DGP ਦੇ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ਬਾਰਡਰ ਰੇਂਜ ਨਾਲ ਲੱਗਦੇ ਰਸਤੇ ਸੀਲ
Published : Nov 16, 2018, 8:20 pm IST
Updated : Nov 16, 2018, 8:20 pm IST
SHARE ARTICLE
Amritsar border range area sealed by police...
Amritsar border range area sealed by police...

ਪਠਾਨਕੋਟ ਖੇਤਰ ‘ਚ ਛੇ ਅਤਿਵਾਦੀਆਂ ਨੂੰ ਸ਼ੱਕੀ ਹਾਲਾਤਾਂ ਵਿਚ ਵੇਖੇ ਜਾਣ ਅਤੇ ਪਿਸਟਲ ਦੇ ਦਮ ‘ਤੇ ਇਕ ਇਨੋਵਾ ਖੌਹ ਲੈਣ ਤੋਂ...

ਅੰਮ੍ਰਿਤਸਰ (ਪੀਟੀਆਈ) : ਪਠਾਨਕੋਟ ਖੇਤਰ ‘ਚ ਛੇ ਅਤਿਵਾਦੀਆਂ ਨੂੰ ਸ਼ੱਕੀ ਹਾਲਾਤਾਂ ਵਿਚ ਵੇਖੇ ਜਾਣ ਅਤੇ ਪਿਸਟਲ ਦੇ ਦਮ ‘ਤੇ ਇਕ ਇਨੋਵਾ ਖੌਹ ਲੈਣ ਤੋਂ ਬਾਅਦ ਡੀਜੀਪੀ ਸੁਰੇਸ਼ ਅਰੋੜਾ ਨੇ ਪੂਰੇ ਪੰਜਾਬ ਵਿਚ ਅਲਰਟ ਜਾਰੀ ਕਰ ਦਿਤਾ ਹੈ। ਉਥੇ ਹੀ ਅੰਮ੍ਰਿਤਸਰ ਬਾਰਡਰ ਰੇਂਜ ਪੁਲਿਸ ਦੇ ਇੰਨਸਪੈਕਟਰ ਜਨਰਲ ਐਸ.ਪੀ.ਐਸ. ਪਰਮਾਰ ਨੇ ਸੀਮਾ ਰੇਂਜ ਵਿਚ ਪੈਂਦੇ 5 ਜ਼ਿਲ੍ਹਿਆਂ ਦੀ ਪੁਲਿਸ ਨੂੰ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

Amritsar Border Range SealedAmritsar Border Range Sealedਜਿਸ ਵਿਚ ਇਕੱਲੇ ਤਰਨਤਾਰਨ ਪੁਲਿਸ ਨੇ 32 ਸੰਵੇਦਨਸ਼ੀਲ ਸਥਾਨਾਂ ‘ਤੇ ਨਾਕੇ ਲਗਾਏ ਹਨ। ਉਥੇ ਹੀ ਦੂਜੇ ਪਾਸੇ ਪਠਾਨਕੋਟ ਦੇ ਖੇਤਰਾਂ ਵਿਚ ਜਿਥੇ ਦੋ ਸੂਬਿਆਂ ਦੀਆਂ ਹੱਦਾਂ ਨਾਲ ਲੱਗਦੀਆਂ ਹਨ ਪਰ ਜੰਮੂ ਕਸ਼ਮੀਰ ਦੇ ਜਾਣ ਵਾਲੇ ਮੁੱਖ ਰਸਤਿਆਂ ਅਤੇ ਹੋਰ ਛੋਟੇ-ਛੋਟੇ ਰਸਤਿਆਂ ਅਤੇ ਪਗਡੰਡੀ ਮਾਰਗਾਂ ‘ਤੇ ਵੀ ਵੱਡੀ ਗਿਣਤੀ ਵਿਚ ਨਾਕੇ ਲਗਾਏ ਗਏ ਹਨ। ਇਸ ਕੜੀ ਵਿਚ ਹਿਮਾਚਲ ਪ੍ਰਦੇਸ਼  ਦੇ ਤਨੁਹੱਟੀ, ਡਮਟਾਲ, ਪੰਡੀਆਂ ਦੇ ਨਾਲ-ਨਾਲ ਹਿਮਾਚਲ ਵਿਚ ਜਾਣ ਵਾਲੇ ਹੋਰ ਛੋਟੇ ਰਸਤਿਆਂ ਜਿਨ੍ਹਾਂ ਵਿਚ ਸ਼ਾਹਪੁਰ ਕੰਡੀ ਰਸਤਾ ਅਤੇ ਹੋਰ ਪਗਡੰਡੀ ਦੇ ਰਸਤੇ ਵੀ ਸ਼ਾਮਿਲ ਹਨ।

Amritsar border rangeAmritsar border rangeਦੂਜੇ ਪਾਸੇ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੇ ਮੁੱਖ ਮਾਰਗਾਂ ‘ਤੇ ਵੀ ਕਰੜੀ ਨਿਗਰਾਨੀ ਕਰਦੇ ਹੋਏ ਤਰਨਤਾਰਨ ਤੋਂ ਅੰਮ੍ਰਿਤਸਰ ਪੇਂਡੂ ਰਸਤਿਆਂ ਤੋਂ ਹੁੰਦੇ ਹੋਏ ਮਜੀਠਾ, ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ, ਸਰਨਾ ਦੇ ਮੁੱਖ ਰਸਤਿਆਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿਤਾ ਗਿਆ ਹੈ। ਇਸ ਪ੍ਰਕਾਰ ਕੱਤੂਨਗਲ ਟੋਲ ਪਲਾਜਾ, ਸਰਨਾ, ਦੀਨਾਨਗਰ ਰਸਤੇ  ਦੇ ਟੋਲ ਪਲਾਜਾ ਦੇ ਨਜ਼ਦੀਕ ਬਿਨਾਂ ਵਰਦੀ ਤੋਂ ਜਵਾਨ ਤੈਨਾਤ ਕੀਤੇ ਗਏ ਹਨ।

High alert in PunjabHigh alert in Punjabਜਾਣਕਾਰੀ ਦਿੰਦੇ ਹੋਏ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਬਾਰਡਰ ਰੇਂਜ ਦੇ ਮੁਤਾਬਕ ਆਉਂਦੇ ਜ਼ਿਲ੍ਹਿਆਂ ਦੇ ਐਸਐਸਪੀ ਜਿਨ੍ਹਾਂ ਵਿਚ ਮਜੀਠਾ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਪਰਮਪਾਲ ਸਿੰਘ ਬਟਾਲੇ ਦੇ ਐਸਐਸਪੀ ਉਪੇਂਦਰਜੀਤ ਸਿੰਘ ਗੁਰਦਾਸਪੁਰ ਦੇ ਐਸਐਸਪੀ ਸੋਨਾ ਦੀਪ ਸਿੰਘ, ਅਤੇ ਪਠਾਨਕੋਟ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਅਤੇ ਤਰਨਤਾਰਨ ਦੇ ਐਸਐਸਪੀ ਡੀ ਐਸ ਮਾਨ   ਦੇ ਨਾਲ ਹੋਈ ਮੀਟਿੰਗ ਵਿਚ ਨਿਰਦੇਸ਼ ਦਿਤੇ ਗਏ ਹਨ ਕਿ ਸਾਰੇ ਜ਼ਿਲ੍ਹਿਆਂ ਦੇ ਐਸਪੀ, ਡੀਐਸਪੀ, ਥਾਣਾ ਮੁਖੀ ਵੱਧ ਤੋਂ ਵੱਧ ਸਮਾਂ ਫੀਲਡ ਵਿਚ ਰਹਿਣ ਅਤੇ ਮੁੱਖ ਮਾਰਗਾਂ ਦੇ ਨਾਲ-ਨਾਲ ਚੋਰ ਰਸਤਿਆਂ ਦੀ ਵਿਸ਼ੇਸ਼ ਨਿਗਰਾਨੀ ਰੱਖਣ।

Police Security in border areaPolice Security in border areaਉਨ੍ਹਾਂ ਨੇ ਦੱਸਿਆ ਕਿ ਸੀਮਾ ਰੇਂਜ ਪੁਲਿਸ ਸੀਮਾ ‘ਤੇ ਤੈਨਾਤ ਬੀਐਸਐਫ ਦੇ ਨਾਲ ਪੂਰੀ ਤਰ੍ਹਾਂ ਸੰਪਰਕ ਬਣਾਏ ਹੋਏ ਹਨ ਜਦੋਂ ਕਿ ਬੀਐਸਐਫ ਦੇ ਨਾਕਿਆਂ ਤੋਂ ਬਾਅਦ ਪੁਲਿਸ ਦੇ ਨਾਕੇ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement