਿਉਲ ਦੇ ਅਨੁਸਾਰ ਹੋਈਆਂ । ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਨ ‘ਤੇ ਪੁਲਿਸ ਪ੍ਸ਼ਾਸਨ ਨੇ ਸੁੱਖ ਦਾ ਸਾਹ ਲਿਆ। 

photophotoਨਗਰ ਕੌਂਸਲ ਕੋਟਫੱਤਾ ਅਤੇ ਨਗਰ ਪੰਚਾਇਤ ਕੋਟਸ਼ਮੀਰ ਲਈ ਵੋਟਾਂ ਅਮਨ ਅਮਾਨ ਨਾਲ ਪਈਆਂ,ਕਿਤੇ ਵੀ ਕਿਸੇ ਕਿਸਮ ਦਾ ਲੜਾਈ ਝਗੜਾ ਹੋਣ ਦੀਆਂ ਖਬਰਾਂ ਨਹੀਂ ਮਿਲੀਆਂ । ਕੋਟਫੱਤਾ ਦੇ 11 ਵਾਰਡਾਂ ਵਿੱਚੋਂ ਵਾਰਡ ਨੰਬਰ 1 ਤੋਂ 521 ਵਿੱਚੋਂ 428,ਵਾਰਡ-2 ਤੋਂ 620 ਵਿੱਚੋਂ 523, ਵਾਰਡ-3 ਤੋਂ 519 ਵਿੱਚੋਂ 446, ਵਾਰਡ -4 ਤੋਂ 391 ਵਿੱਚੋਂ 349, ਵਾਰਡ-5 ਤੋਂ 518 ਵਿੱਚੋਂ 459,ਵਾਰਡ-6 ਤੋਂ 584 ਵਿੱਚੋਂ 484, ਵਾਰਡ-7 ਤੋਂ 470 ਵਿੱਚੋਂ 420,ਵਾਰਡ-8 ਤੋਂ 496 ਵਿੱਚੋਂ 441ਵਾਰਡ-9 ਤੋਂ583 ਵਿੱਚੋਂ 499,ਵਾਰਡ-10 ਤੋਂ 562 ਵਿੱਚੋਂ 499 ਅਤੇ ਵਾਰਡ-11ਤੋਂ 533 ਵਿੱਚੋਂ 463 ਵੋਟਾਂ ਪਈਆਂ । ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਪਰਿਵਾਰ ਸਮੇਤ ਪਿੰਡ ਪਹੁੰਚ ਕੇ ਵੋਟ ਪਾਈ।

photophotoਨਗਰ ਕੌਂਸਲ ਪੱਟੀ ਦੀਆਂ ਚੋਣਾਂ ਛਿਟ ਪੁਟ ਘਟਨਾਵਾਂ ਤੋਂ ਬਿਨਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਧੂਰੀ, ਐੱਸ.ਡੀ.ਐਮ ਪੱਟੀ ਰਾਜੇਸ਼ ਸ਼ਰਮਾ, ਡੀ.ਐੱਸ.ਪੀ ਪੱਟੀ ਕੁਲਜਿੰਦਰ ਸਿੰਘ ਵੱਲੋਂ ਵੱਖ ਵੱਖ ਬੂਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਕਮ ਜ਼ਿਲ੍ਹਾ ਚੋਣ ਅਧਿਕਾਰੀ ਕੁਲਵੰਤ ਸਿੰਘ ਧੂਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੇ ਹਰ ਬੂਥ ‘ਤੇ ਸਰਕਾਰ ਵੱਲੋਂ ਪ੍ਰਾਈਵੇਟ ਤੌਰ ਤੇ ਆਪਣੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਸੀ । ਇਸ ਮੌਕੇ ਚੋਣ ਅਧਿਕਾਰੀ ਕਮ ਐਸ.ਡੀ.ਐਮ ਪੱਟੀ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿੱਚ ਹੁਣ ਤੱਕ 63 ਪ੍ਰਤੀਸ਼ਤ ਦੇ ਲਗਪਗ ਵੋਟਾਂ ਪੋਲ ਹੋਈਆਂ ਹਨ ।

photophotoਸੂਬੇ 'ਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਧੂਰੀ ਵਿਖੇ ਕੁੱਝ ਵਿਅਕਤੀਆਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਅਤੇ ਉਸ ਦੇ ਇਕ ਸਾਥੀ ਗੌਰਵ ਬਾਂਸਲ ਪਿੰਦੂ ਨਾਲ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ । ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ਨੂੰ ਲੋਕਤੰਤਰ ਦੇ ਇਤਿਹਾਸ ਵਿਚ ਕਾਲਾ ਦਿਨ ਦੱਸਦਿਆਂ ਕਿਹਾ ਕਿ ਸਰਕਾਰ ਆਪਣੀ ਬੌਖਲਾਹਟ ਦਾ ਸਬੂਤ ਦੇ ਰਹੀ ਹੈ। ਆਪ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਉਸ ਉੱਤੇ ਜਾਨਲੇਵਾ ਹਮਲਾ ਹੋਇਆ ਹੈ, ਜੇਕਰ ਉਹ ਭੱਜ ਕੇ ਆਪਣੀ ਜਾਨ ਨਾ ਬਚਾਉਂਦੇ ਤਾਂ ਉਨ੍ਹਾਂ ਦਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ । ਅਰਨੀਵਾਲਾ ਨਗਰ ਪੰਚਾਇਤ ਵਿਚ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਨੇ ਮੰਡੀ ਅਰਨੀਵਾਲਾ ਵਿਚ ਮਲੋਟ ਰੋਡ 'ਤੇ ਧਰਨਾ ਸ਼ੁਰੂ ਕਰ ਦਿੱਤਾ ਹੈ । ਆਪ ਆਗੂਆਂ ਦਾ ਦੋਸ਼ ਹੈ ਕਿ ਕਾਂਗਰਸ ਵਲੋਂ ਕਈ ਬੂਥਾਂ 'ਤੇ ਕਬਜ਼ੇ ਕਰਕੇ ਵੋਟਾਂ ਪਾਈਆਂ ਹਨ। 

photophotoਤਪਾ ਮੰਡੀ ਨਗਰ ਕੌਂਸਲ ਚੋਣਾਂ ਦਾ ਕੰਮ ਆਪਸੀ ਭਾਈਚਾਰਕ ਸਾਂਝ ,ਪੁਲਿਸ ਪ੍ਰਸ਼ਾਸਨ ਅਤੇ ਪੋਲਿੰਗ ਅਧਿਕਾਰੀਆਂ ਦੇ ਸਹਿਯੋਗ ਨਾਲ ਅਮਨ ਅਮਾਨ ਨਾਲ ਨੇਪਰੇ ਚੜ੍ਹ ਚੁੱਕਾ ਹੈ ਅਤੇ ਕਿਸੇ ਪਾਸੇ ਅਣਸੁਖਾਵੀਂ ਘਟਨਾ ਨਹੀ ਵੇਖਣ ਨੂੰ ਮਿਲੀ । ਇੱਥੇ ਦੱਸਣਯੋਗ ਕਿ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ,ਜਿੰਨਾਂ 'ਚ 15862 ਵੋਟਰ ਹਨ ਅਤੇ ਕੁੱਲ ਮਿਲਾਕੇ 83 ਪ੍ਰਤੀਸ਼ਤ ਦੇ ਲਗਭਗ , ਵੋਟਰਾਂ ਨੇ ਵੋਟਾਂ ਪੋਲ ਹੋਈਆ ਹਨ । ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਨੇ ਇਕ ਜਾਰੀ ਬਿਆਨ ਵਿਚ ਕਿਹਾ ਕਿ ਕਿਹਾ ਗਿਆ ਹੈ ਕਿ 8 ਨਗਰ ਨਿਗਮਾਂ ਲਈ 400 ਮੈਂਬਰ ਚੁਣੇ ਜਾਣਗੇ ਅਤੇ ਰਾਜ ਵਿਚ 109 ਨਗਰ ਕੌਂਸਲਾਂ / ਨਗਰ ਪੰਚਾਇਤਾਂ ਲਈ 1,902 ਮੈਂਬਰ ਚੁਣੇ ਜਾਣਗੇ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਚੋਣਾਂ ਵਿੱਚ forਰਤਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement