ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ
Published : Nov 15, 2018, 12:51 pm IST
Updated : Nov 15, 2018, 12:51 pm IST
SHARE ARTICLE
Three people have suicides in different places of Punjab
Three people have suicides in different places of Punjab

ਪੰਜਾਬ ਦੇ ਤਿੰਨ ਵੱਖ-ਵੱਖ ਸਥਾਨਾਂ ਵਿਚ ਤਿੰਨ ਲੋਕਾਂ ਨੇ ਖ਼ੁਦਕੁਸ਼ੀ ਕਰ ਕੇ ਅਪਣੀ ਜਾਨ ਦੇ ਦਿਤੀ। ਪਹਿਲੀ ਘਟਨਾ ਲੁਧਿਆਣੇ ਦੀ...

ਲੁਧਿਆਣਾ (ਪੀਟੀਆਈ) : ਪੰਜਾਬ ਦੇ ਤਿੰਨ ਵੱਖ-ਵੱਖ ਸਥਾਨਾਂ ਵਿਚ ਤਿੰਨ ਲੋਕਾਂ ਨੇ ਖ਼ੁਦਕੁਸ਼ੀ ਕਰ ਕੇ ਅਪਣੀ ਜਾਨ ਦੇ ਦਿਤੀ। ਪਹਿਲੀ ਘਟਨਾ ਲੁਧਿਆਣੇ ਦੀ ਹੈ। ਇਥੋਂ ਦੇ ਸਲੇਮ ਟਾਬਰੀ ਦੇ ਨਿਊ ਅਮਨ ਨਗਰ ਸਥਿਤ ਭਗਵਾਨ ਕਲੋਨੀ ਇਲਾਕੇ ਵਿਚ ਬੁੱਧਵਾਰ ਦੀ ਦੁਪਹਿਰ 12 ਸਾਲ ਦੇ ਵਿਦਿਆਰਥੀ ਪ੍ਰਿਤਪਾਲ ਸਿੰਘ ਮਲਹੋਤਰਾ ਉਰਫ਼ ਪਾਰਸ ਨੇ ਅਪਣੇ ਘਰ ਵਿਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪਾਰਸ ਕੁਝ ਸਮਾਂ ਪਹਿਲਾਂ ਹੀ ਸਕੂਲ ਤੋਂ ਵਾਪਸ ਆਇਆ ਸੀ।

ਉਸ ਨੇ ਅਜੇ ਕੱਪੜੇ ਵੀ ਨਹੀਂ ਬਦਲੇ ਸੀ। ਮਾਂ ਜਦੋਂ ਖਾਣਾ ਲੈ ਕੇ ਕਮਰੇ ਵਿਚ ਗਈ ਤਾਂ ਉਸ ਨੂੰ ਘਟਨਾ ਦੇ ਬਾਰੇ ਪਤਾ ਚੱਲਿਆ। ਕਮਰੇ ਵਿਚ ਬੇਟੇ ਦੀ ਲਾਸ਼ ਲਮਕਦੀ ਵੇਖ ਉਸ ਦੇ ਹੋਸ਼ ਉੱਡ ਗਏ। ਆਲੇ ਦੁਆਲੇ ਦੇ ਲੋਕ ਪਾਰਸ ਨੂੰ ਇਕ ਨਿਜੀ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਦਾਣਾ ਮੰਡੀ ਵਿਚ ਇਕ ਆੜਤੀ ਦਾ ਕੰਮ ਕਰਨ ਵਾਲੇ ਸੁਖਵਿੰਦਰ ਮਲਹੋਤਰਾ  ਦਾ ਬੇਟਾ ਪਾਰਸ ਜਲੰਧਰ ਬਾਈਪਾਸ ਸਥਿਤ ਜੀਐਮਟੀ ਪਬਲਿਕ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ।

