
24 ਘੰਟਿਆਂ 'ਚ 1 ਪੁਲਿਸ ਅਫ਼ਸਰ ਸਣੇ 6 ਨਵੇਂ ਪਾਜ਼ੇਟਿਵ ਮਾਮਲੇ
ਚੰਡੀਗੜ੍ਹ, 13 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਅੱਜ ਸ਼ਾਮ ਤਕ ਕੋਰੋਨਾ ਵਾਇਰਸ ਦੇ 6 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਸੂਬੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 176 ਤੱਕ ਪਹੁੰਚ ਗਈ ਹੈ। ਅੱਜ ਆਏ ਨਵੇਂ ਪਾਜ਼ੇਟਿਵ ਕੇਸਾਂ 'ਚ ਲੁਧਿਆਣਾ ਨਾਲ ਸਬੰਧਤ ਇਕ ਡੀ.ਐਸ.ਪੀ. ਰੈਂਕ ਦਾ ਪੁਲਸ ਅਧਿਕਾਰੀ ਵੀ ਸ਼ਾਮਲ ਹੈ, ਜੋ ਵੈਂਟੀਲੇਟਰ ਉਪਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਅੱਜ 2 ਹੋਰ ਪੀੜਤਾਂ ਦੇ ਠੀਕ ਹੋਣ ਨਾਲ ਹੁਣ ਤਕ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ 25 ਹੋ ਗਈ ਹੈ। ਅੱਜ ਜ਼ਿਲ੍ਹਾ ਜਲੰਧਰ ਤੋਂ 1, ਪਠਾਨਕੋਟ ਤੋਂ 2 ਅਤ ਜ਼ਿਲ੍ਹਾ ਮੋਹਾਲੀ ਤੋਂ 1 ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਤਰ੍ਹਾਂ ਜ਼ਿਲ੍ਹਾ ਮੋਹਾਲੀ ਵਿਚ ਸੱਭ ਛੋਂ ਵਧ 54 ਪਾਜ਼ੇਟਿਵ ਕੇਸ ਹੋ ਗਏ ਹਨ। ਸ਼ੱਕੀ ਕੇਸਾਂ 'ਚੋਂ 446 ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਕੁੱਲ 176 ਪ੍ਰਾਜ਼ੇਟਿਵ ਕੇਸਾਂ 'ਚੋਂ 2 ਆਕਸੀਜਨ ਦੀ ਸਪੋਰਟ 'ਤੇ ਵੀ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੋਹਾਲੀ ਤੋਂ ਬਾਅਦ 24 ਪਾਜ਼ੇਟਿਵ ਕੇਸਾਂ ਨਾਲ ਹੁਣ ਜ਼ਿਲ੍ਹਾ ਜਲੰਧਰ ਦੂਜੇ ਸਥਾਨ 'ਤੇ ਹੈ। ਜਦ ਕਿ ਪਠਾਨਕੋਟ 'ਚ ਵੀ 18 ਪਾਜ਼ੇਟਿਵ ਕੇਸ ਹੋ ਚੁੱਕੇ ਹਨ। ਇਸ ਸਮੇਂ ਕੋਰੋਨਾ ਨਾਲ ਸੂਬੇ ਦੇ 17 ਜ਼ਿਲ੍ਹੇ ਪ੍ਰਭਾਵਤ ਹੋ ਚੁਕੇ ਹਨ।
File photo
ਪੀ.ਪੀ.ਈ ਕਿੱਟਾਂ ਤੇ ਐਨ.95 ਮਾਸਕ ਦੇਣ ਦੀ ਮੰਗ
108 ਐਂਬੂਲੈਂਸ ਦੇ ਡਰਾਈਵਰ ਤੇ ਫ਼ਾਰਮਸਿਸਟ ਬਿਨਾਂ ਸੇਫ਼ਟੀ
ਚੰਡੀਗੜ੍ਹ, 13 ਅਪ੍ਰੈਲ (ਗੁਰਉਪਦੇਸ਼ ਭੁੱਲਰ): ਜਿਥੇ ਮੁਲਕ ਬਹੁਤ ਹੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ ਉਥੇ ਸਿਹਤ ਵਿਭਾਗ ਦੀ ਸਭ ਤੋਂ ਪਹਿਲੀ ਕੜੀ ਐਬੂਲੈਂਸ 108 ਸਰਵਿਸ ਬੁਰੀ ਤਰ•ਾਂ ਠੇਕੇਦਾਰ ਅਤੇ ਸੁਰਕਾਰ ਵਿਚਾਲੇ ਬੁਰੀ ਤਰ•ਾ ਪਿਸ ਰਿਹਾ ਹੈ। ਅੱਜ ਪੰਜਾਬ ਅੰਦਰ 108 ਐਬੂਲੈਸ ਲੋਕਾਂ ਦੀ ਸੇਵਾ ਕਰ ਰਹੀ ਹੈ। ਪ੍ਰੰਤੂ ਹਰ ਇੱਕ ਐਬੂਲੈਂਸ ਤੇ ਤਾਇਨਾਤ ਇੱਕ ਡਰਾਇਵਰ ਤੇ ਇੱਕ ਫਾਰਮਸਿਸਟ ਬਿਨਾ ਕਿਸੇ ਸੇਫਟੀ ਤੋਂ ਮਰੀਜਾਂ ਨਾਲ ਜੂਝ ਰਹੇ ਹਨ। ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੀ ਸੂਬਾ ਪ੍ਰਦਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਸਖਤ ਸਬਦ ਵਿੱਚ ਨਿਖੇਧੀ ਕਰਦਿਆਂ ਇਹਨਾਂ 1200 ਡਰਾਇਵਰਾਂ ਤੇ ਫਾਰਮਸਿਸਟਾ ਨੂੰ ਤੁਰੰਤ ਪੀ.ਪੀ.ਈ ਕਿੱਟਾ ਅਤੇ ਐਨ 95 ਮਾਸਕ ਜਾਰੀ ਕਰਨ ਦੀ ਮੰਗ ਕੀਤੀ।
ਇੰਜ. ਸਿੱਧੂ ਨੇ ਦਸਿਆ ਕਿ ਸਰਕਾਰ 1.40000 ਰੁਪਏ ਪਰ ਐਬੂਲੈਂਸ ਠੇਕੇਦਾਰ ਨੂੰ ਹਰ ਮਹੀਨੇ ਪੈ ਕਰਦੀ । ਇੰਜ. ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਪੁਰਜੋਰ ਸਬਦਾ ਚ ਮੰਗ ਕੀਤੀ ਕਿ ਇਹ ਐਬੁਲੈਂਸ ਡਰਾਈਵਰਾਂ ਨੂੰ ਤੇ ਫਾਰਮਸਿਸਟਾ ਨੂੰ ਜੋ ਕਿ ਇਸ ਬਿਮਾਰੀ ਵਿੱਚ ਪਹਿਲੀ ਕੜੀ ਵਜੋ ਕੰਮ ਕਰ ਰਹੇ ਹਨ। ਇਹਨਾਂ ਨੂੰ ਤੁਰੰਤ ਪੀ.ਪੀ.ਈ ਕਿੱਟਾ ਐਨ 95 ਮਾਸਕ ਸੈਨੇਟਾਇਜਰ ਤੇ ਹੈਨਡ ਗਲੋਬਜ ਵਿੱਤੇ ਜਾਣ ਤੇ ਇਸ ਸਟਾਫ ਦੇ ਸਮੇਂ ਸਮੇਂ ਸਿਰ ਕੋਰੋਨਾ ਲਈ ਭੀ ਜਾਂਚ ਹੋਈ ਚਾਹੀਦੀ ਹੈ। ਕਿਉਂਕਿ ਜਦ ਇਹ ਮਰੀਜ ਨੂੰ ਲੈ ਕੇ ਆਉਦੇ ਹਨ ਉਸ ਸਮੇਂ ਇਹ ਪਤਾ ਨਹੀਂ ਹੁੰਦਾ ਕਿ ਮਰੀਜ ਕੋਰੋਨਾ ਤੋਂ ਪੀੜਤ ਹੈ ਜਾ ਆਮ ਬਿਮਾਰੀ ਨਾਲ ਜੂਝ ਰਿਹਾ ਹੈ।