
ਕਿਹਾ, ਲੁਧਿਆਣਾ, ਜਲੰਧਰ ਤੇ ਪਟਿਆਲਾ 'ਚ ਕੋਰੋਨਾ ਸਿਖ਼ਰ 'ਤੇ, ਕਰਫ਼ਿਊ ਦਾ ਸਮਾਂ ਰਾਤ 9 ਤੋਂ ਸਵੇਰੇ 5 ਵਜੇ ਕੀਤਾ
ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਤੇਜ਼ੀ ਨਾਲ ਵਧ ਰਹੇ ਕੇਸਾਂ ਬਾਅਦ ਲੁਧਿਆਣਾ, ਜਲੰਧਰ ਤੇ ਪਟਿਆਲਾ ਵਿਚ ਕੋਰੋਨਾ ਮਹਾਂਮਾਰੀ ਸਿਖ਼ਰ 'ਤੇ ਹੈ। ਉਨ੍ਹਾਂ ਇਨ੍ਹਾਂ ਤਿੰਨੇ ਵੱਡੇ ਸ਼ਹਿਰਾਂ ਵਿਚ ਕਰਫ਼ਿਊ ਹੁਣ ਪੂਰੀ ਸਖ਼ਤੀ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੋਈ ਰਾਤ 9 ਵਜੇ ਤੋਂ ਯਵੇਰੇ 5 ਵਜੇ ਤੱਕ ਘਰੋਂ ਨਹੀਂ ਨਿਕਲੇਗਾ। ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਹੋਵੇਗੀ ਪਰ ਐਮਰਜੈਂਸੀ ਸੇਵਾਵਾਂ ਤੇ ਬੀਮਾਰਾਂ ਨੂੰ ਛੋਟ ਹੋਵੇਗੀ।
Captain Amrinder Singh
ਅਪਣੇ ਸਪਤਾਹਿਕ ਫੇਸਬੁੱਕ ਪ੍ਰੋਗਰਾਮ ਵਿਚ ਸਵਾਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਛੱਡ ਹੋਰ ਕਿਸੇ ਨੂੰ ਬਿਨਾ ਜ਼ਰੂਰੀ ਕੰਮ ਇਸ ਸਮੇਂ ਇਧਰ ਉਤਰ ਨਹੀਂ ਘੁੰਮਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ ਵਿਚ ਰਾਤ ਦੇ ਕਰਫ਼ਿਊ ਦਾ ਇਹੋ ਸਮਾਂ ਹੋਵੇਗਾ ਅਤੇ ਵੀਕ ਐਂਡ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਦੋ ਹਫ਼ਤਿਆਂ ਬਾਅਦ ਸਥਿਤੀ ਦਾ ਰਿਵੀਊ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
Captain Amrinder Singh
ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ, ਮੈਰਿਜ ਪੈਲਸਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਤੈਨਾਤ ਹੋਣਗੀਆਂ। ਵਧੇਰੇ ਸੰਪਰਕ 'ਚ ਰਹਿਣ ਵਾਲੇ ਹਾਈ ਸੋਸ਼ਲ ਕੰਟੈਕਟਾਂ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਜ਼ਰੂਰੀ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜ਼ਿਲ੍ਹਾ ਅਮ੍ਰਿਤਸਰ ਨੇ ਸਥਿਤੀ 'ਤੇ ਕੰਟਰੋਲ ਕੀਤਾ ਹੈ, ਜਿਸ ਕਰ ਕੇ ਸਖ਼ਤ ਪਾਬੰਦੀਆਂ ਤੋਂ ਇਥੇ ਛੋਟ ਦਿਤੀ ਜਾਵੇਗੀ।
Captain Amrinder Singh
ਉਨ੍ਹਾਂ ਕਿਹਾ ਕਿ ਮਾਈਕਰੋ ਕਨਟੋਨਮੈਂਟ ਜ਼ੋਨਾਂ ਵਿਚ ਮੁਕੰਤਲ ਟੈਸਟ ਹੋਣਗੇ। ਉਨ੍ਹਾਂ ਮੁੜ ਕਿਹਾ ਕਿ ਮਾਸਕ ਪਾਉਣ ਤੇ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਇਸ ਨਾਲ ਅਸੀਂ ਕੋਰੋਨਾ 'ਤੇ ਕਾਬੂ ਪਾ ਸਕਦੇ ਹਾਂ। ਹਾਲੇ ਕੋਰੋਨਾ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿੰਨਾ ਵਧਣਾ ਜਾਂ ਘਟਣਾ ਜਾਂ ਕਦੋਂ ਖ਼ਤਮ ਹੋਣਾ ਹੈ।
Captain Amrinder Singh
ਗੁਰਪਤਵੰਤ ਪੰਨੂ ਨੂੰ ਦਿਤੀ ਚੁਣੌਤੀ- ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਖ਼ਾਲਿਸਤਾਨ ਮੁਹਿੰਮ ਬਾਰੇ ਸਖ਼ਤ ਰੁਖ਼ ਦਿਖਾਉਂਦਿਆਂ ਕੈਪਟਨ ਨੇ ਉਸ ਨੂੰ ਚੁਣੌਤੀ ਦਿਤੀ ਕਿ ਪੰਜਾਬ ਵਿਚ ਆ ਕੇ ਦਿਖਾ ਤਾਂ ਤੈਨੂੰ ਅਸੀਂ ਚੰਗੀ ਤਰ੍ਹਾਂ ਸਬਕ ਸਿਖਾ ਦਿਆਂਗੇ।
Captain Amrinder Singh
ਉਨ੍ਹਾਂ ਮੋਗਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਫੜ੍ਹ ਕੇ ਸਖ਼ਤ ਕਾਰਵਾਈ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੇ ਕੰਮ ਕਦੇ ਨਹੀਂ ਹੋਣ ਦਿਤੇ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਪੰਨੂ ਦੇ ਗਲਤ ਤੇ ਭਾਵੁਕ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਵੀ ਅਪੀਲ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।