ਸਕੂਲ ਤੋਂ ਆਉਣ ਤੋਂ ਕੁੱਝ ਸਮੇਂ ਬਾਅਦ ਉਹ ਅਪਣੇ ਕਮਰੇ ਵਿਚ ਚਲਾ ਗਿਆ ਅਤੇ ਮਾਂ ਰਸੋਈ ਵਿਚ ਚੱਲੀ ਗਈ। ਮਾਂ ਜਦੋਂ ਉਹ ਖਾਣਾ ਲੈ ਕੇ ਅੰਦਰ ਗਈ ਤਾਂ ਵਿਦਿਆਰਥੀ ਪੱਖੇ ਨਾਲ ਲਮਕ ਰਿਹਾ ਸੀ। ਪੱਖਾ ਟੇੜਾ ਹੋ ਗਿਆ ਸੀ ਅਤੇ ਪਾਰਸ ਅੱਧਾ ਬੈਡ ‘ਤੇ ਸੀ ਅਤੇ ਅੱਧਾ ਲਮਕ ਰਿਹਾ ਸੀ। ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕਾਂ ਨੇ ਉਸ ਨੂੰ ਹੇਠਾਂ ਉਤਾਰਿਆ। ਉਥੇ ਹੀ ਸੰਗਰੂਰ ਦੇ ਪ੍ਰੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਇਕ ਔਰਤ ਨੇ ਘਰੇਲੂ ਹਿੰਸਾ ਕਾਰਨ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿਤੀ।

ਫਾਹਾ ਲਗਾਉਂਦੇ ਸਮੇਂ ਉਸ ਦੇ ਦੋ ਬੱਚੇ ਵੀ ਉਸ ਦੇ ਸਾਹਮਣੇ ਸਨ। ਜਾਣਕਾਰੀ ਦੇ ਮੁਤਾਬਕ ਟੋਹਾਨਾ ਦੇ ਪਿੰਡ ਤਲਵਾੜ ਨਿਵਾਸੀ ਕਰਨਵੀਰ ਸ਼ਰਮਾ ਅਪਣੀ ਪਤਨੀ ਅੰਜੂ ਰਾਣੀ ਦੇ ਨਾਲ ਪ੍ਰੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਨ੍ਹਾਂ ਦੇ ਦੋ ਬੱਚੇ ਢਾਈ ਸਾਲ ਦੀ ਕੁੜੀ ਅਤੇ ਚਾਰ ਸਾਲ ਦਾ ਮੁੰਡਾ ਹੈ। ਕਰਨਵੀਰ ਸ਼ਰਮਾ ਪ੍ਰਾਇਵੇਟ ਸਿਕਓਰਿਟੀ ਕੰਪਨੀ ਵਿਚ ਬਤੋਰ ਮੈਨੇਜਰ ਦੇ ਅਹੁਦੇ ਤੇ ਕੰਮ ਕਰਦਾ ਹੈ। ਬੁੱਧਵਾਰ ਨੂੰ ਉਹ ਬਠਿੰਡਾ ਵਿਚ ਕੰਪਨੀ ਦੀ ਇਕ ਬੈਠਕ ਵਿਚ ਸ਼ਾਮਿਲ ਹੋਣ ਗਿਆ ਸੀ।

ਸ਼ਾਮ ਦੇ ਸਮੇਂ ਉਸ ਦੇ ਦੋਵਾਂ ਬੱਚਿਆਂ ਨੇ ਰੌਲਾ ਪਾਇਆ। ਜਦੋਂ ਗੁਆਂਢੀ ਪਹੁੰਚੇ ਤਾਂ ਵੇਖਿਆ ਕਿ ਅੰਜੂ ਪੱਖੇ ਨਾਲ ਲਮਕ ਰਹੀ ਸੀ। ਥਾਣਾ ਸਿਟੀ-1 ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਲਾਸ਼ ਦੇ ਕੋਲ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕਾ ਦੇ ਪਤੀ ਕਰਨਵੀਰ ਨੇ ਪੁਲਿਸ ਨੂੰ ਇੰਨਾ ਹੀ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

ਬਟਾਲਾ ਦੇ ਡੇਰਾ ਰੋਡ ‘ਤੇ ਸਥਿਤ ਪਿੰਡ ਤਾਰਾਗੜ ਦੇ ਕੋਲ ਬੁੱਧਵਾਰ ਸਵੇਰੇ ਦੁਕਾਨ ਦੇ ਸ਼ਟਰ ਨਾਲ ਫਾਹਾ ਲਾ ਕੇ ਦੁਕਾਨਦਾਰ ਨੇ ਖ਼ੁਦਕੁਸ਼ੀ ਕਰ ਲਈ। ਜਦੋਂ ਕੁਝ ਦੇਰ ਤੱਕ ਸ਼ਟਰ ਨਹੀਂ ਖੁੱਲ੍ਹਾ ਤਾਂ ਆਸਪਾਸ ਦੇ ਦੁਕਾਨਦਾਰਾਂ ਨੇ ਸ਼ਟਰ ਖੋਲ੍ਹਿਆ। ਦੁਕਾਨਦਾਰ ਨੇ ਗਲੇ ਵਿਚ ਫਾਹਾ ਲਾ ਕੇ ਅਪਣਾ ਜੀਵਨ ਖ਼ਤਮ ਕਰ ਲਿਆ ਸੀ। ਜਾਣਕਾਰੀ ਦੇ ਮੁਤਾਬਕ ਪਿੰਡ ਕਰਵਾਲੀਆਂ ਦਾ ਰਹਿਣ ਵਾਲੇ ਬਲਕਾਰ ਸਿੰਘ (35) ਦੀ ਡੇਰਾ ਰੋਡ ‘ਤੇ ਪਿੰਡ ਤਾਰਾਗੜ ਦੇ ਮੋੜ ‘ਤੇ ਸਾਈਕਲ ਰਿਪੇਅਰ ਦੀ ਦੁਕਾਨ ਸੀ।

ਬਲਕਾਰ ਨੇ ਬੁੱਧਵਾਰ ਸਵੇਰੇ ਦੁਕਾਨ ਖੋਲ੍ਹੀ ਅਤੇ ਅੰਦਰ ਜਾ ਕੇ ਦੁਕਾਨ ਦੇ ਸ਼ਟਰ ਨਾਲ ਫਾਹਾ ਲਾ ਲਿਆ। ਜਦੋਂ ਤੱਕ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤੱਦ ਤੱਕ ਬਲਕਾਰ ਸਿੰਘ ਦੀ ਮੌਤ ਹੋ ਚੁੱਕੀ ਸੀ। ਆਸਪਾਸ ਦੇ ਦੁਕਾਨਦਾਰਾਂ ਨੇ ਬਲਕਾਰ ਦੇ ਪਰਵਾਰਕ ਮੈਬਰਾਂ ਨੂੰ ਸੂਚਿਤ ਕੀਤਾ। ਥਾਣਾ ਕਿਲਾ ਲਾਲ ਸਿੰਘ   ਦੇ ਐਸਐਚਓ ਅਮੋਲਕ ਸਿੰਘ ਨੇ ਦੱਸਿਆ ਕਿ ਪਰਵਾਰ ਵਾਲਿਆਂ ਵਲੋਂ ਇਸ ਦੇ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦਿਤੀ ਗਈ

ਜਦੋਂ ਪੁਲਿਸ ਬਲਬੀਰ ਸਿੰਘ ਦੇ ਘਰ ਪਹੁੰਚੀ ਤੱਦ ਤੱਕ ਘਰਵਾਲਿਆਂ ਨੇ ਬਲਬੀਰ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿਤਾ ਸੀ। ਐਸਐਚਓ ਨੇ ਦੱਸਿਆ ਕਿ ਘਰਵਾਲਿਆਂ ਨੇ ਪੁਲਿਸ ਨੂੰ ਕਿਹਾ ਕਿ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਇਸ ਲਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement