
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ
ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਘਨੌਰ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ- ਘਨੌਰ ਹਲਕੇ ਦੀਆਂ 195 ਕਿ:ਮੀ ਸੜਕਾਂ 96 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਮੰਡੋਲੀ ਅਤੇ ਪੱਬਰਾ ਵਿਖੇ 409 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ।
ਨਵਾਂ ਬੀ ਡੀ ਓ ਬਲਾਕ ਸ਼ੰਭੂ ਦੇ ਨਾਮ ਤੇ ਬਣਾਇਆ ਜਾ ਰਿਹਾ ਹੈ। 5 ਕਰੋੜ ਦੀ ਲਾਗਤ ਨਾਲ ਅਨਾਜ ਘਨੌਰ ਮੰਡੀ ਦਾ ਨਵੀਨੀਕਰਨ ਜਾਰੀ ਹੈ। ਘਨੌਰ ਹਲਕੇ ਵਿਚ ਸਿੰਚਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ 11.83 ਕਰੋੜ ਰੁਪਏ ਦੀ ਲਾਗਤ ਨਾਲ ਬਨੂੜ ਡਿਸਟ੍ਰੀਬਿਊਟਰੀ ਦੀ ਉਸਾਰੀ ਦਾ ਕੰਮ ਵੀ ਜਾਰੀ ਹੈ। ਇਸ ਸ਼ਹਿਰ ਦੇ ਸੀਵਰੇਜ, ਸੜਕਾਂ ਅਤੇ ਬਿਜਲੀ ਪ੍ਰਬੰਧ ਨੂੰ ਵਧੀਆ ਬਣਾਉਣ ਲਈ 4 ਕਰੋੜ 74 ਲੱਖ ਰੁਪਏ ਖਰਚ ਕੀਤੇ ਗਏ ਹਨ। ਪਿੰਡਾਂ ਦੀਆਂ ਗਲੀਆਂ, ਨਾਲੀਆਂ ਸ਼ਮਸ਼ਾਨਘਾਟਾਂ, ਧਰਮਸ਼ਾਲਾ ਅਤੇ ਛੱਪੜਾਂ ਦੇ ਲਈ ਕੁੱਲ 21.75 ਕਰੋੜ ਰੁਪਏ ਖਰਚ ਕੀਤੇ ਗਏ।
Ghanaur
ਹਲਕਾ ਘਨੌਰ ਦੇ ਉਲੀਕੇ ਗਏ ਮੁੱਖ ਕੰਮ-
1. ਲੜਕੀਆਂ ਲਈ ਘਨੌਰ ਵਿਖੇ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ।
2. ਘਨੌਰ ਵਿਖੇ ਆਈ.ਟੀ.ਆਈ ਕਾਲਜ ਦੀ ਸਥਾਪਨਾ।
3. ਸਿਵਲ ਹਸਪਤਾਲ ਦੀ ਨਵੀਨੀਕਰਨ।
4. ਸੂਏ ਅਤੇ ਖਾਲਾਂ ਨੂੰ ਪੱਕੇ ਕਰਨਾ।
5. ਪਿੰਡਾਂ ਦੀਆਂ ਬਾਕੀ ਬਚੀਆਂ ਫਿਰਨੀਆਂ ਨੂੰ ਪੱਕਾ ਕਰਵਾਉਣਾ।