ਨਵੀਂ ਪਿਰਤ ਪਾਉਂਦੇ ਹੋਏ 'ਆਪ' ਵਿਧਾਇਕ ਅਮਨ ਅਰੋੜਾ ਵੱਲੋਂ ਸੈਸ਼ਨ ਦਾ ਭੱਤਾ ਨਾ ਲੈਣ ਦਾ ਫ਼ੈਸਲਾ
Published : Dec 15, 2018, 6:53 pm IST
Updated : Dec 15, 2018, 6:53 pm IST
SHARE ARTICLE
Aman Arora
Aman Arora

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸਿਆਸਤ 'ਚ ਇਕ ਨਵੀਂ ਪਿਰਤ ਪਾਉਂਦੇ ਹੋਏ...

ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸਿਆਸਤ 'ਚ ਇਕ ਨਵੀਂ ਪਿਰਤ ਪਾਉਂਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਨੂੰ ਪੈਸੇ ਦੀ ਬਰਬਾਦੀ ਕਰਾਰ ਦਿੰਦੇ ਹੋਏ ਸੈਸ਼ਨ ਦੌਰਾਨ 13 ਦਸੰਬਰ ਦੇ ਬਣਦੇ ਟੀ.ਏ./ਡੀ.ਏ ਅਤੇ ਹੋਰ ਭੱਤੇ ਨਾ ਲੈਣ ਦਾ ਫ਼ੈਸਲਾ ਲਿਆ ਹੈ। ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਲਿਖ ਕੇ 13 ਦਸੰਬਰ ਦੇ ਆਪਣੇ ਭੱਤੇ ਨਾ ਲੈਣ ਸੰਬੰਧੀ ਜਾਣਕਾਰੀ ਦੇ ਦਿਤੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ 13 ਦਸੰਬਰ ਨੂੰ ਸਿਰਫ਼ 11 ਮਿੰਟਾਂ ਵਿਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸੈਸ਼ਨ ਉਠਾ ਦਿਤਾ ਗਿਆ ਜੋ ਕਿ ਕੰਗਾਲੀ 'ਤੇ ਖੜੇ ਪੰਜਾਬ ਨਾਲ ਬੇਹੱਦ ਭੱਦਾ ਮਜ਼ਾਕ ਹੈ। ਉਨ੍ਹਾਂ ਸਪੀਕਰ ਨੂੰ ਲਿਖਿਆ ਕਿ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੁੱਝ ਵਕਫ਼ੇ ਤੋਂ ਬਾਅਦ ਸੈਸ਼ਨ ਦੁਬਾਰਾ ਬਹਾਲ ਕਰ ਕੇ ਲੋਕਾਂ ਦੇ ਮਸਲੇ ਵਿਚਾਰੇ ਜਾਂਦੇ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ, ਸੋ ਜਿਸ ਦਿਨ ਉਨ੍ਹਾਂ (ਅਮਨ ਅਰੋੜਾ) ਨੇ ਪੰਜਾਬ ਦਾ ਕੋਈ ਕੰਮ ਨਹੀਂ ਕੀਤਾ ਤਾਂ ਉਸ ਦਿਨ ਦੇ ਭੱਤੇ ਅਤੇ ਟੀ.ਏ/ਡੀ.ਏ ਲੈਣ ਨੂੰ ਉਹ ਜਾਇਜ਼ ਨਹੀਂ ਮੰਨਦੇ

ਅਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ। ਅਮਨ ਅਰੋੜਾ ਨੇ ਅੱਗੇ ਲਿਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕਿਹਾ ਸੀ ਕਿ ਇਕ ਦਿਨ ਦਾ ਸੈਸ਼ਨ ਚਲਾਉਣ 'ਤੇ 70 ਲੱਖ ਰੁਪਏ ਖ਼ਰਚ ਹੁੰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜਦੋਂ ਕੈਪਟਨ, ਉਨ੍ਹਾਂ ਦੀ ਸਰਕਾਰ ਅਤੇ ਖ਼ੁਦ ਸਪੀਕਰ ਇਹ ਜਾਣਦੇ ਹਨ ਤਾਂ ਫਿਰ ਲੋਕਾਂ ਦੇ ਖ਼ਜ਼ਾਨੇ ਦੇ 70 ਲੱਖ ਰੁਪਏ ਪਾਣੀ ਵਿਚ ਰੋੜ੍ਹਨ ਲਈ ਜ਼ਿੰਮੇਵਾਰ ਕੋਣ ਹੈ?

ਉਨ੍ਹਾਂ ਅੱਗੇ ਲਿਖਿਆ ਕਿ ਅੱਜ ਢਾਈ ਲੱਖ ਕਰੋੜ ਦੇ ਕਰਜ਼ੇ ਨਾਲ ਪੰਜਾਬ ਕੰਗਾਲੀ ਦੇ ਕੰਢੇ ਖੜ੍ਹਾ ਹੈ, ਕਿਸਾਨ ਕਰਜ਼ਾ ਮੁਆਫ਼ੀ ਉਡੀਕਦੇ-ਉਡੀਕਦੇ ਆਤਮ ਹੱਤਿਆ ਕਰ ਰਹੇ ਹਨ, ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਇੰਡਸਟਰੀ ਅਤੇ ਵਪਾਰ ਮੰਦਹਾਲੀ ਵਿਚੋਂ ਗੁਜਰ ਰਿਹਾ ਹੈ ਅਤੇ ਅਧਿਆਪਕਾਂ ਨੂੰ ਘੱਟ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਹਰ ਪਾਸੇ ਮਾਫ਼ੀਆ ਰਾਜ ਚੱਲ ਰਿਹਾ ਹੈ ਅਤੇ ਅਜਿਹੀ ਹਾਲਤ ਵਿਚ ਬਦਕਿਸਮਤੀ ਨਾਲ ਪੰਜਾਬ ਨੂੰ ਇਸ ਮੰਦਹਾਲੀ ਦੇ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਆਪਣੀ ਸੋਚ ਅਤੇ ਯੋਜਨਾ ਦਾ ਬਲ਼ੂ ਪ੍ਰਿੰਟ ਦੇਣ ਵਿਚ ਵੀ ਅਸਫਲ ਰਹੀ ਹੈ।

ਜਿਸ ਦੀ ਵਜ੍ਹਾ ਕਰ ਕੇ ਅੱਜ ਵੀ ਹਜ਼ਾਰਾਂ ਕਰੋੜ ਰੁਪਏ ਜਿਹੜੇ ਕਿ ਸਰਕਾਰੀ ਖ਼ਜ਼ਾਨੇ ਵਿਚ ਆ ਸਕਦੇ ਸੀ ਉਹ ਸਰਕਾਰੀ ਸਰਪ੍ਰਸਤੀ ਦੀ ਹੇਠ ਚੱਲ ਰਹੇ ਮਾਫ਼ੀਆ ਦੇ ਜੇਬਾਂ ਵਿਚ ਜਾ ਰਹੇ ਹਨ। ਜਿਸ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਅੱਗੇ ਸਪੀਕਰ ਨੂੰ ਪੰਜਾਬ ਦੀ ਵਿੱਤੀ ਹਾਲਤ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਪੀਕਰ ਇਸ ਗੱਲ ਨੂੰ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਜ਼ਰੂਰੀ ਕਰਨ ਕਿ ਸੈਸ਼ਨਾਂ ਦੇ ਪਹਿਲੇ ਦਿਨ ਸ਼ਰਧਾਂਜਲੀਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਸਲੇ ਵਿਚਾਰਨ ਲਈ ਬੈਠਕ ਹੋਣੀ ਚਾਹੀਦੀ ਹੈ।

ਜੇਕਰ ਇਸ ਤਰ੍ਹਾਂ ਨਾ ਹੋ ਕੇ ਸਿਰਫ਼ ਸ਼ਰਧਾਂਜਲੀਆਂ ਹੋਇਆ ਕਰਨਗੀਆਂ ਤਾਂ ਅੱਗੇ ਨੂੰ ਵੀ ਉਹ ਉਸ ਦਿਨ ਦੇ ਟੀ.ਏ/ਡੀ.ਏ  ਅਤੇ ਭੱਤੇ ਨਹੀਂ ਲੈਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement