
ਬਰਨਾਲਾ ਵਿਖੇ ਬਾਜਾਖਾਨਾਂ ਰੋਡ ਉਤੇ ਪੈਂਦੇ ਕੋਠੇ ਰਾਮਸਰ ਵਿਖੇ ਪਤਨੀ ਨੇ ਅਪਣੇ ਭਰਾਵਾਂ ਤੋਂ ਅਪਣੇ ਘਰਵਾਲੇ ਅਤੇ ਸਹੁਰੇ
ਬਰਨਾਲਾ, 15 ਜੂਨ (ਕਮਲਜੀਤ ਮਾਨ): ਬਰਨਾਲਾ ਵਿਖੇ ਬਾਜਾਖਾਨਾਂ ਰੋਡ ਉਤੇ ਪੈਂਦੇ ਕੋਠੇ ਰਾਮਸਰ ਵਿਖੇ ਪਤਨੀ ਨੇ ਅਪਣੇ ਭਰਾਵਾਂ ਤੋਂ ਅਪਣੇ ਘਰਵਾਲੇ ਅਤੇ ਸਹੁਰੇ ਦੀ ਕੁੱਟਮਾਰ ਕਰਵਾਉਣ ਸਮਾਚਾਰ ਪਾਪਤ ਹੋਇਆ। ਬੇਰਹਿਮੀ ਨਾਲ ਹੋਈ ਕੁੱਟਮਾਰ ਕਾਰਨ ਬਜ਼ੁਰਗ ਦੀ ਮੌਤ ਹੋ ਗਈ । ਇਸ ਜਾਣਕਾਰੀ ਦਿੰਦਿਆਂ ਥਾਣਾ ਸਿਟੀ -1 ਦੇ ਐਸ.ਐਚ.ਓ. ਬਲਜੀਤ ਸਿੰਘ ਨੇ ਦਸਿਆ ਕਿ ਸਥਾਨਕ ਕੋਠੇ ਰਾਮਸਰ ਵਾਸੀ ਸ਼ੇਰ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਅਪਣੀ ਪਤਨੀ ਮਨਜੀਤ ਕੌਰ ਨਾਲ ਝਗੜਾ ਹੋ ਗਿਆ ਸੀ, ਜਿਸ ਪਿੱਛੋਂ ਐਤਵਾਰ ਰਾਤ ਨੂੰ ਮਨਜੀਤ ਕੌਰ ਨੇ ਅਪਣੇ ਭਰਾਵਾਂ ਨੂੰ ਬੁਲਾ ਕੇ ਅਪਣੇ ਘਰਵਾਲੇ ਸ਼ੇਰ ਸਿੰਘ ਤੇ ਅਪਣੇ ਬਜ਼ੁਰਗ ਸਹੁਰੇ ਜੱਗਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਵਾਈ।
ਜਖ਼ਮੀ ਹਾਲਤ ਵਿਚ ਦੋਵਾਂ ਨੂੰ ਇਲਾਜ ਲਈ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ਼ ਦੌਰਾਨ ਜੱਗਰ ਸਿੰਘ (70) ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਸ਼ੇਰ ਸਿੰਘ ਦੇ ਬਿਆਨਾਂ ਦੇ ਅਧਾਰ ਉਤੇ ਉਸ ਦੀ ਪਤਨੀ ਮਨਜੀਤ ਕੌਰ ਅਤੇ ਉਸ ਦੇ ਦੋ ਸਾਲੇ ਲਖਵਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਵਾਸੀ ਗੁਰਮ ਵਿਰੁਧ 302 ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ।