
ਭੰਗਾਲਾ ਚੁੰਗੀ ਸਥਿਤ ਦੁਕਾਨਾਂ ਵਿੱਚ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ।
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ/ਗੁਰਦੇਵ ਸਿੰਘ) : ਭੁੱਖ ਹੜਤਾਲ 'ਤੇ ਬੈਠੇ ਸਥਾਨਕ ਵਾਰਡ ਨੰਬਰ-15 ਦੇ ਕੌਂਸਲਰ ਤੇ ਅਕਾਲੀ ਦਲ 'ਐੱਸ.ਸੀ. ਵਿੰਗ' ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਾਸ਼ਾ ਨੂੰ ਬੀਤੀ ਰਾਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਵਾਰਡ 'ਚ ਰਾਸ਼ਨ ਦੀ ਵੰਡ ਨੂੰ ਲੈ ਕੇ 'ਪਾਸ਼ਾ' ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ।
ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਤੇਜਿੰਦਰਪਾਲ ਸਿੰਘ ਅਨੁਸਾਰ 12 ਅਪ੍ਰੈਲ 2020 ਨੂੰ ਦਫ਼ਤਰ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਪਰਮਿੰਦਰ ਪਾਸ਼ਾ ਵਾਰਡ ਨੰਬਰ-15 ਵਿਚ ਬੈਠਾ ਹੈ। ਵਾਰਡ ਨੰਬਰ-15 'ਚ ਗੁਰਮੀਤ ਸਿੰਘ ਐਸਡੀਓ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮ. ਸ੍ਰੀ ਮੁਕਤਸਰ ਸਾਹਿਬ ਜੋ ਕਿ ਰਾਸ਼ਨ ਵੰਡ ਰਹੇ ਸਨ ਤਾਂ ਜਦੋਂ ਉਹ ਵੈਰੀਫਿਕੇਸ਼ਨ ਕਰਨ ਗਏ ਤਾਂ ਪਰਮਿੰਦਰ ਪਾਸ਼ਾ ਨੇ ਐਸ.ਡੀ.ਓ. ਗੁਰਮੀਤ ਸਿੰਘ ਨੂੰ ਬੇਲੋੜਾ ਜਵਾਬ ਦੇ ਕੇ ਡਿਊਟੀ ਵਿਚ ਰੁਕਾਵਟ ਪਾਈ।
File photo
ਅਜਿਹਾ ਕਰ ਕੇ ਪਾਸ਼ਾ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਥਾਣਾ ਸਿਟੀ ਪੁਲਿਸ ਨੇ ਪਰਮਿੰਦਰ ਪਾਸ਼ਾ ਨੂੰ ਗ੍ਰਿਫ਼ਤਾਰ ਕਰ ਕੇ ਅ/ਧ 188,353,186 ਆਈਪੀਸੀ51 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਪਾਸ਼ਾ ਜੇਲ੍ਹ 'ਚ ਵੀ ਭੁੱਖ ਹੜਤਾਲ 'ਤੇ ਬੈਠੇ ਹਨ ਤੇ ਇਸ ਗੱਲ 'ਤੇ ਅੜੇ ਹਨ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭੁੱਖ ਹੜਤਾਲ ਜਾਰੀ ਰੱਖਣਗੇ।
ਮੁਕੇਰੀਆਂ, 14 ਅਪ੍ਰੈਲ (ਹਰਦੀਪ ਸਿੰਘ ਭੰਮਰਾ): ਜਿਥੇ ਇਕ ਪਾਸੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਭਰ ਵਿਚ ਕਰਫ਼ਿਊ ਲੱਗੇ ਹੋਣ ਕਰ ਕੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਹਲਕੇ ਅੰਦਰ ਚੋਰ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸਫ਼ਲ ਹੋ ਰਹੇ ਹਨ। ਬੀਤੇ ਦਿਨੀਂ ਕਰਫ਼ਿਊ ਦੌਰਾਨ ਉਪਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ (ਔਲੀਪੁਰ) ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਚੋਰਾਂ ਵੱਲੋਂ ਸ਼ਰਾਬ ਚੋਰੀ ਕਰ ਲਏ ਜਾਣ ਤੋਂ ਬਾਅਦ ਮੁਕੇਰੀਆਂ ਦੀ ਭੰਗਾਲਾ ਚੁੰਗੀ ਨੇੜੇ ਸਥਿਤ ਦੁਕਾਨ ਚੋਂ ਕਰੀਬ 50 ਬੋਰੀਆਂ ਖੰਡ ਤੇ ਪਿੰਡ ਫਿਰੋਜ਼ਪੁਰ ਤੋਂ ਗੁੱਜਰਾਂ ਦੀ ਸ਼ੈੱਡ ਤੋਂ ਗਾਡਰ ਚੋਰੀ ਕਰਨ ਉਪਰੰਤ ਹੁਣ ਚੋਰਾਂ ਨੇ ਇੱਕ ਜੂਸ ਤੇ ਕਨਫ਼ੈਕਸ਼ਨਰੀ ਦੀ ਦੁਕਾਨ ਸਮੇਤ ਇਕ ਪ੍ਰਿਟਿੰਗ ਆਰਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ।
ਦੁਕਾਨਦਾਰ ਰਵੀ ਕੁਮਾਰ ਪੁੱਤਰ ਸਤਪਾਲ ਨੇ ਦਸਿਆ ਕਿ ਭੰਗਾਲਾ ਚੁੰਗੀ ਮੁਕੇਰੀਆਂ ਨੇੜੇ ਉਨ੍ਹਾਂ ਦੀ ਜੂਸ ਤੇ ਕਨਫੈਕਸ਼ਨਰੀ ਸਮਾਨ ਦੀ ਦੁਕਾਨ ਹੈ ਜੋ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਦੌਰਾਨ ਬੰਦ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਰਾਤ ਚੋਰ ਦੁਕਾਨ ਵਿਚੋਂ 1400 ਰੁਪਏ ਦੀ ਨਕਦੀ ਸਮੇਤ ਹੋਰ ਖਾਣ-ਪੀਣ ਦਾ ਕੀਮਤੀ ਸਮਾਨ ਚੋਰੀ ਕਰ ਕੇ ਰਫੂਚੱਕਰ ਹੋ ਗਏ। ਇਸੇ ਤਰ੍ਹਾਂ ਉਕਤ ਦੁਕਾਨ ਦੇ ਨਾਲ ਲਗਦੀ ਸੌਰਵ ਆਰਟ ਦੀ ਦੁਕਾਨ ਵਿਚੋਂ ਵੀ ਚੋਰਾਂ ਵੱਲੋਂ ਨਕਦੀ ਚੋਰੀ ਕਰ ਲਈ ਗਈ। ਮਾਲਕ ਸੌਰਵ ਪੁੱਤਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਦੀ ਉਪਰਲੀ ਮੰਜਿਲ ਦਾ ਦਰਵਾਜ਼ਾ ਤੋੜ ਕੇ ਅੰਦਰ ਪਈ ਨਕਦੀ ਚੋਰੀ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਥਾਣਾ ਪੁਲਿਸ ਮੁਕੇਰੀਆਂ ਨੂੰ ਸੂਚਿਤ ਕੀਤਾ ਗਿਆ ਹੈ।