
ਪਿੰਡ ਮੱਲੀਆਂ ਦੇ ਗੁਰਦੁਆਰੇ ਦੇ ਨਜ਼ਦੀਕ ਸੰਗਤ ਦੀ ਸਹੂਲਤ ਲਈ ਬਣਾਏ ਬਾਥਰੂਮ ਵਿਚ ਇਕ ਨਸ਼ੇੜੀ ਨੌਜਵਾਨ ਦੀ ਆਪਣੀ ਬਾਂਹ ਵਿਚ ਟੀਕਾ ਲਾਉਣ ਵੇਲੇ ਮੌਕੇ ਉਪਰ ਹੀ ਮੌਤ ਹੋ ਗਈ.....
ਟਾਂਗਰਾ : ਪਿੰਡ ਮੱਲੀਆਂ ਦੇ ਗੁਰਦੁਆਰੇ ਦੇ ਨਜ਼ਦੀਕ ਸੰਗਤ ਦੀ ਸਹੂਲਤ ਲਈ ਬਣਾਏ ਬਾਥਰੂਮ ਵਿਚ ਇਕ ਨਸ਼ੇੜੀ ਨੌਜਵਾਨ ਦੀ ਆਪਣੀ ਬਾਂਹ ਵਿਚ ਟੀਕਾ ਲਾਉਣ ਵੇਲੇ ਮੌਕੇ ਉਪਰ ਹੀ ਮੌਤ ਹੋ ਗਈ। ਇਸ ਦਾ ਪਤਾ ਲਗਣ 'ਤੇ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਲੋਂ ਤੁਰੰਤ ਥਾਣਾ ਜੰਡਿਆਲਾ ਗੁਰੂ ਨੂੰ ਸੂਚਿਤ ਕੀਤਾ ਗਿਆ ਜਿਸ ਬਾਅਦ ਮੌਕੇ ਦਾ ਜਾਇਜ਼ਾ ਲੈਣ ਲਈ ਡੀਐਸਪੀ ਗੁਰਮੀਤ ਸਿੰਘ, ਐਸਐਚਓ ਸ਼ਮਿੰਦਰਜੀਤ ਸਿੰਘ ਪੁਲੀਸ ਫੋਰਸ ਸਮੇਤ ਪਹੁੰਚ ਗਏ। ਲਾਸ਼ ਦੇ ਨਜ਼ਦੀਕ ਕਿਸੇ ਨੂੰ ਵੀ ਜਾਣ ਨਹੀਂ ਦਿਤਾ ਗਿਆ। ਐਸਐਸਪੀ ਪਰਮਪਾਲ ਸਿੰਘ ਦੇ ਆਉਣ 'ਤੇ ਲਾਸ਼ ਨੂੰ ਬਾਹਰ ਕੱਢਿਆ ਗਿਆ।
ਬਾਅਦ ਦੁਪਹਿਰ ਉਸ ਦੀ ਪਹਿਚਾਣ ਹਿਮਾਂਸ਼ੂ ਉਰਫ ਸੰਨੀ ਸਪੁੱਤਰ ਰਾਜਿੰਦਰ ਕੁਮਾਰ, ਗਹਿਰੀ ਮੰਡੀ ਵਜੋਂ ਹੋ ਗਈ ਸੀ। ਇਹ ਪੁੱਛੇ ਜਾਣ ਕਿ ਪਿਛਲੇ ਦਿਨੀਂ ਥਾਣਾ ਖਿਲਚੀਆਂ ਅਧੀਨ ਪੈਂਦੇ ਵਡਾਲਾ ਕਲਾਂ ਪਿੰਡ ਦੇ ਸ਼ਮਿੰਦਰ ਸਿੰਘ ਪੁਤਰ ਬਲਵਿੰਦਰ ਸਿੰਘ ਵੱਲੋਂ ਪੁਲੀਸ 'ਤੇ ਲਗਾਏ ਦੋਸ਼ ਕਿ ਉਹ ਪਹਿਲਾਂ ਨਸ਼ੇ ਕਰਨ ਦਾ ਆਦੀ ਸੀ ਅਤੇ ਹੁਣ ਨਸ਼ੇ ਛੱਡ ਚੁਕਾ ਹੈ ਪਰ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੇ ਵਿਰੁਧ ਕਾਰਵਾਈ ਕਰਨ ਸਮਂੇ ਇਸ ਤਰਾਂ ਦੀ ਇਲਜ਼ਾਮਬਾਜੀ ਕੀਤੀ ਜਾਂਦੀ ਹੈ। ਪੁਲੀਸ ਨੇ ਪਤਾ ਲਗਣ 'ਤੇ ਕਾਰਵਾਈ ਕਰਨੀ ਹੀ ਹੋਵੇਗੀ।