ਮੁੜ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੁਆਲਾਲੰਪੂਰ ਉਡਾਣ, ਹਫ਼ਤੇ ’ਚ ਚਾਰ ਦਿਨ ਉਡਾਣ ਭਰੇਗੀ ਏਅਰ ਏਸ਼ੀਆ ਐਕਸ ਦੀ ਫਲਾਈਟ
Published : Jun 16, 2023, 6:02 pm IST
Updated : Jun 16, 2023, 6:02 pm IST
SHARE ARTICLE
Air Asia X flights from Kuala Lumpur to Amritsar
Air Asia X flights from Kuala Lumpur to Amritsar

ਮਾਰਚ 2020 ਵਿਚ ਕੋਵਿਡ ਕਾਰਨ ਬੰਦ ਹੋਈਆਂ ਸਨ ਉਡਾਣਾਂ

 

ਚੰਡੀਗੜ੍ਹ: ਪੰਜਾਬ ਤੋਂ ਆਸਟ੍ਰੇਲੀਆ, ਕੁਆਲਾਲੰਪੂਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਕ ਖੁਸ਼ਖ਼ਬਰੀ ਹੈ। ਮਾਰਚ 2020 ਵਿਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਕਨਵਨੀਰ ਇੰਡੀਆ ਯੋਗੇਸ਼ ਕਾਮਰਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਦਸਿਆ ਕਿ ਅਗਸਤ 2018 ਵਿਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ, ਅੰਮ੍ਰਿਤਸਰ ਵਿਕਾਸ ਮੰਚ ਦੇ ਯਤਨਾਂ ਸਦਕਾ ਸ਼ੁਰੂ ਹੋਣ ਵਾਲੀ ਏਅਰ ਏਸ਼ੀਆ ਐਕਸ ਦੀ ਉਡਾਣ ਹੁਣ ਮੁੜ ਹਫਤੇ ਵਿਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੂਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ।

ਇਹ ਵੀ ਪੜ੍ਹੋ: ਮਣੀਪੁਰ : ਕੇਂਦਰੀ ਮੰਤਰੀ ਦੇ ਘਰ ’ਚ ਤੋੜਭੰਨ, ਅੱਗਜ਼ਨੀ ਦੀ ਕੋਸ਼ਿਸ਼  

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆਂ ਹਵਾਈ ਉਡਾਣਾ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਨਾਲ ਮੁੜ ਜੋੜੇ ਜਾ ਰਹੇ ਹਨ ਜਿਸ ਦੇ ਚਲਦਿਆ ਉਥੇ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ ਅਤੇ ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿਥੇ ਕਿ ਪੰਜਾਬੀ ਵੱਡੀ ਗਿਣਤੀ ਵਿਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋ ਵੱਧ ਸਫ਼ਰ ਕਰਦੇ ਹਨ।

ਉਹਨਾਂ ਦਸਿਆ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆ ਹਵਾਈ ਉਡਾਣਾਂ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਮੁੜ ਜੋੜੇ ਜਾ ਰਹੇ ਹਨ ਜਿਸ ਦੇ ਚਲਦਿਆ ਉਥੇ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿਥੇ ਕਿ ਪੰਜਾਬੀ ਵੱਡੀ ਗਿਣਤੀ ਵਿਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋ ਵੱਧ ਸਫ਼ਰ ਕਰਦੇ ਹਨ।

ਇਹ ਵੀ ਪੜ੍ਹੋ: ਅਜਿਹੀ ਕਿਹੜੀ ਤਾਕਤ ਹੈ ਜੋ ਸਿੱਖਾਂ ਦੀ ਸੱਭ ਤੋਂ ਸਤਿਕਾਰਯੋਗ ਤਾਕਤ ਨੂੰ ਵੀ ਲਾਹ ਦਿੰਦੀ ਹੈ?: ਰਵਨੀਤ ਬਿੱਟੂ

ਏਅਰਲਾਈਨ ਵਲੋਂ ਕੁਆਲਾਲੰਪੂਰ ਰਾਹੀਂ ਦੂਜੇ ਮੁਲਕਾਂ ਨੂੰ ਬਹੁਤ ਹੀ ਘੱਟ ਸਮੇਂ ਵਿਚ ਸੁਵਿਧਾਜਨਕ ਸੰਪਰਕ ਦੇਣ ਲਈ ਇਸ ਵਾਰ ਇਹਨਾਂ ਉਡਾਣਾਂ ਦਾ ਸੰਚਾਲਨ ਦੋ ਵੱਖ-ਵੱਖ ਸਮੇਂ ਤੇ ਕੀਤਾ ਜਾਵੇਗਾ। ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ ਕੁਆਲਾਲੰਪੂਰ ਤੋਂ ਸਵੇਰੇ 7:35 ਵਜੇ ਉਡਾਣ ਭਰ ਕੇ 11:00 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ਵਜੇ ਇਥੋਂ ਰਵਾਨਾ ਹੋ ਕੇ ਸ਼ਾਮ ਨੂੰ 8:55 ਵਜੇ ਵਾਪਸ ਕੁਆਲਾਲੰਪੂਰ ਪਹੁੰਚ ਜਾਵੇਗੀ। ਬੁਧਵਾਰ ਅਤੇ ਸ਼ੁਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 ਤੇ ਰਵਾਨਾ ਹੋ ਕੇ ਰਾਤ 11:50 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਅਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਨੂੰ 1:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ਵਜੇ ਮਲੇਸ਼ੀਆ ਪੁੱਜੇਗੀ।

ਏਅਰਲਾਈਨ ਵਲੋਂ ਇਸ ਲਈ ਅਪਣੇ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ ਜਿਸ ਵਿਚ 12 ਬਿਜ਼ਨਜ਼ ਕਲਾਸ ਸੀਟਾਂ ਵੀ ਹੁੰਦੀਆਂ ਹਨ। ਕੁਆਲਾਲੰਪੂਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਦ ਯਾਤਰੀ ਮੈਲਬੌਰਨ, ਸਿਡਨੀ, ਪਰਥ, ਗੋਲਡ ਕੋਸਟ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ। ਯਾਤਰੀ ਬੈਂਕਾਕ, ਹਾਂਗਕਾਂਗ, ਬਾਲੀ ਤੇ ਹੋਰਨਾਂ ਟੁਰਿਸਟ ਸ਼ਹਿਰਾਂ ਵਾਸਤੇ ਵੀ ਬਹੁਤ ਹੀ ਥੋੜੇ ਸਮੇਂ ਵਿਚ ਕੁਆਲਾਲੰਪੁਰ ਰਾਹੀਂ ਏਅਰ-ਏਸ਼ੀਆ ਦੀਆਂ ਉਡਾਣਾਂ ਲੈ ਸਕਣਗੇ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈਬਸਾਈਟ ਤੇ ਵੀ ਉਪਲੱਬਧ ਹੈ।

ਇਹ ਵੀ ਪੜ੍ਹੋ: ਲੁਧਿਆਣਾ STF ਨੇ 7 ਕਰੋੜ ਦੀ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕੀਤਾ ਕਾਬੂ

ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਲਈ ਹਫਤੇ ਵਿਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵਲੋਂ ਹਫਤੇ ਵਿਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ। ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ।

ਇਨੀਸ਼ਿਏਟਿਵ ਆਗੂਆਂ ਨੇ ਦਸਿਆ ਕਿ ਕੋਵਿਡ ਤੋਂ ਬਾਦ ਵੱਡੀ ਗਿਣਤੀ ਵਿਚ ਆਸਟਰੇਲੀਆਂ ਦੇ ਪੰਜਾਬੀ ਭਾਈਚਾਰੇ ਵਲੋਂ ਏਅਰ ਏਸ਼ੀਆ ਦੀ ਅੰਮ੍ਰਿਤਸਰ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਸਾਨੂੰ ਲਗਾਤਾਰ ਸੁਨੇਹੇ ਆ ਰਹੇ ਸਨ। ਇਨੀਸ਼ਿਏਟਿਵ ਵਲੋਂ ਇਸ ਉਡਾਣ ਸੇਵਾ ਨੂੰ ਮੁੜ ਸ਼ੁਰੂ ਕਰਵਾਉਣ ਲਈ ਏਅਰ ਏਸ਼ੀਆ ਐਕਸ ਦੇ ਸੀਈਓ ਬੈਨ ਇਸਮਾਇਲ ਅਤੇ ਭਾਰਤ ਵਿਚ ਜਨਰਲ ਮੈਨੇਜਰ ਸੁਰੇਸ਼ ਨਾਇਰ ਨਾਲ ਨਿਰੰਤਰ ਅੰਕੜੇ ਅਤੇ ਹੋਰ ਜਾਣਕਾਰੀ ਸਮੇਤ ਸੰਪਰਕ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ:

ਕੋਵਿਡ ਤੋਂ ਪਹਿਲਾਂ ਚੱਲ ਰਹੀਆਂ ਇਹਨਾਂ ਉਡਾਣਾਂ ਨੂੰ ਮਿਲੇ ਚੰਗੇ ਹੁਲਾਰੇ ਨੂੰ ਦੇਖਦੇ ਹੋਏ, ਜਿਸ ਵਿਚ ਵੱਡੀ ਗਿਣਤੀ ਵਿਚ ਆਸਟਰੇਲੀਆਂ ਤੋਂ ਪੰਜਾਬੀ ਭਾਈਚਾਰਾ ਯਾਤਰਾ ਕਰ ਰਿਹਾ ਸੀ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ। 

ਗੁਮਟਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵਲੋਂ 2017 ਤੋਂ ਏਅਰਪੋਰਟ ਦੇ ਅੰਕੜਿਆਂ ਅਤੇ ਹੋਰ ਜਾਣਕਾਰੀ ਨਾਲ ਦੁਨੀਆਂ ਭਰ ਦੀਆਂ ਹਵਾਈ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਗਸਤ 2018 ਵਿਚ ਸ਼ੁਰੂ ਹੋਈ ਇਹ ਉਡਾਣ ਇਸ ਮੁਹਿੰਮ ਦਾ ਸਿੱਧਾ ਨਤੀਜਾ ਸੀ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਗਿਣਤੀ ਵਿਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਵਰਤੋਂ  ਵਿਚ ਲਿਆਉਣ ਤਾਂ ਜੋ ਵੱਧ ਤੋਂ ਵੱਧ ਏਅਰਲਾਈਨਜ਼ ਇਸ ਖਿੱਤੇ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜ ਸਕਣ।

ਇਹ ਵੀ ਪੜ੍ਹੋ: ਜਥੇਦਾਰ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਥੇ ਜਥੇਦਾਰ ਨੂੰ ਚੋਰੀ ਚੁਣਿਆ ਗਿਆ- ਮਨਜਿੰਦਰ ਸਿੰਘ ਸਿਰਸਾ 

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਪਿਛਲੇ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਾਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਹਰ ਹਫਤੇ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਣ ਦੇ ਬਾਵਜੂਦ ਪੰਜਾਬ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਅੰਮ੍ਰਿਤਸਰ ਦੁਨੀਆ ਭਰ ਦੇ 10 ਸ਼ਹਿਰਾਂ ਨਾਲ ਜੁੜਿਆ ਹੈ ਜਿਸ ਵਿਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਦੋਹਾ, ਦੁਬਈ, ਸ਼ਾਰਜਾਹ, ਸਿੰਗਾਪੁਰ ਵੀ ਸ਼ਾਮਲ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement