
ਸੂਬੇ ਵਿਚ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਮਿਲਕਫੈਡ ਦੀ ਹਰ ਸੰਭਵ ਮਦਦ ਕਰਨ ਦੇ ਅਪਣੇ...
ਚੰਡੀਗੜ੍ਹ (ਸਸਸ) : ਸੂਬੇ ਵਿਚ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਮਿਲਕਫੈਡ ਦੀ ਹਰ ਸੰਭਵ ਮਦਦ ਕਰਨ ਦੇ ਅਪਣੇ ਚੋਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵਲੋਂ ਬੱਸੀ ਪਠਾਣਾ ਵਿਖੇ 17 ਨਵੰਬਰ ਨੂੰ ਇਕ ਰਾਜ ਪੱਧਰੀ ਸਮਾਰੋਹ ਦੌਰਾਨ ਵੇਰਕਾ ਮੈਗਾ ਡੇਅਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਨੀਂਹ ਪੱਥਰ ਸਮਾਗਮ 65ਵੇਂ ਸਹਿਕਾਰਤਾ ਹਫ਼ਤੇ ਦਾ ਅਹਿਮ ਹਿੱਸਾ ਹੋਵੇਗਾ ਜਿਸ ਦਾ ਮੁੱਖ ਵਿਸ਼ਾ ਸਹਿਕਾਰੀ ਸੰਸਥਾਵਾਂ ਰਾਹੀਂ ਬਰਾਂਡ ਈਮੇਜ ਬਣਾਉਣਾ ਅਤੇ ਗੁਣਵੱਤਾ 'ਚ ਵਾਧਾ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ
ਕਿ ਬੱਸੀ ਪਠਾਣਾ ਵਿਖੇ ਇਹ ਵੇਰਕਾ ਮੈਗਾ ਡੇਅਰੀ 25 ਏਕੜ ਦੇ ਰਕਬੇ ਵਿਚ ਸਥਾਪਿਤ ਕੀਤੀ ਜਾਵੇਗੀ ਅਤੇ ਦੁੱਧ ਦੀ ਗੁਣਵੱਤਾ ਸਬੰਧੀ ਇਕ ਮੈਗਾ ਡੇਅਰੀ ਵੀ ਸਥਾਪਿਤ ਕੀਤੀ ਜਾਵੇਗੀ ਜੋ ਕਿ ਇਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ ਉਤੇ ਪ੍ਰਤੀਦਿਨ 11 ਲੱਖ ਲੀਟਰ ਦੁੱਧ ਨੂੰ ਪ੍ਰੋਸੈਸ ਕਰੇਗੀ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਮਿਲਕਫੈਡ ਨੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਹਮੇਸ਼ਾ ਹੀ ਅਹਿਮ ਯੋਗਦਾਨ ਪਾਇਆ ਹੈ ਅਤੇ ਸਹਿਕਾਰਤਾ ਖੇਤਰ ਦੀ ਇਕ ਮੋਹਰੀ ਸੰਸਥਾ ਹੋਣ ਦੇ ਨਾਤੇ ਹਮੇਸ਼ਾ ਹੀ ਕਿਸਾਨੀ ਦੀ ਬਾਂਹ ਫੜੀ ਹੈ।