ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ
Published : Nov 15, 2022, 3:07 pm IST
Updated : Nov 15, 2022, 3:07 pm IST
SHARE ARTICLE
Search operation conducted by Punjab Police in different districts of Punjab
Search operation conducted by Punjab Police in different districts of Punjab

ਕੁੱਝ ਥਾਵਾਂ ਪੁਲਿਸ ਨੇ ਚੁਣੀਆਂ ਹਨ, ਜਿੱਥੇ ਸਰਚ ਜਾਰੀ ਰਹੇਗੀ

 

ਮੁਹਾਲੀ: ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸੂਬੇ ਭਰ 'ਚ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਨਵੇਂ ਨਿਯੁਕਤ ਪੁਲਿਸ ਕਮਿਸ਼ਨਰ ਮਨਦੀਪ ਸੰਧੂ ਨੇ ਕਾਰਜਭਾਰ ਸੰਭਾਲਦੇ ਹੋਏ ਪਹਿਲੇ ਹੀ ਦਿਨ ਵੱਡੀ ਕਾਰਵਾਈ ਕੀਤੀ ਹੈ। ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ 'ਚ ਪੀਰੂ ਬਾਂਦਾ ਕਾਲੋਨੀ ਅਤੇ ਘੋੜਾ ਕਾਲੋਨੀ 'ਚ ਨਸ਼ੇ ਦੇ ਖ਼ਿਲਾਫ਼ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਖੰਨਾ 'ਚ ਡੀ. ਆਈ. ਜੀ. ਇੰਟੈਲੀਜੈਂਸ ਬਾਬੂ ਲਾਲ ਮੀਨਾ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਬਾਰੇ ਘਰਾਂ ਅਤੇ ਖੇਤਾਂ 'ਚ ਸਰਚ ਮੁਹਿੰਮ ਚਲਾਈ ਗਈ। ਡੀ. ਆਈ. ਜੀ ਮੀਨਾ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਮਕਸਦ ਮਾੜੇ ਅਨਸਰਾਂ ਅੰਦਰ ਪੁਲਿਸ ਦੀ ਦਹਿਸ਼ਤ ਬਰਕਰਾਰ ਰੱਖਣਾ ਹੈ।

ਅੰਮ੍ਰਿਤਸਰ ਦੇ ਇਲਾਕਾ ਅੰਨਗੜ੍ਹ, ਮਕਬੂਲਪੁਰਾ ਤੇ ਛੇਹਰਟਾ ਵਿਚ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਚੱਲਦੇ ਸਭ ਤੋਂ ਪਹਿਲਾਂ ਉਹ ਇਲਾਕਾ ਅੰਨਗੜ੍ਹ ਵਿਖੇ ਗਏ ਇੱਥੇ ਪੁਲਿਸ ਵੱਲੋਂ ਸਰਚ ਅਭਿਆਨ ਸਮੇਂ ਕਈ ਘਰਾਂ ਲੋਕ ਘਰਾਂ ਨੂੰ ਤਾਲੇ ਲਗਾ ਕੇ ਭੱਜ ਗਏ। ਉੱਥੇ ਹੀ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਇੱਕ ਘਰ ਵਿੱਚੋਂ ਹਥਿਆਰ ਵੀ ਮਿਲੇ। 

ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਏਡੀਜੀਪੀ ਟਰੈਫਿਕ ਏ ਐਸ ਵਿਰਕ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਪੰਜਾਬ ਪੁਲਿਸ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ। ਵੱਖ ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਜਾ ਰਹੇ ਹਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਜੀਪੀ ਨੇ ਕਿਹਾ ਕਿ ਜਿਨ੍ਹਾਂ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਨੇ ਉਹਨਾਂ ਕਿਹਾ ਕਿ  ਪੁਲਿਸ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਇਨ੍ਹਾਂ ਉੱਤੇ ਖ਼ਾਸ ਨਿਗ੍ਹਾ ਰੱਖੀ ਜਾਵੇ।  ਉਨ੍ਹਾਂ ਕਿਹਾ ਕਿ ਕੋਈ ਇਨਫਰਮੇਸ਼ਨ ਲੀਕ ਨਹੀਂ ਹੋਈ ਇਹ ਸਿਰਫ ਤੇ ਸਿਰਫ ਸਰਚ ਅਭਿਆਨ ਚਲਾਇਆ ਗਿਆ ਹੈ। ਜਿਹੜੇ ਮਾੜੇ ਅਨਸਰ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦੇ ਘਰੋਂ ਹਥਿਆਰ ਜਾਂ ਨਸ਼ਾ ਵਰਗੀ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਆਈਜੀ ਰੋਪੜ ਗੁਰਪ੍ਰੀਤ ਭੁੱਲਰ ਨੇ ਪੁਲਿਸ ਟੀਮ ਨਾਲ ਘਰ-ਘਰ ਜਾ ਕੇ ਛਾਪੇਮਾਰੀ ਕੀਤੀ ਹੈ। ਵੱਡੀ ਗੱਲ ਇਹ ਰਹੀ ਕਿ ਪੁਲਿਸ ਵਲੋਂ ਇਸ ਨੂੰ ਇਕ ਗੁਪਤ ਸਰਚ ਅਭਿਆਨ ਦੇ ਤੌਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਰਚ ਅਭਿਆਨ ਵਿਚ 200 ਦੇ ਕਰੀਬ ਪੁਲਿਸ ਅਧਿਕਾਰੀ ਅਤੇ 13 ਅਫਸਰ ਮੋਜੂਦ ਰਹੇ। 

ਇਸ ਕਰ ਕੇ ਪੂਰੇ ਪੰਜਾਬ ਅੰਦਰ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਕੁੱਝ ਥਾਵਾਂ ਪੁਲਿਸ ਨੇ ਚੁਣੀਆਂ ਹਨ, ਜਿੱਥੇ ਸਰਚ ਜਾਰੀ ਰਹੇਗੀ। ਦੱਸਣਯੋਗ ਹੈ ਕਿ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਮੋਗਾ 'ਚ ਵੀ ਪੁਲਸ ਦਾ ਵੱਡਾ ਸਰਚ ਆਪਰੇਸ਼ਨ ਜਾਰੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement